72.05 F
New York, US
May 1, 2025
PreetNama
ਰਾਜਨੀਤੀ/Politics

ਦਿੱਗਜ ਆਗੂ ਮਨਪ੍ਰੀਤ ਬਾਦਲ ਨੇ ਫੜਿਆ ਭਾਜਪਾ ਦਾ ਪੱਲਾ, ਅੱਜ ਹੀ ਦਿੱਤਾ ਸੀ ਕਾਂਗਰਸ ਪਾਰਟੀ ਤੋਂ ਅਸਤੀਫ਼ਾ

ਸਾਬਕਾ ਮੰਤਰੀ ਤੇ ਕਾਂਗਰਸ ਦੇ ਦਿੱਗਜ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਭਾਜਪਾ ਦਾ ਪੱਲਾ ਫੜ ਲਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਉਨ੍ਹਾਂ ਨੇ ਪੀਊਸ਼ ਗੋਇਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲਗਪਗ ਪਿਛਲੇ 30 ਸਾਲ ਤੋਂ ਰਾਜਨੀਤੀ ਦੇ ਖੇਤਰ ਵਿਚ ਕੰਮ ਕਰਦੇ ਹੋਏ ਪੰਜਾਬ ਦੀ ਸੇਵਾ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਦੇਸ਼ ਦੇ ਸ਼ੇਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਪੰਜਾਬ ਨੂੰ ਲੈ ਕੇ ਸੁਚਾਰੂ ਸੋਚ ਅਤੇ ਵਿਚਾਰ ਸੁਣ ਕੇ ਮੈਂ ਮਜਬੂਰ ਹੋ ਗਿਆ ਕਿ ਪੰਜਾਬ ਦੀ ਭਲਾਈ ਲਈ ਭਾਜਪਾ ਤੋਂ ਵੱਧ ਬਿਹਤਰੀਨ ਸੋਚ ਕਿਸੇ ਕੋਲ ਨਹੀਂ ਹੈ।

ਉਨ੍ਹਾਂ ਕਿ ਪੰਜਾਬ ਲਈ ਕਾਂਗਰਸ ਦੇ ਫੈਸਲੇ ਨਿਰਾਸ਼ਾਜਨਕ ਹਨ। ਮੈਂ ਹਮੇਸ਼ਾਂ ਲਈ ਪੰਜਾਬ ਦੀ ਖੁਸ਼ਹਾਲੀ ਲਈ ਫਿਕਰਮੰਦ ਰਹਿੰਦਾ ਹਾਂ।

ਇਸ ਮੌਕੇ ਪੀਊਸ਼ ਗੋਇਲ ਨੇ ਕਿਹਾ ਕਿ ਪੰਜਾਬ ਲਈ ਭਾਜਪਾ ਨੂੰ ਇਕ ਵੱਡਾ ਸਿੱਖ ਚਿਹਰਾ ਮਿਲਿਆ ਹੈ।

ਅੱਜ ਹੀ ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਅੱਜ ਰਾਹੁਲ ਗਾਂਧੀ ਨੂੰ ਦੋ ਪੰਨਿਆਂ ਦੀ ਚਿੱਠੀ ਲਿਖ ਕੇ ਕਾਂਗਰਸ ਤੋਂ ਵੱਖ ਹੋ ਗਏ ਹਨ। 2017 ਦੀਆਂ ਚੋਣਾਂ ਤੋਂ ਬਾਅਦ ਜਦੋਂ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਦੀ ਕਮਾਨ ਸੰਭਾਲੀ ਸੀ, ਉਦੋਂ ਤੋਂ ਹੀ ਇਹ ਤੈਅ ਹੋਣ ਲੱਗਾ ਸੀ ਕਿ ਮਨਪ੍ਰੀਤ ਬਾਦਲ ਜ਼ਿਆਦਾ ਦੇਰ ਤੱਕ ਪਾਰਟੀ ਨਾਲ ਨਹੀਂ ਚੱਲ ਸਕਣਗੇ। ਅਮਰਿੰਦਰ ਰਾਜਾ ਵੜਿੰਗ ਨਾਲ 36 ਦਾ ਅੰਕੜਾ ਹੈ।

ਟਵਿੱਟਰ ‘ਤੇ ਕੀਤਾ ਅਸਤੀਫੇ ਦਾ ਐਲਾਨ

ਮਨਪ੍ਰੀਤ ਬਾਦਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ 2 ਪੰਨਿਆਂ ਦੀ ਚਿੱਠੀ ‘ਚ ਰਾਹੁਲ ਗਾਂਧੀ ਨੂੰ ਲਿਖਿਆ ਕਿ ਜਦੋਂ ਉਨ੍ਹਾਂ ਨੇ 7 ਸਾਲ ਪਹਿਲਾਂ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਕਾਂਗਰਸ ‘ਚ ਰਲੇਵਾਂ ਕੀਤਾ ਸੀ ਤਾਂ ਉਹ ਇਹ ਸੋਚ ਕੇ ਪਾਰਟੀ ‘ਚ ਆਏ ਸਨ ਕਿ ਕਾਂਗਰਸ ਦਾ ਲੰਬਾ ਇਤਿਹਾਸ ਹੈ ਅਤੇ ਇਸ ਵਿਚ ਰਹਿ ਕੇ ਉਹ ਆਪਣੀ ਸੋਚ ਅਨੁਸਾਰ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਦੀ ਸੇਵਾ ਕਰ ਸਕੇਗਾ, ਪਰ ਹੌਲੀ-ਹੌਲੀ ਉਹ ਨਿਰਾਸ਼ ਹੋਣ ਲੱਗਾ।

ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਦਾ ਕੰਮ ਕੋਈ ਸੌਖਾ ਕੰਮ ਨਹੀਂ ਸੀ, ਮੈਂ ਇਹ ਕੰਮ ਉਸ ਸਮੇਂ ਚੁੱਕਿਆ ਜਦੋਂ ਪੰਜਾਬ ਦੇ ਖ਼ਜ਼ਾਨੇ ਦੀ ਹਾਲਤ ਬਹੁਤ ਖ਼ਰਾਬ ਸੀ। ਮੈਂ ਵੀ ਲੋਕ-ਪੱਖੀ ਨੀਤੀਆਂ ਵਿੱਚ ਫਸ ਸਕਦਾ ਸੀ ਪਰ ਮੈਂ ਇਸ ਨਾਜ਼ੁਕ ਸਥਿਤੀ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਵਿੱਤੀ ਐਮਰਜੈਂਸੀ ਦੀ ਸਥਿਤੀ ਵੀ ਆ ਸਕਦੀ ਸੀ ਪਰ ਮੈਂ ਤੱਥਾਂ ਨੂੰ ਸਵੀਕਾਰ ਕੀਤਾ ਅਤੇ ਮੁਸ਼ਕਲ ਫੈਸਲੇ ਲਏ ਜੋ ਉਸ ਸਮੇਂ ਦੀ ਲੋੜ ਸੀ। ਉਨ੍ਹਾਂ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਅੱਗੇ ਵੀ ਮੈਂ ਪੰਜਾਬ ਦਾ ਕੇਸ ਪੇਸ਼ ਕਰਕੇ ਉਨ੍ਹਾਂ ਨੂੰ ਪੰਜਾਬ ਦੇ ਹੱਕ ਵਿੱਚ ਫੈਸਲੇ ਲੈਣ ਲਈ ਕਿਹਾ। ਮਨਪ੍ਰੀਤ ਨੇ ਦਾਅਵਾ ਕੀਤਾ ਕਿ ਉਸ ਨੇ ਇਕੱਲੇ ਹੀ 50,000 ਕਰੋੜ ਰੁਪਏ ਕਮਿਸ਼ਨ ਤੋਂ ਸਰਕਾਰੀ ਖ਼ਜ਼ਾਨੇ ਵਿਚ ਪਾਏ ਹਨ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਪਾਰਟੀ ਨੇ ਮੇਰੀ ਕੋਸ਼ਿਸ਼ ਦੀ ਸ਼ਲਾਘਾ ਨਹੀਂ ਕੀਤੀ, ਸਗੋਂ ਪੰਜਾਬ ਕਾਂਗਰਸ ਨੇ ਇਸ ਦਾ ਮਜ਼ਾਕ ਉਡਾਇਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਇਸ ਵਤੀਰੇ ਨਾਲ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ ਪਰ ਉਹ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦੇ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਲਏ ਬਿਨਾਂ ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਤੋਂ ਕੁਝ ਲੋਕਾਂ ਨੂੰ ਹੁਕਮ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਤੋਂ ਮੈਂ ਨਿਰਾਸ਼ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਕਿਹਾ ਸੀ ਕਿ ਤੁਸੀਂ ਪਾਰਟੀ ਦੇ ਆਗੂਆਂ ਵਿਚਾਲੇ ਦੂਰੀ ਘਟਾਓਗੇ ਪਰ ਮੈਨੂੰ ਲੱਗਦਾ ਹੈ ਕਿ ਇਹ ਹੋਰ ਵਧ ਗਈ ਹੈ। ਇਸ ਲਈ ਮੈਂ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ।

Related posts

ਭਾਰਤ ਬਣੇਗਾ ਡਰੋਨ ਤਕਨੀਕ ਦਾ ਹੱਬ, 2023 ਤਕ 1 ਲੱਖ ਡਰੋਨ ਪਾਇਲਟਾਂ ਦੀ ਪਵੇਗੀ ਲੋੜ : ਅਨੁਰਾਗ ਠਾਕੁਰ

On Punjab

Live Farmers Protest News : ਦਿੱਲੀ ’ਚ 26 ਜਨਵਰੀ ਨੂੰ ਹੋਈ ਹਿੰਸਾ ’ਚ 510 ਪੁਲਿਸ ਮੁਲਾਜ਼ਮ ਹੋਏ ਜ਼ਖ਼ਮੀ : ਐੱਸਐੱਨ ਸ਼੍ਰੀਵਾਸਤਵ

On Punjab

ਨਸ਼ੇ ਖ਼ਤਮ ਕਰਨ ਲਈ ਕੈਪਟਨ ਨੇ ਮੰਗਿਆ ਮੋਦੀ ਤੋਂ ਸਾਥ

On Punjab