PreetNama
ਫਿਲਮ-ਸੰਸਾਰ/Filmy

ਦਿਲਜੀਤ ਦੋਸਾਂਝ ਨੇ ਆਪਣੇ ਨਵੇਂ ਗੀਤ GOAT ਨਾਲ ਜਿੱਤਿਆ ਫੈਨਸ ਦਾ ਦਿਲ, ਵੇਖੋ ਵੀਡੀਓ

ਦਿਲਜੀਤ ਦੁਸਾਂਝ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਆਪਣੇ ਮਿਊਜ਼ਿਕ ਨੂੰ ਪੇਸ਼ ਕਰਨ ਤੋਂ ਪਹਿਲਾਂ ਉਸ ਦੀ ਪ੍ਰਮੋਸ਼ਨ ਕਿਵੇਂ ਕਰਨੀ ਹੈ। ਕਈ ਹਫ਼ਤਿਆਂ ਤੋਂ ਪ੍ਰਸ਼ੰਸਕਾਂ ਲਈ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਵਾਲੇ ਸਿੰਗਰ ਤੇ ਪੰਜਾਬੀ ਐਕਟਰ ਦਿਲਜੀਤ ਨੇ ਆਖਰਕਾਰ ਆਪਣਾ ਨਵਾਂ ਟ੍ਰੈਕ GOAT (Greatest Of All Time) ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਦਿਲਜੀਤ ਨੇ ਹਾਲ ਹੀ ਵਿੱਚ ਆਪਣੇ ਸੰਗੀਤ ਨਾਲ ਐਕਸਪੈਰੀਮੈਂਟ ਕੀਤਾ ਹੈ ਪਰ, GOAT ਨਾਲ ਦਿਲਜੀਤ ਨੇ ਰਵਾਇਤੀ ਲੋਕ ਧੂਨਾਂ ਨੂੰ ਘਰ ‘ਚ ਵਾਪਸੀ ਕਰਵਾਈ ਹੈ। ਜਿਵੇਂ ਉਸ ਨੇ ਸ਼ਾਇਦ ਸ਼ੁਰੂਆਤੀ ਦੌਰ ‘ਚ ਵਾਪਸ ਜਾਣ ਦਾ ਫ਼ੈਸਲਾ ਕੀਤਾ ਹੋਵੇ, ਉਸ ਨੇ ਮਿਊਜ਼ਿਕ ਵੀਡੀਓ ਦੇ ਜ਼ਰੀਏ ਸਵੈਗ ਵੀ ਲਿਆਂਦਾ ਹੈ।

ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਾਂ ਦੀ ਮਸ਼ੀਨ ਕਹੇ ਜਾਂਦੇ ਕਰਨ ਔਜਲਾ ਦੀ ਕਲਮ ‘ਚੋਂ ਹੀ ਨਿਕਲੇ ਹਨ। ਗੀਤ ਨੂੰ ਸੰਗੀਤ ਦਿੱਤਾ ਹੈ G-Funk ਨੇ ਤੇ ਵੀਡੀਓ Rahul Dutta ਵੱਲੋਂ ਡਾਇਰੈਕਟ ਕੀਤਾ ਗਿਆ ਹੈ।
ਸ਼ਾਨਦਾਰ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖੁਦ ਦਿਲਜੀਤ ਦੋਸਾਂਝ ਤੇ ਵਿਦੇਸ਼ੀ ਮਾਡਲ Elwa…। ਸਵੈਗ ਲਈ ਦਿਲਜੀਤ ਨੇ ਉੱਚੀਆਂ ਕਾਰ, ਇੱਕ ਖੂਬਸੂਰਤ ਔਰਤ ਨਾਲ ਰੋਮਾਂਸ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

GOAT ਸਾਨੂੰ ਕਲੱਬਾਂ ਦੀ ਯਾਦ ਦਵਾਉਣ ‘ਚ ਕਾਮਯਾਬ ਹੋਏਗਾ! ਹੇਠਾਂ ਮਿਊਜ਼ਿਕ ਦਾ ਵੀਡੀਓ ਦੇਖੋ:ਦੱਸ ਦਈਏ ਕਿ ਆਪਣੇ ਗਾਣੇ ਦੀ ਜਾਣਕਾਰੀ ਦਿਲਜੀਤ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਤੇ ਜਿਵੇਂ ਦਿਲਜੀਤ ਦੁਸਾਂਝ ਨੇ ਪੋਸਟ ਸਾਂਝੀ ਕੀਤੀ, ਇਸ ਨੇ ਇੰਟਰਨੈਟ ‘ਤੇ ਅੱਗ ਲਗਾ ਦਿੱਤੀ। ਇੱਕ ਘੰਟੇ ਦੇ ਅੰਦਰ ਪੋਸਟ ਨੂੰ ਇੱਕ ਲੱਖ ਤੋਂ ਵੱਧ ਵਿਊ ਮਿਲ ਗਏ।

Related posts

ਵਿੱਕੀ ਕੌਸ਼ਲ ਨਾਲ ਵਿਆਹ ਤੋਂ ਬਾਅਦ 15 ਦਿਨ ਲਈ ਸਲਮਾਨ ਖ਼ਾਨ ਨਾਲ ਇੱਥੇ ਜਾਵੇਗੀ ਕੈਟਰੀਨਾ ਕੈਫ!

On Punjab

ਸੁਸ਼ਮਿਤਾ ਸੇਨ ਨੇ ਸਾਲਾਂ ਬਾਅਦ ਮਹੇਸ਼ ਭੱਟ ਬਾਰੇ ਕੀਤਾ ਵੱਡਾ ਖੁਲਾਸਾ, ਕਿਹਾ- ਪਹਿਲੀ ਫਿਲਮ ਦੇ ਸੈੱਟ ‘ਤੇ ਕੀਤਾ ਸੀ ਅਜਿਹਾ ਵਿਵਹਾਰ

On Punjab

ਡਰੱਗਜ਼ ਕੇਸ ‘ਚ ਸ਼ਾਹਰੁਖ ਖਾਨ ਸਮੇਤ ਇਨ੍ਹਾਂ ਵੱਡੇ ਅਦਾਕਾਰਾਂ ਦਾ ਨਾਂਅ ਆਇਆ ਸਾਹਮਣੇ, ਰਿਪੋਰਟ ‘ਚ ਦਾਅਵਾ!

On Punjab