PreetNama
ਸਮਾਜ/Social

ਦਿਲ ਨੂੰ ਬੜਾ ਸਮਝਾਇਆ

ਦਿਲ ਨੂੰ ਬੜਾ ਸਮਝਾਇਆ
ਇਹ ਨਹੀ ਸਮਝਦਾ ਮੇਰੇ ਤੋਂ
ਤੇਰੀ ਵੀ ਗੱਲ ਨਹੀ ਮੰਨਦਾ
ਮੇਰਾ ਦਿਲ ਵੀ ਬੇਵਸ ਹੈ
ਤੇਰੀ ਗੱਲ ਮੰਨੇ ਵੀ ਕਿਉਂ
ਕਿਸ ਤਰਾਂ ਭੁੱਲ ਜਾਵੇ ਭਲਾਂ
ਤੇਰੇ ਨਾਲ ਬਿਤਾਏ ਹਸੀਨ ਪਲ
ਤੇਰੇ ਲਈ ਕਹਿਣਾ ਬਹੁਤ ਸੌਖਾ
ਇਹੀ ਗੱਲ ਤੂੰ ਆਪਣੇ ਤੇ ਲਾ
ਕੀ ਤੇਰੇ ਲਈ ਇਹ ਸੰਭਵ ਹੈ?
ਜੇਕਰ ਤੂੰ ਹੀ ਭੁਲਾ ਸਕੇਂ ਕਦੇ
ਤਾਂ ਮੈਨੂੰ ਵੀ ਦੱਸੀਂ ਇਹ ਸਭ
ਕਿਸ ਤਰਾਂ ਭੁਲਾਇਆ ਜਾਂਦਾ
ਬੀਤਿਆ ਹੋਇਆ ਸੁਹਾਣਾ ਸਮਾਂ
ਮੈ ਨਹੀ ਭੁਲਾ ਸਕਦਾ ਇਹ ਸਭ
ਤੇਰੇ ਨਾਲ ਬੀਤਿਆ ਹਸੀਨ ਵਕਤ
ਜਦੋਂ ਮੈ ਬੀਤਿਆ ਵਕਤ ਭੁਲਿਆ
ਉਸ ਵੇਲੇ ਦਿਲ ਧੜਕਣਾ ਵੀ ਭੁਲੂ
ਹੋਰ ਮੈ ਕੁਝ ਨਹੀ ਕਹਿਣਾ ਤੈਨੂੰ
ਕਿਉਂਕਿ ਬਹੁਤ ਸਮਝਦਾਰ ਹੈ ਤੂੰ

ਨਰਿੰਦਰ ਬਰਾੜ
95095 00010

Related posts

ਕਸ਼ਮੀਰ: ਗੁਲਮਰਗ ਤੇ ਪਹਿਲਗਾਮ ਵਿੱਚ ਕੜਾਕੇ ਦੀ ਠੰਢ ਜਾਰੀ

On Punjab

ਸੁਲੇਮਾਨੀ ਨੂੰ ਮਾਰਨ ਦੀ ਯੋਜਨਾ ਬਣਾਉਣ ਵਾਲੇ CIA ਅਧਿਕਾਰੀ ਦੀ ਪਲੇਨ ਕ੍ਰੈਸ਼ ‘ਚ ਮੌਤ: ਈਰਾਨੀ ਮੀਡੀਆ

On Punjab

ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ

On Punjab