PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਵੋਟਿੰਗ ਜਾਰੀ, ਸ਼ਾਮੀਂ 5 ਵਜੇ ਤੱਕ 57.70 ਫੀਸਦ ਪੋਲਿੰਗ

ਨਵਂੀਂ ਦਿੱਲੀ-ਦਿੱਲੀ ਅਸੈਂਬਲੀ ਦੀਆਂ 70 ਸੀਟਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਦਾ ਅਮਲ ਜਾਰੀ ਹੈ। ਦਿੱਲੀ ਵਿੱਚ ਸ਼ਾਮ 5 ਵਜੇ ਤੱਕ 57.70 ਫੀਸਦੀ ਪੋਲਿੰਗ ਦਰਜ ਕੀਤੀ ਗਈ। ਦਿੱਲੀ ਦੇ ਸਾਰੇ 70 ਹਲਕਿਆਂ ’ਚ ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ। ਚੋਣ ਕਮਿਸ਼ਨ (ਈਸੀ) ਦੇ ਅੰਕੜਿਆਂ ਅਨੁਸਾਰ ਸ਼ਾਮ 5 ਵਜੇ ਤੱਕ 57.70 ਫੀਸਦੀ ਵੋਟਰਾਂ ਨੇ ਆਪਣੀ ਵੋਟ ਪਾਈ। ਉੱਤਰ-ਪੂਰਬੀ ਜ਼ਿਲ੍ਹੇ ਵਿੱਚ ਸਭ ਤੋਂ ਵੱਧ 63.83 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ ਜਦੋਂ ਕਿ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਸਭ ਤੋਂ ਘੱਟ 54.37 ਫੀਸਦੀ ਵੋਟਾਂ ਪਈਆਂ। ਇਸ ਦੌਰਾਨ ‘ਆਪ’, ਭਾਜਪਾ ਤੇ ਕਾਂਗਰਸ ਵੱਲੋਂ ਆਪਣੀ ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਦਰਮਿਆਨ ਹੈ। ‘ਆਪ’ ਜਿੱਥੇ ਆਪਣੀਆਂ ਲੋਕ ਭਲਾਈ ਸਕੀਮਾਂ ਦੇ ਸਿਰ ’ਤੇ ਲਗਾਤਾਰ ਤੀਜੀ ਵਾਰ ਸੱਤਾ ਵਿਚ ਆਉਣ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ, ਉਥੇ ਭਾਜਪਾ ਤੇ ਕਾਂਗਰਸ ਮੁੜ ਉਭਾਰ ਦੀ ਤਲਾਸ਼ ਵਿੱਚ ਹਨ।

ਇਨ੍ਹਾਂ ਚੋਣਾਂ ਵਿਚ ਵੋਟਿੰਗ ਲਈ ਕਰੀਬ 1.56 ਕਰੋੜ ਵੋਟਰ ਯੋਗ ਹਨ, ਜੋ 699 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਪੋਲਿੰਗ ਲਈ ਕੁਲ 13,766 ਪੋਲਿੰਗ ਬੂਥ ਬਣਾਏ ਗਏ ਹਨ। ਵੋਟਾਂ ਸ਼ਾਮ 6 ਵਜੇ ਤੱਕ ਪੈਣਗੀਆਂ।

ਰਾਸ਼ਟਰਪਤੀ ਦਰੋਪਦੀ ਮੁਰਮੂ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਿਤ ਅਤੇ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਮੇਤ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਆਪ ਦੇ ਮਨੀਸ਼ ਸਿਸੋਦੀਆ, ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਅੱਜ ਸਵੇਰੇ ਹੀ ਚੋਣ ਬੂਥਾਂ ’ਤੇ ਜਾ ਕੇ ਵੋਟਾਂ ਪਾਈਆਂ। ਨਵੀਂ ਦਿੱਲੀ ਹਲਕੇ ਤੋਂ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਜੰਗਪੁਰਾ ਹਲਕੇ ਵਿਚ ਵੋਟ ਪਾਈ। ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਸਵੇਰੇ ਤੋਂ ਹੀ ਬੂਥਾਂ ਉੱਪਰ ਕਤਾਰਾਂ ਲੱਗ ਗਈਆਂ।

ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਐਸਟੇਟ ’ਚ ਵੋਟ ਪਾਈ-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਰਾਸ਼ਟਰਪਤੀ ਅਸਟੇਟ ਦੇ ਇਕ ਪੋਲਿੰਗ ਬੂਥ ‘ਤੇ ਸਵੇਰੇ 9 ਵਜੇ ਦੇ ਕਰੀਬ ਵੋਟ ਪਾਈ।

ਅਰਵਿੰਦ ਕੇਜਰੀਵਾਲ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ-ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਪੜਪੜਗੰਜ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਮਯੂਰ ਵਿਹਾਰ ਫੇਜ਼ 1 ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਪਾਈ। ਉਨ੍ਹਾਂ ਨੇ ਚੋਣਾਂ ਵਿੱਚ ਭਾਜਪਾ ਦੀ ਜਿੱਤ ‘ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਦਿੱਲੀ ਵਿੱਚ ਡਬਲ-ਇੰਜਣ ਵਾਲੀ ਸਰਕਾਰ ਬਣੇਗੀ।

ਰਾਜੌਰੀ ਗਾਰਡਨ ਤੋਂ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਉਮੀਦਵਾਰਾਂ ਨੇ ਵੀ ਪੋਲਿੰਗ ਬੂਥਾਂ ’ਤੇ ਜਾ ਕੇ ਵੋਟ ਪਾਈ।

ਆਪ ਨੇ ਕਥਿਤ ਬੇਨੇਮੀਆਂ ਦਾ ਦੋਸ਼ ਲਾਇਆ-‘ਆਪ’ ਨੇ ਦੋਸ਼ ਲਾਇਆ ਕਿ ਭਾਜਪਾ ਸ਼ਰੇਆਮ ਵੋਟਰਾਂ ਨੂੰ ਜੰਗਪੁਰਾ ਵਿੱਚ ਇੱਕ ਬੂਥ ਦੇ ਨਾਲ ਲੱਗਦੀ ਇਮਾਰਤ ਵਿੱਚ ਲਿਜਾ ਕੇ ਪੈਸੇ ਵੰਡ ਰਹੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਇਹ ਸਭ ਦਿੱਲੀ ਪੁਲੀਸ ਅਤੇ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਹੈ। ਇਕ ਵੀਡੀਓ ਵਿਚ ਪਾਰਟੀ ਵਰਕਰਾਂ ਨੂੰ ਪ੍ਰਦਰਸ਼ਨ ਕਰਦੇ ਹੋਏ ਅਤੇ ਨਾਅਰੇਬਾਜ਼ੀ ਕਰਦੇ ਦੇਖਿਆ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਧਿਕਾਰੀ (ਦੱਖਣੀ-ਪੂਰਬੀ) ਨੇ ਦਿੱਲੀ ਪੁਲੀਸ ਅਤੇ ਫਲਾਇੰਗ ਸਕੁਐਡ ਟੀਮਾਂ ਨੂੰ ਤੁਰੰਤ ਘਟਨਾ ਸਥਾਨ ‘ਤੇ ਪਹੁੰਚਣ ਅਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

Related posts

Covid India Updates: ਏਮਜ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਦਾ ਦਾਅਵਾ, ਭਵਿੱਖ ‘ਚ ਬੱਚਿਆ ‘ਚ ਨਹੀਂ ਹੋਵੇਗਾ ਗੰਭੀਰ ਇਨਫੈਕਸ਼ਨ

On Punjab

ਵੰਡ ਦਾ ਦਰਦ ਬਿਆਨਦੀ ਫਿਲਮ ’ਨਾਨਕ ਦੁਖੀਆ ਸਭ ਸੰਸਾਰ’ ਦਾਰਾ ਪਿਕਚਰਜ਼ ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ (Nanak Dukhiya Sab Sansar) 2 ਜੁਲਾਈ 1971 ਨੂੰ ਪਰਦੇ ’ਤੇ ਆਈ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਅਦਾਕਾਰ ਪਹਿਲਵਾਨ ਦਾਰਾ ਸਿੰਘ (Dara Singh) ਸਨ। ਪਟਕਥਾ ਤੇ ਸੰਵਾਦ ਪੰਜਾਬੀ ਅਦਬ ਦੀ ਮਹਾਨ ਸ਼ਖ਼ਸੀਅਤ ਨਾਵਲਕਾਰ ਨਾਨਕ ਸਿੰਘ (Novelist Nanak Singh) ਨੇ ਲਿਖੇ ਸਨ।

On Punjab

ਬੇਰੂਤ ਧਮਾਕੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਅਦਾਕਾਰ ਨੇ ਦੱਸਿਆ ਕਿਵੇਂ ਬਚਾਈ ਜਾਨ

On Punjab