83.44 F
New York, US
August 6, 2025
PreetNama
ਰਾਜਨੀਤੀ/Politics

ਤਿੰਨ ਦਿਨਾਂ ਲਈ ਨਿਰਧਾਰਿਤ ਮੰਤਰੀ ਮੰਡਲ ਦੀ ਬੈਠਕ ਮੁਲਤਵੀ, 15 ਅਗਸਤ ਤੋਂ ਬਾਅਦ ਹੋਵੇਗਾ ਨਵੀਆਂ ਤਰੀਕਾਂ ਦਾ ਐਲਾਨ

ਮੋਦੀ ਸਰਕਾਰ ਸਾਰੇ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਤੇ ਆਉਣ ਵਾਲੇ ਸਮੇਂ ਲਈ ਟੀਚਾ ਨਿਰਧਾਰਿਤ ਕਰਨ ਲਈ ਲਗਾਤਾਰ ਤਿੰਨ ਦਿਨਾਂ ਤਕ ਬੈਠਕ ਕਰਨ ਵਾਲੀ ਸੀ। ਇਸ ਬੈਠਕ ਨੂੰ ਹੁਣ ਮੁਲਤਵੀ ਕਰ ਦਿੱਤੀ ਗਿਆ ਹੈ। 15 ਅਗਸਤ ਤੋਂ ਬਾਅਦ ਬੈਠਕ ਲਈ ਨਵੀਆਂ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਮੰਤਰੀ ਮੰਡਲ ਦੀ ਇਸ ਬੈਠਕ ’ਚ ਮੋਦੀ ਸਰਕਾਰ ਦੇ ਬਚੇ ਕਾਰਜਕਾਲ ਲਈ ਏਜੰਡਾ ਤੈਅ ਹੋਵੇਗਾ।

ਬੈਠਕ ਨੂੰ ਲੈ ਕੇ ਪਹਿਲਾਂ ਜਾਰੀ ਜਾਣਕਾਰੀ ’ਚ ਕਿਹਾ ਗਿਆ ਸੀ ਕਿ ਇਸ ਲਈ ਸਾਰੇ ਮੰਤਰੀ ਤਿੰਨ ਦਿਨਾਂ ਤਕ ਲਗਾਤਾਰ ਬੈਠਕ ’ਚ ਚਰਚਾ ਕਰਨਗੇ। ਇਹ ਬੈਠਕ ਲਗਾਤਾਰ ਤਿੰਨ ਦਿਨਾਂ ਤਕ ਸ਼ਾਮ 6 ਵਜੇ 10, 11 ਤੇ 12 ਅਗਸਤ ਨੂੰ ਹੋਣ ਵਾਲੀ ਸੀ।

 

 

 

ਇਹ ਬੈਠਕ ਸੰਸਦ ਭਵਨ ’ਚ ਕਰਵਾਈ ਜਾਣੀ ਸੀ। ਬੈਠਕ ’ਚ ਸਾਰੇ ਮੰਤਰਾਲਿਆਂ ਦੇ ਕੰਮਕਾਜ ਦੀ ਸਮੀਖਿਆ ਤੇ ਆਉਣ ਵਾਲੇ ਸਮੇਂ ਲਈ ਟੀਚਾ ਨਿਰਧਾਰਿਤ ਕੀਤਾ ਜਾਵੇਗਾ। ਨਵੇਂ ਮੰਤਰੀਆਂ ਨੂੰ ਵਿਸਥਾਰ ਨਾਲ ਉਨ੍ਹਾਂ ਦੇ ਵਿਭਾਗਾਂ / ਮੰਤਰਾਲਿਆਂ ਬਾਰੇ ’ਚ ਜਾਣਕਾਰੀ ਦਿੱਤੀ ਜਾਵੇਗੀ। ਨਵੇਂ ਮੰਤਰੀਆਂ ਨਾਲ ਜਿਨ੍ਹਾਂ ਨੂੰ ਕੰਮ ਸੰਭਾਲੇ ਹੋਏ ਇਕ ਮਹੀਨਾ ਹੋ ਗਿਆ ਹੈ। ਬੈਠਕ ’ਚ ਮੰਤਰੀੱਾਂ ਦੇ ਕੰਮਕਾਜ ਦਾ ਲੇਖਾ-ਜੋਖਾ ਵੀ ਰੱਖਿਆ ਜਾਵੇਗਾ।

Related posts

ਕਾਂਗਰਸ ਪਾਰਟੀ ਦੇ ਵਿਧਾਇਕ, ਐੱਮ.ਪੀ. ਹੀ ਦੱਸਣ ਲੱਗੇ ਸਰਕਾਰ ਦੀਆਂ ਨਾਕਾਮੀਆਂ: ਸੁਖਬੀਰ ਬਾਦਲ

On Punjab

ਮਨੀਪੁਰ: ਗੋਲੀਬਾਰੀ ਦੇ ਦੋਸ਼ ਹੇਠ ਮੈਤੇਈ ਜਥੇਬੰਦੀ ਦਾ ਮੈਂਬਰ ਗ੍ਰਿਫ਼ਤਾਰ

On Punjab

ਮਹਿਲਾ ਕਾਂਸਟੇਬਲ ਨਾਲ ਜਬਰ ਜਨਾਹ ਕਰਨ ਦੇ ਮਾਮਲੇ ‘ਚ ਦੋ CRPF ਅਧਿਕਾਰੀ ਮੁਅੱਤਲ

On Punjab