82.08 F
New York, US
June 21, 2025
PreetNama
ਸਿਹਤ/Health

ਤੇਜ਼ ਪੱਤਾ ਦੂਰ ਕਰੇਗਾ ਤੁਹਾਡਾ ਤਣਾਅ, ਇੰਝ ਕਰੋ ਵਰਤੋਂJun

Tez Leaf Benifits : ਨਵੀਂ ਦਿੱਲੀ : ਸਾਡੇ ਘਰਾਂ ‘ਚ ਰਸੋਈ ਵਿਚ ਤੇਜ਼ ਪੱਤਾ ਜ਼ਰੂਰ ਹੁੰਦਾ ਹੈ ਇਹੀ ਨਹੀਂ ਤੇਜ ਪੱਤੇ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦੇ ਕਿ ਇਸਦਾ ਪ੍ਰਯੋਗ ਆਯੁਰਵੇਦ ਜੜੀ ਬੂਟੀ ਦੇ ਰੂਪ ਵਿਚ ਵੀ ਹੁੰਦਾ ਹੈ ਇਹ ਖਾਣੇ ਦਾ ਸੁਆਦ ਵਧਾਉਂਦੇ ਹਨ ਪਰ ਸਿਹਤ ਲਈ ਵੀ ਇਹ ਬਹੁਤ ਗੁਣਕਾਰੀ ਹੁੰਦੇ ਹਨ।ਇਸ ਦੇ ਸੁੱਕੇ ਪੱਤੇ ਸਬਜ਼ੀ ‘ਚ ਬਹੁਤ ਹੀ ਚੰਗੀ ਖੂਸ਼ਬੂ ਦਿੰਦੇ ਹਨ। ਇਸ ‘ਚ ਲਗਭਗ 81 ਤੱਤ ਮੌਜੂਦ ਹੁੰਦੇ ਹਨ ਜੋ ਕਿ ਕਿਸੇ ਨਾ ਕਿਸੇ ਰੂਪ ‘ਚ ਸਿਹਤ ਨੂੰ ਫਾਇਦਾ ਪਹੁੰਚਾਉਂਦੇ ਹਨ। ਕਾਰਬੋਹਾਈਡ੍ਰੇਟਸ, ਪ੍ਰੋਟੀਨ, ਵਿਟਾਮਿਨ ਏ, ਸੀ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ,ਆਇਰਨ ਮੈਗਨੀਜ਼, ਫਾਸਫੋਰਸ, ਜਿੰਕ, ਆਦਿ ਵਰਗੇ ਹੋਰ ਵੀ ਕਈ ਤੱਤਾਂ ਨਾਲ ਭਰਪੂਰ ਇਹ ਤੇਜ਼ਪੱਤਾ ਡਾਇਬਿਟੀਜ਼, ਖਾਂਸੀ, ਜੁਕਾਮ, ਜੋੜਾਂ ਦੇ ਦਰਦ ਆਦਿ ਤੋਂ ਛੁਟਕਾਰਾ ਪਾਉਣ ‘ਚ ਵੀ ਕਾਰਗਾਰ ਹੁੰਦੇ ਹਨ।* ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਨਾਲ ਕਾਫੀ ਫਾਇਦਾ ਮਿਲਦਾ ਹੈ। ਸੁੱਕੇ ਤੇਜ਼ ਪੱਤੇ ਦਾ ਚੂਰਨ ਬਣਾ ਲਓ। ਇਕ ਚੁਟਕੀ ਚੂਰਨ ਦੀ ਰੋਜ਼ਾਨਾ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਸਰੀਰ ‘ਚ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। * ਕਮਰੇ ਜਾਂ ਘਰ ‘ਚ ਤੇਜ਼ ਪੱਤਾ ਜਲਾਓ ਇਸ ਨੂੰ ਜਲਾਉਣ ਨਾਲ ਜੋ ਮਹਿਕ ਤੁਹਾਨੂੰ ਮਿਲੇਗੀ ਉਹ ਕਈ ਰੂਮ ਫ੍ਰੈਸ਼ਨਰ ਨਾਲੋਂ ਬਿਹਤਰ ਹੋਵੇਗੀ। ਪੁਰਾਣੇ ਸਮੇਂ ਤੋਂ ਹੀ ਤੇਜ਼ ਪੱਤੇ ਦੀ ਵਰਤੋਂ ਇਸ ਕੰਮ ਲਈ ਕੀਤੀ ਜਾਂਦੀ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤੇਜ਼ ਪੱਤਾ ਸਿਰਫ ਘਰ ‘ਚ ਖੁਸ਼ਬੂ ਹੀ ਨਹੀਂ ਦਿੰਦਾ, ਸਗੋਂ ਇਸ ਨੂੰ ਜਲਾਉਣ ਨਾਲ ਮਿਲਣ ਆਉਣ ਵਾਲੀ ਸੁਗੰਧ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਤਣਾਅ ਵੀ ਦੂਰ ਹੋ ਜਾਂਦਾ ਹੈ। ਸਰਦੀ ਲੱਗ ਜਾਣ ‘ਤੇ ਛਿੱਕਾ ਆਉਣਾ, ਸਿਰ ਦਾ ਭਾਰੀਪਨ, ਗਲਾ ਬੈਠਣਾ, ਨੱਕ ‘ਚੋਂ ਪਾਣੀ ਨਿਕਲਣ, ਜੁਕਾਮ ਆਦਿ ਵਰਗੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ 10 ਗ੍ਰਾਮ ਤੇਜ਼ਪੱਤੇ ਨੂੰ ਤਵੇ ‘ਤੇ ਸੇਕ ਲਓ। ਫਿਰ ਅੱਧਾ ਹਿੱਸਾ ਪਾਣੀ ‘ਚ ਉਬਾਲ ਕੇ ਦੁੱਧ ਅਤੇ ਖੰਡ ਮਿਲਾ ਕੇ ਚਾਹ ਦੀ ਤਰ੍ਹਾਂ ਬਣਾ ਲਓ। ਇਸ ਦੀ ਦਿਨ ‘ਚ ਤਿੰਨ ਵਾਰ ਵਰਤੋਂ ਕਰੋ।

Related posts

ਚਿਹਰੇ ਦੀ ਵੱਧਦੀ ਚਰਬੀ ਤੋਂ ਛੁਟਕਾਰਾ ਦਿਵਾਉਣਗੇ ਇਹ ਘੇਰਲੂ ਨੁਸਖੇFACEBOOKTWITTERGOOGLE

On Punjab

Prickly Heat Rash : ਧੱਫੜਾਂ ਤੋਂ ਲੈ ਕੇ Prickly Heat ਤਕ, ਗਰਮੀਆਂ ਦੀਆਂ 5 ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣਗੇ ਇਹ ਘਰੇਲੂ ਉਪਾਅਤੇਜ਼ ਧੁੱਪ ਦੇ ਕਾਰਨ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਸਾਡੀ ਚਮੜੀ ਗਰਮੀ, ਪਸੀਨਾ, ਧੂੜ ਅਤੇ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ ਨਾ ਕੀਤਾ ਗਿਆ ਤਾਂ ਇਹ ਗੰਭੀਰ ਰੂਪ ਵੀ ਧਾਰਨ ਕਰ ਸਕਦੇ ਹਨ। ਇਸ ਦੇ ਲਈ ਸਫਾਈ ਰੱਖਣ ਦੇ ਨਾਲ-ਨਾਲ ਸਨਸਕ੍ਰੀਨ ਲਗਾਉਣਾ ਵੀ ਜ਼ਰੂਰੀ ਹੈ ਤਾਂ ਜੋ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਖੂਬ ਪਾਣੀ ਪੀਓ, ਤਾਂ ਕਿ ਡੀਹਾਈਡ੍ਰੇਸ਼ਨ ਨਾ ਹੋਵੇ।

On Punjab

700 ਰੁਪਏ ਵਿਚ 2 ਕਿਲੋ ਦੇਸੀ ਘਿਓ, ਦੁੱਧ, ਦਹੀਂ ਤੇ ਪਨੀਰ ਵੀ ਅੱਧੇ ਰੇਟ ‘ਚ!

On Punjab