PreetNama
ਖਾਸ-ਖਬਰਾਂ/Important News

ਤਾਲਿਬਾਨ ਵੱਲੋਂ ਕੰਧਾਰ ਦੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਫਰਮਾਨ, ਵਿਰੋਧ ‘ਚ ਸੜਕਾਂ ‘ਤੇ ਉੱਤਰੇ ਲੋਕ

Kandahar Protest: ਅਫ਼ਗਾਨਿਸਤਾਨ ‘ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰਨ ਤੋਂ ਬਾਅਦ ਹੁਣ ਤਾਲਿਬਾਨ ਨੇ ਲੋਕਾਂ ‘ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਹਨ। ਖ਼ਬਰ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕੰਧਾਰ ‘ਚ ਫੌਜ ਦੀ ਰਿਹਾਇਸ਼ੀ ਕਾਲੋਨੀ ‘ਚ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਤਿੰਨ ਦਿਨਾਂ ‘ਚ ਘਰ ਛੱਡਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਜਿਸ ਦੇ ਵਿਰੋਧ ‘ਚ ਹੁਣ ਹਜ਼ਾਰਾਂ ਦੀ ਸੰਖਿਆਂ ‘ਚ ਲੋਕ ਸੜਕਾਂ ‘ਤੇ ਉੱਤਰ ਆਏ ਹਨ। ਫਿਲਹਾਲ ਪ੍ਰਦਰਸ਼ਨ ਕਰ ਰਹੇ ਲੋਕ ਕੰਧਾਰ ਦੇ ਗਵਰਨਰ ਹਾਊਸ ਦੇ ਸਾਹਮਣੇ ਇਕੱਠੇ ਹੋਏ ਹਨ।

 

ਲੋਕਾਂ ਨੂੰ ਕਾਲੋਨੀ ਛੱਡਣ ਦੇ ਦਿੱਤੇ ਹੁਕਮ

 

ਦਰਅਸਲ ਅਫ਼ਗਾਨਿਸਤਾਨ ਦੇ ਸਾਬਕਾ ਫੌਜੀਆਂ ਦੀ ਆਬਾਦੀ ਵਾਲੇ ਕੰਧਾਰ ਦੇ ਉਪਨਗਰ ਜ਼ਾਰਾ ਫਰਕਾ ‘ਚ ਤਾਲਿਬਾਨ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰਨ ਦੀ ਯੋਜਨਾ ਬਣਾਈ ਹੈ। ਤਾਲਿਬਾਨ ਨੇ ਆਪਣੇ ਲੜਾਕਿਆਂ ਦੇ ਰਹਿਣ ਦੀ ਵਿਵਸਥਾ ਲਈ ਹਜ਼ਾਰਾਂ ਲੋਕਾਂ ਨੂੰ ਕਾਲੋਨੀ ਛੱਡਣ ਦੇ ਹੁਕਮ ਦੇ ਦਿੱਤੇ ਹਨ।

 

ਤਾਲਿਬਾਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕ

 

 

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ। ਹੁਣ ਉਹ ਤਾਲਿਬਾਨ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉੱਤਰ ਆਏ ਹਨ। ਇਕ ਸਥਾਨਕ ਨਿਵਾਸੀ ਦੇ ਮੁਤਾਬਕ ਦੱਸਿਆ ਗਿਆ ਕਿ ਇਲਾਕੇ ‘ਚ ਕਰੀਬ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਜਿੰਨਾਂ ‘ਚ ਪਿਛਲੇ 20 ਸਾਲਾਂ ‘ਚ ਸਾਲਿਬਾਨ ਖਿਲਾਫ ਕਾਰਾਵਈ ‘ਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਫੌਜੀਆਂ ਦੇ ਪਰਿਵਾਰ ਹਨ।

 

ਤਾਲਿਬਾਨੀ ਲੜਾਕਿਆਂ ਨੇ ਵਿਰੋਧ ਮਾਰਚ ਕਵਰ ਕਰ ਰਹੇ ਪੱਤਰਕਾਰਾਂ ਨੂੰ ਕੁੱਟਿਆ

 

ਖ਼ਬਰਾਂ ਮੁਤਾਬਕ ਮੰਗਲਵਾਰ ਹੋਏ ਇਸ ਵਿਰੋਧ ਮਾਰਚ ਨੂੰ ਕਵਰ ਕਰਨ ਵਾਲੇ ਕੁਝ ਪੱਤਰਕਾਰਾਂ ਨੂੰ ਤਾਲਿਬਾਨ ਗਾਰਡਾਂ ਨੇ ਕਾਫੀ ਪਰੇਸ਼ਾਨ ਕੀਤਾ ਤੇ ਕੁੱਟਿਆ। ਉੱਥੇ ਹੀ ਵਿਰੋਧ ਪ੍ਰਦਰਸ਼ਨ ਦੇ ਜਵਾਬ ‘ਚ ਕੰਧਾਰ ਦੇ ਰਾਜਪਾਲ ਨੇ ਅਸਥਾਈ ਤੌਰ ‘ਤੇ ਕਿਸੇ ਵੀ ਨਿਕਾਸੀ ‘ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈਚਾਰੇ ਦੇ ਬਜ਼ੁਰਗਾਂ ਨਾਲ ਇਸ ਮਾਮਲੇ ‘ਤੇ ਚਰਚਾ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।

 

Related posts

ਬਲੈਕਆਊਟ ਦਰਮਿਆਨ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਮੈਚ ਰੱਦ

On Punjab

ਪੰਜਾਬ ਕੈਬਨਿਟ ਵੱਲੋਂ ਬੀਜ ਸੋਧ ਬਿੱਲ ਨੂੰ ਪ੍ਰਵਾਨਗੀ, ਗਰੁੱਪ ‘ਡੀ’ ਭਰਤੀ ਲਈ ਉਮਰ ਹੱਦ ਦੋ ਸਾਲ ਵਧਾਈ

On Punjab

ਕਰਨਾਟਕ ਦੇ ਹੰਪੀ ਨੇੜੇ ਇਜ਼ਰਾਈਲੀ ਸੈਲਾਨੀ ਸਮੇਤ ਦੋ ਔਰਤਾਂ ਨਾਲ ਜਬਰ ਜਨਾਹ

On Punjab