83.44 F
New York, US
August 6, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਥਾਈ-ਕੰਬੋਡੀਅਨ ਲੜਾਈ ਤੀਜੇ ਦਿਨ ਵੀ ਜਾਰੀ, ਜੰਗਬੰਦੀ ਦੀਆਂ ਅਪੀਲਾਂ ਬੇਅਸਰ

ਥਾਈਲੈਂਡ- ਥਾਈ-ਕੰਬੋਡੀਅਨ ਸਰਹੱਦ ’ਤੇ ਲੜਾਈ ਤੀਜੇ ਦਿਨ ਵੀ ਜਾਰੀ ਹੈ ਅਤੇ ਸ਼ਨਿਚਰਵਾਰ ਨੂੰ ਨਵੇਂ ਟਕਰਾਅ ਦੇ ਬਿੰਦੂ ਉਭਰ ਕੇ ਸਾਹਮਣੇ ਆਏ ਹਨ। ਦੋਵੇਂ ਪੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਰੱਖਿਆ ਵਿੱਚ ਕਾਰਵਾਈ ਕੀਤੀ ਹੈ, ਅਤੇ ਉਹ ਕੂਟਨੀਤਕ ਸਹਾਇਤਾ ਦੀ ਮੰਗ ਕਰ ਰਹੇ ਸਨ ਅਤੇ ਦੂਜੇ ਪੱਖ ਨੂੰ ਲੜਾਈ ਬੰਦ ਕਰਨ ਅਤੇ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਰ ਰਹੇ ਸਨ।
ਦੋਹਾਂ ਦੇਸ਼ਾਂ ਦੇ ਟਕਰਾਅ ਦੌਰਾਨ ਘੱਟੋ-ਘੱਟ 30 ਲੋਕ ਮਾਰੇ ਗਏ ਹਨ ਅਤੇ 130,000 ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਥਾਈ ਜਲ ਸੈਨਾ ਨੇ ਕਿਹਾ ਕਿ ਸ਼ਨਿਚਰਵਾਰ ਸਵੇਰੇ ਤਰਾਤ ਦੇ ਤੱਟਵਰਤੀ ਸੂਬੇ ਵਿੱਚ ਝੜਪਾਂ ਹੋਈਆਂ, ਜੋ ਕਿ ਲੰਬੇ ਸਮੇਂ ਤੋਂ ਵਿਵਾਦਿਤ ਸਰਹੱਦ ਦੇ ਨਾਲ ਲੱਗਦੇ ਹੋਰ ਸੰਘਰਸ਼ ਵਾਲੇ ਸਥਾਨਾਂ ਤੋਂ 100 ਕਿਲੋਮੀਟਰ (60 ਮੀਲ) ਤੋਂ ਵੱਧ ਦੂਰ ਇੱਕ ਨਵਾਂ ਮੋਰਚਾ ਹੈ।

ਥਾਈਲੈਂਡ ਵਿੱਚ ਮਰਨ ਵਾਲਿਆਂ ਦੀ ਗਿਣਤੀ ਸ਼ਨਿਚਰਵਾਰ ਨੂੰ 19 ਰਹੀ, ਜਦੋਂ ਕਿ ਕੰਬੋਡੀਅਨ ਰੱਖਿਆ ਮੰਤਰਾਲੇ ਦੀ ਬੁਲਾਰਾ ਮਾਲੀ ਸੋਚੀਏਟਾ ਨੇ ਦੱਸਿਆ ਕਿ ਲੜਾਈ ਵਿੱਚ ਪੰਜ ਸਿਪਾਹੀ ਅਤੇ ਅੱਠ ਨਾਗਰਿਕ ਮਾਰੇ ਗਏ ਹਨ।

ਥਾਈਲੈਂਡ ਦੇ ਸਿਸਾਕੇਤ ਸੂਬੇ ਦੇ ਕੰਥਰਾਲਕ ਜ਼ਿਲ੍ਹੇ ਵਿੱਚ ਹੋਟਲ ਕਰਮਚਾਰੀ ਚਿਏਨੂਵਤ ਥਲਾਲਾਈ ਨੇ ਦੱਸਿਆ ਕਿ ਕਸਬਾ ਖਾਲੀ ਹੋ ਗਿਆ ਸੀ। ਉਨ੍ਹਾਂ ਕਿਹਾ, “ਲਗਪਗ ਹਰ ਕੋਈ ਚਲਾ ਗਿਆ ਹੈ, ਇਹ ਇੱਕ ਉਜਾੜ ਸ਼ਹਿਰ ਹੈ। ਮੇਰਾ ਹੋਟਲ ਅਜੇ ਵੀ ਸਰਹੱਦੀ ਖੇਤਰ ਦੇ ਨੇੜੇ ਦੇ ਕੁਝ ਲੋਕਾਂ ਲਈ ਖੁੱਲ੍ਹਾ ਹੈ ਜਿਨ੍ਹਾਂ ਨੂੰ ਰਹਿਣ ਲਈ ਜਗ੍ਹਾ ਦੀ ਲੋੜ ਹੈ।’’

Related posts

ਕੇਂਦਰ ਦੀ ਰਾਜ ਸਰਕਾਰਾਂ ‘ਤੇ ਸਖਤੀ, ਕੇਂਦਰ ਦੀਆਂ ਪਾਬੰਦੀਆਂ ‘ਚ ਨਹੀਂ ਦੇ ਸਕਦੇ ਕੋਈ ਢਿੱਲ

On Punjab

ਸਰੀ : ਅਣਪਛਾਤਿਆਂ ਵੱਲੋਂ 21 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

On Punjab

ਅਮਰੀਕਾ ਲਿਆਂਦਾ ਗਿਆ ਪੱਤਰਕਾਰਾਂ ਦਾ ਅਫ਼ਗਾਨੀ ਅਗਵਾਕਾਰ

On Punjab