PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ: ਲਾਲ ਕਿਲ੍ਹੇ ਤੋਂ ਸੋਨੇ ਅਤੇ ਹੀਰੇ ਜੜਿਆ ਕਲਸ਼ ਚੋਰੀ

ਨਵੀਂ ਦਿੱਲੀ- ਲਾਲ ਕਿਲ੍ਹੇ ਵਿੱਚੋਂ ਇੱਕ ਧਾਰਮਿਕ ਰਸਮ ਦੌਰਾਨ ਲਗਪਗ 760 ਗ੍ਰਾਮ ਸੋਨਾ, ਹੀਰੇ ਅਤੇ ਪੰਨੇ ਜੜੀ ਇੱਕ ਕਲਸ਼ ਸਮੇਤ ਹੋਰ ਗਹਿਣੇ ਚੋਰੀ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਸੁਧੀਰ ਜੈਨ ਨਾਂ ਦਾ ਇੱਕ ਵਪਾਰੀ ਰੋਜ਼ਾਨਾ ਪੂਜਾ ਲਈ ਕਲਸ਼ ਲੈ ਕੇ ਆਉਂਦਾ ਸੀ। ਅਧਿਕਾਰੀਆਂ ਅਨੁਸਾਰ, ‘‘ਪਿਛਲੇ ਮੰਗਲਵਾਰ, ਇਹ ਕਰਸ਼ ਪ੍ਰੋਗਰਾਮ ਦੇ ਦੌਰਾਨ ਸਟੇਜ ਤੋਂ ਗਾਇਬ ਹੋ ਗਿਆ। ਸ਼ੱਕੀ ਵਿਅਕਤੀ ਦੀਆਂ ਗਤੀਵਿਧੀਆਂ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈਆਂ ਹਨ।’’ ਉਧਰ ਪੁਲੀਸ ਦਾ ਕਹਿਣਾ ਹੈ ਕਿ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਸੰਭਾਵਨਾ ਜਤਾਈ ਗਈ ਹੈ।

ਮੈਟਰੋ ਵਿੱਚ ਸੋਨੇ ਦੇ ਬਿਸਕੁਟ ਚੋਰੀ ਕਰਨ ਵਾਲਾ ਆਦਤਨ ਚੋਰ ਗ੍ਰਿਫ਼ਤਾਰ- ਇਸ ਦੌਰਾਨ ਦਿੱਲੀ ਪੁਲੀਸ ਨੇ ਇੱਕ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਮੈਟਰੋ ਰਾਹੀਂ ਯਾਤਰਾ ਕਰ ਰਹੇ ਇੱਕ ਯਾਤਰੀ ਤੋਂ ਲੱਖਾਂ ਰੁਪਏ ਦੇ ਸੋਨੇ ਦੇ ਬਿਸਕੁਟ ਚੋਰੀ ਕਰਨ ਵਿੱਚ ਸ਼ਾਮਲ ਸੀ। ਮੁੱਖ ਦੋਸ਼ੀ 29 ਸਾਲਾ ਸੋਨੂੰ ਚੰਦ ਨੂੰ 3 ਲੱਖ ਰੁਪਏ ਦੇ ਚੋਰੀ ਹੋਏ ਸਾਮਾਨ ਸਮੇਤ ਫੜਿਆ ਗਿਆ, ਜਿਸ ਨਾਲ ਸੋਨੇ ਦੇ ਵਪਾਰ ਨਾਲ ਜੁੜੇ ਉਸਦੇ ਸਾਥੀਆਂ ਦਾ ਇੱਕ ਵੱਡਾ ਨੈਕਸਸ ਸਾਹਮਣੇ ਆਇਆ ਹੈ।

Related posts

ਹੁਣ ਮੋਬਾਈਲ ਐਪਲੀਕੇਸ਼ਨ ਰਾਹੀਂ ਬੁੱਕ ਹੋਏਗੀ ਪੰਜਾਬ ਸਰਕਾਰ ਦੀ ਐਂਬੂਲੈਂਸ

On Punjab

ਅਮਰੀਕੀ ਰਾਸ਼ਟਰਪਤੀ ਨੇ ਕੀਤੀ ਸਚਿਨ ‘ਤੇ ਵਿਰਾਟ ਦੀ ਤਰੀਫ

On Punjab

ਰਾਜਾ ਰਘੂਵੰਸ਼ੀ ਦੀ ਪਤਨੀ ਤੇ ਦੂਜੇ ਮੁਲਜ਼ਮਾਂ ਨਾਲ Crime Scene ਦੀ ਮੁੜ-ਸਿਰਜਣਾ ਕਰੇਗੀ ਪੁਲੀਸ

On Punjab