PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਰਾਜਨੀਤੀ/Politics

ਤਾਮਿਲਨਾਡੂ ਵਿੱਚ ਜੱਲੀਕੱਟੂ, ਮੰਜੂਵਿਰੱਟੂ ਦੀਆਂ ਘਟਨਾਵਾਂ ’ਚ ਸੱਤ ਮੌਤਾਂ, ਕਈ ਜ਼ਖ਼ਮੀ

ਚੇਨੱਈ-ਤਾਮਿਲਨਾਡੂ ਵਿੱਚ ਕਾਨੁਮ ਪੋਂਗਲ ਦੇ ਦਿਨ ਹੋਣ ਵਾਲੇ ਜੱਲੀਕੱਟੂ ਤੇ ਮੰਜੂਵਿਰੱਟੂ ਦੇ ਪ੍ਰੋਗਰਾਮਾਂ ਦੌਰਾਨ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ  ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕਾਂ ਵਿੱਚ ਜ਼ਿਆਦਾਤਰ ਦਰਸ਼ਕ ਤੇ ਸਾਂਡ ਦਾ ਇਕ ਮਾਲਕ ਸ਼ਾਮਲ ਸੀ।

ਪੁਲੀਸ ਨੇ ਦੱਸਿਆ ਕਿ ਵੱਖ ਵੱਖ ਘਟਨਾਵਾਂ ਵਿੱਚ ਦੋ ਸਾਂਡਾਂ ਦੀ ਵੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਪੁੱਦੂਕੌਟਈ ਵਿੱਚ ਇਸ ਪ੍ਰੋਗਰਾਮ ਦੌਰਾਨ ਇਕ ਸਾਂਡ ਦੀ ਮੌਤ ਹੋ ਗਈ ਜਦਕਿ ਸ਼ਿਵਗੰਗਾ ਦੇ ਸਿਰਾਵਿਆਲ ਮੰਜੂਵਿਰੱਟੂ ਵਿੱਚ ਇਕ ਸਾਂਡ ਤੇ ਉਸ ਦੇ ਮਾਲਕ ਦੀ ਮੌਤ ਹੋ ਗਈ। ਸ਼ਿਵਗੰਗਾ ਜ਼ਿਲ੍ਹੇ ਦੇ ਸਿਰਾਵਿਆਲ ਵਿੱਚ ਮੰਜੂਵਿਰੱਟੂ ’ਚ, ਨਾਦੂਵਿਕੋਟਈ ਕਿਲ੍ਹਾ ਆਵੰਧੀਪੱਟੀ ਪਿੰਡ ਦੇ ਥਾਨੀਸ਼ ਰਾਜਾ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਆਪਣੇ ਸਾਂਡ ਨੂੰ ਲੈ ਕੇ ਆਇਆਸੀ। ਉਨ੍ਹਾਂ ਦੱਸਿਆ ਕਿ ਰਾਜਾ ਦੀ ਸਾਂਡ ਦੇ ਨਾਲ ਉਸ ਵੇਲੇ ਮੌਤ ਹੋ ਗਈ ਜਦੋਂ ਸਾਂਡ ਮੈਦਾਨ ਤੋਂ ਭੱਜਦੇ ਸਮੇਂ ਕੰਬਨੂਰ ਵਿੱਚ ਇਕ ਖੇਤ ਦੇ ਖੂਹ ਵਿੱਚ ਡਿੱਗ ਗਿਆ। ਰਾਜਾ ਪਸ਼ੂ ਨੂੰ ਫੜਨ ਲਈ ਖੂਹ ਵਿੱਚ ਕੁੱਦ ਗਿਆ ਸੀ। ਦੋਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੰਜੂਵਿਰੱਟੂ ਵਿੱਚ ਲਗਪਗ 130 ਲੋਕ ਜ਼ਖ਼ਮੀ ਹੋ ਗਏ।

ਇਸੇ ਤਰ੍ਹਾਂ ਮਦੁਰੈ ਦੇ ਅਲੰਗਨੱਲੂਰ ਵਿੱਚ ਵਾਦੀਪੱਟੀ ਕੋਲ ਮੈਟੂਪੱਟੀ ਪਿੰਡ ਦੇ 55 ਸਾਲਾ ਦਰਸ਼ਕ ਪੀ ਪੈਰਿਆਸਾਮੀ ਦੀ ਗਰਦਨ ’ਤੇ ਇਕ ਭੜਕੇ ਹੋਏ ਸਾਂਡ ਨੇ ਸਿੰਗ ਮਾਰ ਦਿੱਤਾ। ਇਸ ਪਿੰਡ ਵਿੱਚ ਘੱਟੋ ਘੱਟ 70 ਵਿਅਕਤੀ ਜ਼ਖ਼ਮੀ ਹੋ ਗਏ।

ਇਸੇ ਤਰ੍ਹਾਂ ਤਿਰੂਚਿਰਾਪੱਲੀ,ਕਰੂਰ ਤੇ ਪੁੱਦੂਕੋਟਈ ਜ਼ਿਲ੍ਹਿਆਂ ’ਚ ਚਾਰ ਵੱਖ ਵੱਖ ਜੱਲੀਕੱਟੂ ਪ੍ਰੋਗਰਾਮਾਂ ’ਚ ਦੋ ਦਰਸ਼ਕਾਂ ਦੀ ਮੌਤ ਹੋ ਗਈ ਤੇ ਸਾਂਡ ਮਾਲਕਾਂ ਤੇ ਸਾਂਡ ਟਰੇਨਰਾਂ ਸਦੇ 148 ਹੋ ਲੋਕ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਬਸਥਲਾਪੱਲੀ ਵਿੱਚ ਇਕ ਸਾਂਡਾਂ ਦੀ ਦੌੜ ਵਿੱਚ 30 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਸਲੇ ਜ਼ਿਲ੍ਹੇ ਦੇ ਸੈਂਥਰਾਪੱਟੀ ’ਚ ਇਕ ਸਾਂਡ ਦੇ ਹਮਲੇ ਵਿੱਚ 45 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਏ।

Related posts

ਯੂਏਈ ਨੇ ਪ੍ਰਾਈਵੇਟ ਸੈਕਟਰ ਵਿੱਚ ਔਰਤਾਂ ਨੂੰ ਦਿੱਤੇ ਮਰਦਾਂ ਦੇ ਬਰਾਬਰ ਅਧਿਕਾਰ, ਜਾਣੋ ਹੁਣ ਕੀ ਮਿਲਿਆ ਹੱਕ

On Punjab

Bigg Boss 16 ਦੇ ਜੇਤੂ MC Stan ਹੋਏ ਲਾਪਤਾ? ਪੂਰੇ ਸ਼ਹਿਰ ’ਚ ਲਗਾਏ ਗੁੰਮਸ਼ੁਦਾ ਦੇ ਪੋਸਟਰ, ਪ੍ਰਸ਼ੰਸਕ ਚਿੰਤਤ ਦਰਅਸਲ, ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਲਾਪਤਾ ਐਮਸੀ ਸਟੈਨ ਦੇ ਪੋਸਟਰ ਸ਼ੇਅਰ ਕਰ ਰਹੇ ਹਨ। ਰੈਪਰ ਦੇ ਗੁੰਮਸ਼ੁਦਾ ਪੋਸਟਰ ਵਾਹਨਾਂ, ਦੀਵਾਰਾਂ, ਆਟੋ ਤੇ ਖੰਭਿਆਂ ‘ਤੇ ਲਗਾਏ ਗਏ ਹਨ। ਸਟੈਨ ਦੇ ਲਾਪਤਾ ਪੋਸਟਰ ਸਿਰਫ਼ ਮੁੰਬਈ ਵਿੱਚ ਹੀ ਨਹੀਂ ਬਲਕਿ ਪਨਵੇਲ, ਨਾਸਿਕ, ਸੂਰਤ, ਅਮਰਾਵਤੀ ਤੇ ਨਾਗਪੁਰ ਵਿੱਚ ਵੀ ਲੱਗੇ ਹਨ।

On Punjab

ਸੋਸ਼ਲ ਮੀਡੀਆ ਟਵਿਟਰ ‘ਤੇ ਟ੍ਰੈਂਡ ਕਰ ਰਿਹਾ ਹੈ #BanNetflixInIndia

On Punjab