PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ’ਚ ਖਰਾਬ ਮੌਸਮ ਕਰਕੇ ਤਿੰਨ ਉਡਾਨਾਂ ਡਾਇਵਰਟ, 100 ਤੋਂ ਵੱਧ ਵਿਚ ਦੇਰੀ

ਨਵੀਂ ਦਿੱਲੀ- ਇਥੇ ਦਿੱਲੀ ਹਵਾਈ ਅੱਡੇ ’ਤੇ ਸ਼ੁੱਕਰਵਾਰ ਸਵੇਰੇ ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ ਤਿੰਨ ਉਡਾਨਾਂ ਨੂੰ ਡਾਇਵਰਟ ਕੀਤਾ ਗਿਆ ਹੈ ਜਦੋਂਕਿ 100 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ। ਇਕ ਅਧਿਕਾਰੀ ਨੇ ਕਿਹਾ ਕਿ ਜਿਹੜੀਆਂ ਦੋ ਉਡਾਣਾਂ ਨੇ ਦਿੱਲੀ ਹਵਾਈ ਅੱਡੇ ’ਤੇ ਉਤਰਨਾ ਸੀ, ਵਿਚੋਂ ਇਕ ਨੂੰ ਜੈਪੁਰ ਤੇ ਦੂਜੀ ਨੂੰ ਅਹਿਮਦਾਬਾਦ ਡਾਇਵਰਟ ਕੀਤਾ ਗਿਆ ਹੈ।

ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਡੇਟਾ ਮੁਤਾਬਕ 100 ਤੋਂ ਵੱਧ ਉਡਾਨਾਂ ਵਿਚ ਦੇਰੀ ਹੋਈ ਹੈ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ), ਜੋ ਹਵਾਈ ਅੱਡੇ ਦਾ ਸੰਚਾਲਨ ਕਰਦੀ ਹੈ, ਨੇ ਸਵੇਰੇ 5.20 ਵਜੇ ‘ਐਕਸ’ ਉੱਤੇ ਇੱਕ ਪੋਸਟ ਵਿੱਚ ਕਿਹਾ ਕਿ ਖਰਾਬ ਮੌਸਮ ਕਾਰਨ ਕੁਝ ਉਡਾਨਾਂ ਅਸਰਅੰਦਾਜ਼ ਹੋਈਆਂ ਹਨ।

ਸਵੇਰੇ 7.25 ਵਜੇ ਇੱਕ ਹੋਰ ਪੋਸਟ ਵਿੱਚ ‘ਡਾਇਲ’ ਨੇ ਕਿਹਾ ਕਿ ਤੂਫ਼ਾਨ ਲੰਘ ਗਿਆ ਹੈ ਪਰ ਖਰਾਬ ਮੌਸਮ ਕਾਰਨ ਉਡਾਨਾਂ ਦੇ ਸੰਚਾਲਨ ’ਤੇ ਕੁਝ ਅਸਰ ਪਿਆ ਹੈ। ਇਸ ਵਿਚ ਕਿਹਾ ਗਿਆ, ‘‘ਸਾਰੇ ਸਬੰਧਤ ਭਾਈਵਾਲ ਬੇਰੋਕ ਅਤੇ ਕੁਸ਼ਲ ਯਾਤਰੀ ਅਨੁਭਵ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੇ ਹਨ।’’

ਉਧਰ ਏਅਰ ਇੰਡੀਆ ਨੇ ਵੀ ਕਿਹਾ ਕਿ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਖਰਾਬ ਮੌਸਮ ਕਰਕੇ ਉਡਾਨ ਦੇ ਸੰਚਾਲਨ ਵਿਚ ਮੁਸ਼ਕਲ ਆਈ ਹੈ। ਏਅਰਲਾਈਨ ਨੇ ਐਕਸ ’ਤੇ ਸਵੇਰੇ 5:51 ਵਜੇ ਇਕ ਪੋਸਟ ਵਿਚ ਕਿਹਾ, ‘‘ਦਿੱਲੀ ਆਉਣ ਅਤੇ ਜਾਣ ਵਾਲੀਆਂ ਸਾਡੀਆਂ ਕੁਝ ਉਡਾਨਾਂ ਦੇਰੀ ਨਾਲ ਜਾਂ ਡਾਇਵਰਟ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸਾਡੇ ਸਮੁੱਚੇ ਉਡਾਣ ਸ਼ਡਿਊਲ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਅਸੀਂ ਅੜਿੱਕਿਆਂ ਨੂੰ ਦੂਰ ਕਰਨ ਲਈ  ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।’’

ਦੱਸ ਦੇਈਏ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (IGIA) ਦੇਸ਼ ਦਾ ਸਭ ਤੋਂ ਵੱਡਾ ਅਤੇ ਵਿਅਸਤ ਹਵਾਈ ਅੱਡਾ ਹੈ, ਜੋ ਰੋਜ਼ਾਨਾ ਕਰੀਬ 1,300 ਉਡਾਣਾਂ ਦੀ ਆਵਾਜਾਈ ਨੂੰ ਸੰਭਾਲਦਾ ਹੈ। 

Related posts

ਪਰਮਿੰਦਰ ਢੀਂਡਸਾ ਵੱਲੋਂ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ

On Punjab

ਜੇ ਪਾਕਿਸਤਾਨ ਨੇ ਸਾਡੇ ‘ਤੇ ਇੱਟ ਸੁੱਟੀ ਤਾਂ ਅਸੀਂ ਮੋਰਟਾਰ ਦਾਗਾਂਗੇ: ਅਮਿਤ ਸ਼ਾਹ

On Punjab

ਲੋਕ ਸਭਾ ਚੋਣਾਂ ‘ਚ ਇਕ ਵਾਰ ਫਿਰ ਭਾਜਪਾ ਮਾਰੇਗੀ ਬਾਜ਼ੀ! ਬ੍ਰਿਟਿਸ਼ ਅਖਬਾਰ ਨੇ ਮੋਦੀ ਸਰਕਾਰ ਸਬੰਧੀ ਕੀਤੀ ਭਵਿੱਖਬਾਣੀ

On Punjab