PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤੇਜ਼ ਰਫ਼ਤਾਰ ਸਕਾਰਪਿਓ ਡਿਵਾਈਡਰ ਨਾਲ ਟਕਰਾ ਕੇ ਪਲਟੀ, ਤਿੰਨ ਨੌਜਵਾਨਾਂ ਦੀ ਮੌਤ

ਟੋਹਾਣਾ- ਸਟੇਟ ਹਾਈਵੇ ਸਿਰਸਾ-ਚੰਡੀਗਡ੍ਹ ਸੜਕ ’ਤੇ ਭੁਨਾ ਦੇ ਨਜ਼ਦੀਕ ਤੇਜ਼ ਰਫ਼ਤਾਰ ਨਵੀਂਂ ਸਕਾਰਪਿਓ ਗੱਡੀ ਡਿਵਾਈਡਰ ਨਾਲ ਟਕਰਾ ਕੇ ਕਲਾਬਾਜ਼ੀਆਂ ਖਾਂਦੀ ਹੋਈ ਕਰੀਬ 60 ਫੁੱਟ ਦੂਰ ਖਤਾਨਾਂ ਵਿੱਚ ਜਾ ਡਿੱਗੀ। ਇਸ ਭਿਆਨਕ ਹਾਦਸੇ ਕਾਰਨ ਗੱਡੀ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਰਾਹਗੀਰਾਂ ਵੱਲੋਂ ਭੁਨਾ ਪੁਲੀਸ ਨੂੰ ਹਾਦਸੇ ਬਾਰੇ ਸੂਚਨਾ ਦੇਣ ’ਤੇ ਪੁਲੀਸ ਪਾਰਟੀ ਪੁੱਜੀ ਤੇ ਉਨ੍ਹਾਂ ਗੱਡੀ ਵਿੱਚ ਫਸੇ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਤਿੰਨ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਗੰਭੀਰ ਜ਼ਖ਼ਮੀਆਂ ਨੂੰ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਮ੍ਰਿਤਕਾਂ ਦੀ ਸ਼ਨਾਖ਼ਤ ਕ੍ਰਿਸ਼ਨ (27) ਵਾਸੀ ਪਿੰਡ ਅਮਾਨੀ, ਨਰੇਸ਼ ਕੁਮਾਰ (33) ਵਾਸੀ ਪਿੰਡ ਡਾਂਗਰਾ, ਸੁਖਵਿੰਦਰ ਸਿੰਘ ਵਾਸੀ ਪਿੰਡ ਚੰਦੜ ਖੁਰਦ ਵਜੋਂ ਹੋਈ ਹੈ। ਮ੍ਰਿਤਕ ਸੁਖਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਬੇਟਾ ਸੀ।

ਗੰਭੀਰ ਜ਼ਖ਼ਮੀਆਂ ਵਿੱਚ ਵਿਕਰਮ (27), ਨੌਖਾ ਸਿੰਘ (27) ਤੇ ਈਵਸ਼ਰ (28) ਸ਼ਾਮਲ ਹਨ, ਜਿਨ੍ਹਾਂ ਨੂੰ ਰੈਫ਼ਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਈਸ਼ਵਰ ਕਿਸੇ ਕੇਸ ਵਿਚ ਸਿਰਸਾ ਜੇਲ੍ਹ ਵਿੱਚ ਬੰਦ ਸੀ। ਉਸ ਦੀ 10 ਮਾਰਚ ਸੋਮਵਰ ਨੂੰ ਜ਼ਮਾਨਤ ਉਤੇ ਰਿਹਾਈ ਹੋਣ ’ਤੇ ਪੰਜ ਦੋਸਤ ਉਸਨੂੰ ਸਿਰਸਾ ਜੇਲ੍ਹ ਤੋਂ ਲੈਣ ਗਏ ਸਨ।

ਸਿਰਸਾ ਤੋਂ ਵਾਪਸੀ ਸਮੇਂ ਨਵੀਂ ਸਕਾਰਪਿਓ ਗੱਡੀ ਨੂੰ ਵਿਕਰਮ ਚਲਾ ਰਿਹਾ ਸੀ। ਭੁਨਾ ਪੁਲੀਸ ਮੁਤਾਬਿਕ ਉਨ੍ਹਾਂ ਨੂੰ ਸਕਾਰਪਿਓ ਦੇ ਹਾਦਸੇ ਦੀ ਸੂਚਨਾ ਟੈਲੀਫੋਨ ’ਤੇ ਰਾਤ 12 ਵਜੇ ਤੋਂ ਬਾਅਦ ਮਿਲਦੇ ਹੀ ਪੁਲੀਸ ਟੀਮ ਮਦਦ ਲਈ ਪੁੱਜੀ।

ਲੋਕਾਂ ਦੀ ਮਦਦ ਨਾਲ ਗੱਡੀ ਵਿੱਚ ਫਸੇ 6 ਨੌਜਵਾਨਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਉਸ ਵੇਲੇ ਕ੍ਰਿਸ਼ਨ ਤੇ ਨਰੇਸ਼ ਦੀ ਮੌਤ ਹੋ ਗਈ ਸੀ ਤੇ ਸੁਖਵਿੰਦਰ ਦੇ ਸਾਹ ਚਲ ਰਹੇ ਸਨ। ਭੁਨਾ ਹਸਪਤਾਲ ਪੁੱਜਣ ’ਤੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਪੋਸਮਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤਕ ਤਿੰਨ੍ਹਾਂ ਜ਼ਖ਼ਮੀਆਂ ਦੀ ਹਾਲਾਤ ਨਾਜ਼ੁਕ ਬਣੀ ਹੋਈ ਸੀ।

Related posts

ਸੱਜਣ ਕੁਮਾਰ ਨੂੰ ਜੇਲ੍ਹ ‘ਚ ਹੀ ਰਹਿਣਾ ਪਵੇਗਾ, ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵੱਲੋਂ ਖਾਰਜ

On Punjab

ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ

On Punjab

Coronavirus News: Queens hospital worker, mother of twins, dies from COVID-19

Pritpal Kaur