PreetNama
ਸਿਹਤ/Health

ਦਹੀ ਖਾਣ ਦੇ ਸ਼ੌਕੀਨ ਸਾਵਧਾਨ! ਹੋ ਸਕਦੀ ਜਾਨਲੇਵਾ ਬਿਮਾਰੀ

ਦਹੀ ਇੱਕ ਡੇਅਰੀ ਉਤਪਾਦ ਹੈ ਜੋ ਦੁੱਧ ਦੀ ਫਰਮੈਨਟੇਸ਼ਨ ਪ੍ਰਕਿਰਿਆ ਦੁਆਰਾ ਤਿਆਰ ਕੀਤਾ ਜਾਂਦਾ ਹੈ। ਸੁਆਦ ਵਿੱਚ ਖੱਟਾ ਤੇ ਕਰੀਮੀ ਦਹੀਂ ਨੂੰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਲੋਕ ਖਾਸ ਕਰਕੇ ਗਰਮੀਆਂ ਵਿੱਚ ਦਹੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆ ਹੈ, ਉਹ ਦਹੀਂ ਜ਼ਿਆਦਾ ਖਾਣਾ ਪਸੰਦ ਕਰਦੇ ਹਨ। ਦਹੀ ਸਾਡੇ ਦੰਦਾਂ ਤੇ ਹੱਡੀਆਂ ਲਈ ਵੀ ਬਹੁਤ ਵਧੀਆ ਹੁੰਦਾ ਹੈ।

ਭਾਰਤ ਵਿੱਚ ਦਹੀ ਦੀ ਵਰਤੋਂ ਕਈ ਕਿਸਮਾਂ ਦੇ ਖਾਣੇ ਦੀ ਤਿਆਰੀ ਦੌਰਾਨ ਕੀਤਾ ਜਾਂਦਾ ਹੈ। ਦਹੀਂ ਸਿਹਤ ਦੇ ਨਾਲ-ਨਾਲ ਭੋਜਨ ਦਾ ਸੁਆਦ ਵੀ ਸੁਧਾਰਦਾ ਹੈ। ਸਿਹਤ ਤੇ ਖਾਣੇ ਤੋਂ ਇਲਾਵਾ ਦਹੀਂ ਦੀ ਵਰਤੋਂ ਚਮੜੀ ਨੂੰ ਨਿਖਾਰਨ ਲਈ ਵੀ ਕੀਤੀ ਜਾਂਦੀ ਹੈ, ਪਰ ਇਨ੍ਹਾਂ ਸਾਰੇ ਗੁਣਾਂ ਦੇ ਬਾਵਜੂਦ ਦਹੀ ਕੁਝ ਲੋਕਾਂ ਲਈ ਬਹੁਤ ਨੁਕਸਾਨਦੇਹ ਹੈ।

ਜੇ ਅਸੀਂ ਕਿਸੇ ਵੀ ਚੀਜ਼ ਦੀ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਨੂੰ ਨੁਕਸਾਨ ਕਰਦਾ ਹੈ। ਦਹੀਂ ਵੀ ਉਹੀ ਚੀਜ਼ਾਂ ਵਿੱਚ ਆਉਂਦਾ ਹੈ। ਬਹੁਤ ਜ਼ਿਆਦਾ ਦਹੀਂ ਦਾ ਸੇਵਨ ਕਰਨ ਨਾਲ ਇਹ ਸਾਡੇ ਸਰੀਰ ਨੂੰ ਖਾਣੇ ਤੋਂ ਮਿਲਣ ਵਾਲੇ ਆਇਰਨ ਤੇ ਜ਼ਿੰਕ ਨੂੰ ਸੋਖਣ ਤੋਂ ਰੋਕਦਾ ਹੈ।

ਇਸ ਤੋਂ ਇਲਾਵਾ ਇਹ ਜੋੜਾਂ ਦੇ ਦਰਦ ਤੇ ਗਠੀਆ ਨਾਲ ਪੀੜਤ ਲੋਕਾਂ ਲਈ ਜ਼ਹਿਰ ਵਰਗਾ ਹੈ। ਜੇ ਅਜਿਹੇ ਲੋਕਾਂ ਨੂੰ ਦਹੀਂ ਦਾ ਸੇਵਨ ਕਰਨਾ ਹੈ, ਤਾਂ ਡਾਕਟਰ ਉਨ੍ਹਾਂ ਨੂੰ ਕਮਰੇ ਦੇ ਤਾਪਮਾਨ ‘ਤੇ ਦਹੀਂ ਖਾਣ ਦੀ ਸਿਫਾਰਸ਼ ਕਰਦੇ ਹਨ।

ਇਸ ਬਾਰੇ ਫਿਜ਼ੀਸ਼ੀਅਨ ਕਮੇਟੀ ਫਾਰ ਰਿਸਪਾਂਸੀਬਲ ਮੈਡੀਸਨ ਦਾ ਕਹਿਣਾ ਹੈ ਕਿ ‘ਦਹੀ ਵਿੱਚ ਗੈਲੈਕਟੋਜ਼ ਨਾਂ ਦੀ ਇਕ ਸ਼ੂਗਰ ਹੁੰਦੀ ਹੈ ਜੋ ਲੈਕਟੋਜ਼ ਤੋਂ ਬਣਦੀ ਹੈ। ਇਸ ਨਾਲ ਅੰਡਕੋਸ਼ (ਓਵੇਰੀਅਨ) ਦੇ ਕੈਂਸਰ ਦਾ ਦਾ ਖ਼ਤਰਾ ਹੁੰਦਾ ਹੈ।’

ਦ ਅਮੈਰੀਕਨ ਜਰਨਲ ਆਫ ਕਲੀਨਿਕਲ ਨਿਊਟ੍ਰਿਸ਼ਨ’ ਦੇ ਇੱਕ ਲੇਖ ਦੇ ਅਨੁਸਾਰ, ‘ਦਹੀ ਨਾਲ ਗੈਰ ਕੁਦਰਤੀ ਮਿਠਾਸ ਜਿਵੇਂ ਕਾਰਨ ਸਿਰਪ ਮਿਲਾਉਣ ਨਾਲ ਭਾਰ ਵਧਣ ਦਾ ਜ਼ੋਖ਼ਮ ਵਧ ਸਕਦਾ ਹੈ।’

Related posts

Morning Health Tips : ਸਿਹਤਮੰਦ ਤੇ ਊਰਜਾਵਾਨ ਰਹਿਣ ਲਈ ਆਪਣੇ ਦਿਨ ਦੀ ਸ਼ੁਰੂਆਤ ਕਰੋ ਇਨ੍ਹਾਂ ਚੀਜ਼ਾਂ ਨਾਲ

On Punjab

ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਅਟਾਰੀ ਤੋਂ ਸ਼ੁਰੂ ਕਰੇਗਾ

On Punjab

ਆਸਾਨੀ ਨਾਲ ਘਰ ਵਿੱਚ ਬਣਾਓ ਅੰਬ ਦਾ ਸੁਆਦਲਾ ਮੁਰੱਬਾ

On Punjab