PreetNama
ਰਾਜਨੀਤੀ/Politics

ਦਿੱਲੀ ‘ਚ ਸੰਸਦ ਮੈਂਬਰਾਂ ਨੂੰ ਮਿਲੇ ਕੈਪਟਨ, ਚੰਡੀਗੜ੍ਹ ਆ ਕੇ ਸਿੱਧੂ ਦੇ ਅਸਤੀਫ਼ੇ ਦਾ ਫੈਸਲਾ

ਨਵੀਂ ਦਿੱਲੀ: ਮੁੱਖ ਮੰਤਰੀ ਕੈਪਟਮ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਸੰਸਦ ਦੇ ਸੈਂਟਰਲ ਹਾਲ ਵਿੱਚ ਸੂਬੇ ਦੇ ਸੰਸਦ ਮੈਂਬਰਾਂ ਨਾਲ ਕਰੀਬ ਇੱਕ ਘੰਟਾ ਗੱਲਬਾਤ ਕੀਤੀ। ਇੱਥੇ ਉਨ੍ਹਾਂ ਸਾਂਸਦਾਂ ਨਾਲ ਚਾਹ ਤੇ ਕਾਫ਼ੀ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਜਦੋਂ ਉਹ ਇੱਥੋਂ ਵਾਪਸ ਚੰਡੀਗੜ੍ਹ ਜਾਣਗੇ ਤਾਂ ਨਵਜੋਤ ਸਿੱਧੂ ਦੇ ਅਸਤੀਫ਼ੇ ਵੱਲ ਝਾਤ ਮਾਰਨਗੇ।

ਕੈਪਟਨ ਨੇ ਕਿਹਾ ਕਿ ਉਹ ਵਾਪਸ ਮੁੜਨਗੇ ਤਾਂ ਸਿੱਧੂ ਦੇ ਅਸਤੀਫ਼ੇ ਦੀ ਚਿੱਠੀ ਪੜ੍ਹਨਗੇ। ਦੱਸ ਦੇਈਏ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਮੰਤਰੀਆਂ ਨਾਲ ਹੋਣ ਵਾਲੀ ਬੈਠਕਾਂ ਦੀ ਲੜੀ ਲਈ ਸੋਮਵਾਰ ਤੋਂ ਹੀ ਦਿੱਲੀ ਵਿੱਚ ਹਨ।

ਕੈਪਟਨ ਨੇ ਪੰਜਾਬ ਦੇ ਸਾਂਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਪਰ ਇਸ ਮੌਕੇ ਕੁਝ ਮੰਤਰੀ ਗ਼ੈਰ-ਹਾਜ਼ਰ ਵੀ ਰਹੇ। ਹਾਲਾਂਕਿ ਸੰਸਦ ਦੇ ਕੇਂਦਰੀ ਹਾਲ ਵਿੱਚ ਸੀਐਮ ਦੇ ਦੌਰੇ ਲਈ ਸਾਰੇ ਮੰਤਰੀਆਂ ਨੂੰ ਬੁਲਾਇਆ ਗਿਆ ਸੀ। ਗ਼ੈਰ-ਹਾਜ਼ਰਾਂ ਵਿੱਚ ਸਾਬਕਾ ਪੰਜਾਬ ਕਾਂਗਰਸ ਚੀਫ ਤੇ ਰਾਜ ਸਭਾ ਐਮਪੀ ਪ੍ਰਤਾਪ ਬਾਜਵਾ ਸ਼ਾਮਲ ਹਨ।

ਹਾਸਲ ਜਾਣਕਾਰੀ ਮੁਤਾਬਕ ਦਿਨ ਦੇ ਬਾਅਦ ਵਿੱਚ ਕੈਪਟਨ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਕੈਪਟਨ ਉਨ੍ਹਾਂ ਨਾਲ ਕਰਤਾਰਪੁਰ ਲਾਂਘੇ ਸਬੰਧੀ ਭਾਰਤ ਦੀਆਂ ਤਿਆਰੀਆਂ ਬਾਰੇ ਗੱਲਬਾਤ ਕਰਨਗੇ।

Related posts

ਕੇਜਰੀਵਾਲ ਦੀ ਕਾਰ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ

On Punjab

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਲਗਾਤਾਰ ਜਾਰੀ

On Punjab

ਕੇਜਰੀਵਾਲ ਵੱਲੋਂ ਸਿੱਖ ਦੰਗਾ ਪੀੜਤਾਂ ਲਈ ਵੱਡੇ ਐਲਾਨ ਦੀ ਤਿਆਰੀ

On Punjab