ਗਲੋਬਲ ਵਰਮਿੰਗ ਕਾਰਨ ਗਲੇਸ਼ੀਅਰਾਂ ਦੀ ਬਰਫ਼ ਪਿਘਲ ਰਹੀ ਹੈ, ਜਿਸਦੇ ਚੱਲਦਿਆਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਬਦਲਾਅ ’ਤੇ ਲਗਾਤਾਰ ਨਜ਼ਰ ਰੱਖੇ ਹੋਏ ਹਨ। ਹੁਣ ਇਸ ਕਾਰਜ ’ਚ ਕੁਝ ਆਸਾਨੀ ਹੋ ਸਕੇਗੀ। ਦਰਅਸਲ, ਸਟੈਨਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਕ ਨਵੇਂ ਤਰੀਕੇ ਦੀ ਤਲਾਸ਼ ਕੀਤੀ ਹੈ, ਜਿਸਦੀ ਮਦਦ ਨਾਲ ਬਰਫ਼ ਦੀਆਂ ਪਰਤਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ। ਇਸਦੇ ਲਈ ਵਿਗਿਆਨੀਆਂ ਨੇ ਸੋਲਰ ਰੇਡੀਓ ਸਿਗਨਲ ਦਾ ਪ੍ਰਯੋਗ ਕੀਤਾ ਹੈ, ਜੋ ਵਰਤਮਾਨ ’ਚ ਮੌਜੂਦ ਤਰੀਕਿਆਂ ਦੀ ਤੁਲਨਾ ’ਚ ਸਸਤਾ ਅਤੇ ਘੱਟ ਊਰਜਾ ਦੀ ਖ਼ਪਤ ਕਰਨ ਵਾਲਾ ਹੈ। ਇਸਦੇ ਰਾਹੀਂ ਪਤਾ ਲਗਾਇਆ ਜਾ ਸਕੇਗਾ ਕਿ ਕਿਸ ਤੇਜ਼ੀ ਨਾਲ ਬਰਫ਼ ਪਿਘਲ ਰਹੀ ਹੈ ਅਤੇ ਉਸ ਨਾਲ ਸਮੁੰਦਰ ਦੇ ਪਾਣੀ ਦੇ ਪੱਧਰ ’ਚ ਕਿੰਨਾ ਵਾਧਾ ਹੋਵੇਗਾ।
ਸੂਰਜ ਦੀ ਇਲੈਕਟ੍ਰੋਮੈਗਨੈਟਿਕ ਅਵਸਥਾ ਦਾ ਇਕ ਕਠਿਨ ਸ੍ਰੋਤ ਪ੍ਰਦਾਨ ਕਰਦਾ ਹੈ। ਗੈਸਾਂ ਦੀਆਂ ਵਿਸ਼ਾਲ ਗੇਂਦਾਂ ਰਾਹੀਂ ਰੇਡਿਓ ਬਾਰੰਬਾਰਤਾ ਦੇ ਵਿਆਪਕ ਸਪੈਕਟ੍ਰਮ ਧਰਤੀ ’ਤੇ ਆਉਂਦੇ ਹਨ। ਇਸ ਪ੍ਰਕਿਰਿਆ ’ਚ ਵਿਗਿਆਨੀਆਂ ਨੇ ਇਕ ਸ਼ਕਤੀਸ਼ਾਲੀ ਟੂਲ ਬਣਾਉਣ ਦਾ ਆਸਾਨ ਤਰੀਕਾ ਲੱਭਿਆ ਹੈ, ਜਿਸਦੇ ਰਾਹੀਂ ਬਰਫ਼ ਅਤੇ ਧਰਤੀ ਦੇ ਧਰੁਵਾਂ ’ਤੇ ਹੋਣ ਵਾਲੇ ਬਦਲਾਅ ਦੀ ਨਿਗਰਾਨੀ ਕੀਤੀ ਜਾ ਸਕੇਗੀ। ਇਸ ਤਕਨੀਕ ਬਾਰੇ ਜਿਓਫਿਜ਼ੀਕਲ ਰਿਸਰਚ ਲੇਟਰਸ ਨਾਮਕ ਜਨਰਲ ’ਚ ਵਿਸਥਾਰ ’ਚ ਦੱਸਿਆ ਗਿਆ ਹੈ।ਖੋਜਕਰਤਾਵਾਂ ਅਨੁਸਾਰ, ਵਰਤਮਾਨ ’ਚ ਜਿਸ ਤਕਨੀਕ ਦਾ ਪ੍ਰਯੋਗ ਉਪਰੋਕਤ ਚੀਜ਼ਾਂ ਦਾ ਡਾਟਾ ਇਕੱਠਾ ਕਰਨ ਲਈ ਕੀਤਾ ਜਾਂਦਾ ਹੈ, ਉਸਦੀ ਤੁਲਨਾ ’ਚ ਇਹ ਤਰੀਕਾ ਘੱਟ ਖ਼ਰਚੀਲਾ, ਘੱਟ ਊਰਜਾ ਦੀ ਖਪਤ ਕਰਨ ਵਾਲਾ ਤੇ ਜ਼ਿਆਦਾ ਵਿਆਪਕ ਹੈ। ਇਸਦੇ ਰਾਹੀਂ ਨਾ ਸਿਰਫ਼ ਬਰਫ਼ ਦੀਆਂ ਚਾਦਰਾਂ ਅਤੇ ਗਲੇਸ਼ੀਅਰਾਂ ਦੇ ਪਿਘਲਣ ਦੀ ਵਿਆਪਕ ਨਿਗਰਾਨੀ ਕੀਤੀ ਜਾ ਸਕੇਗੀ, ਬਲਕਿ ਸਮੁੰਦਰ ਦੇ ਪਾਣੀ ਦੇ ਪੱਧਰ ’ਚ ਵਾਧੇ ਦੇ ਕਾਰਨ ਦਾ ਪਤਾ ਵਧੇਰੇ ਸਟੀਕਤਾ ਨਾਲ ਲਗਾਇਆ ਜਾ ਸਕੇਗਾ।
ਗਲੇਸ਼ੀਓਲਾਜਿਸਟ ਅਤੇ ਇਲੈਕਟੀਕਲ ਇੰਜੀਨੀਅਰਾਂ ਦੀ ਟੀਮ ਨੇ ਆਪਣੇ ਅਧਿਆਇ ਦੇ ਮਾਧਿਅਮ ਨਾਲ ਦਿਖਾਇਆ ਕਿ ਕਿਵੇਂ ਸੂਰਜ ਦੁਆਰਾ ਕੁਦਰਤੀ ਰੂਪ ਨਾਲ ਪੈਦਾ ਰੇਡਿਓ ਸਿਗਨਲ ਬਰਫ਼ ਦੀਆਂ ਚਾਦਰਾਂ ਦੀ ਗਹਿਰਾਈ ਨੂੰ ਨਾਪਣ ਲਈ ਇਕ ਪੈਸਿਵ ਰਾਡਾਰ ਪ੍ਰਣਾਲੀ ’ਚ ਬਦਲੇ ਜਾ ਸਕਦੇ ਹਨ। ਟੀਮ ਦੇ ਮੈਂਬਰਾਂ ਨੇ ਗ੍ਰੀਨਲੈਂਡ ਦੇ ਗਲੇਸ਼ੀਅਰ ’ਚ ਇਸਦਾ ਸਫ਼ਲ ਪ੍ਰੀਖਣ ਕੀਤਾ। ਵਰਤਮਾਨ ’ਚ ਧਰੁਵੀ ਉਪਸਤ੍ਹਾ ਬਾਰੇ ਵਿਆਪਕ ਜਾਣਕਾਰੀ ਇਕੱਠੀ ਕਰਨ ਲਈ ਏਅਰਬੋਰਡ ਆਈਸ-ਪੇਨੇਟ੍ਰੇਟਿੰਗ ਰਾਡਾਰ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ’ਚ ਹਵਾਈ ਜਹਾਜ਼ ਪ੍ਰਯੋਗ ਕੀਤੇ ਜਾਂਦੇ ਹਨ, ਜਿਸ ਨਾਲ ਬਰਫ਼ ਦੀ ਸਤ੍ਹਾ ’ਤੇ ਰਾਡਾਰ ਸਿਗਨਲ ਭੇਜੇ ਜਾਂਦੇ ਹਨ। ਹਾਲਾਂਕਿ, ਇਸ ਤਰੀਕੇ ਨਾਲ ਸਿਰਫ਼ ਉਸ ਸਮੇਂ ਦੀ ਹੀ ਜਾਣਕਾਰੀ ਮਿਲ ਪਾਉਂਦੀ ਹੈ, ਜਿਸ ਸਮੇਂ ਹਵਾਈ ਜਹਾਜ਼ ਸਿਗਨਲ ਭੇਜਦਾ ਹੈ।