PreetNama
ਖਾਸ-ਖਬਰਾਂ/Important News

ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਫਿਰ ਹੋਇਆ ਗਰਮ, ਜਾਣੋ ਇਸ ਵਾਰ ਕੀ ਹੈ ਵਜ੍ਹਾ

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਇਕ ਵਾਰ ਫਿਰ ਤੋਂ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੀ ਵਜ੍ਹਾ ਬਣੀ ਹੈ ਉਨ੍ਹਾਂ ਦੀ ਇਕ ਫੋਟੋ, ਜੋ ਹਾਲ ਹੀ ’ਚ ਸਾਹਮਣੇ ਆਈ ਹੈ। ਇਸ ’ਚ ਉਨ੍ਹਾਂ ਨੂੰ ਪਹਿਲਾਂ ਤੋਂ ਜ਼ਿਆਦਾ ਕਮਜ਼ੋਰ ਮਹਿਸੂਸ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਭਾਰ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ ਹੈ। ਦੱਖਣੀ ਕੋਰੀਆਈ ਨਿਊਜ਼ ਏਜੰਸੀ Yonhop ਮੁਤਾਬਕ ਉਨ੍ਹਾਂ ਦੀ ਇਹ ਤਸਵੀਰ ਉੱਤਰੀ ਕੋਰੀਆ ਦੀ ਸਟੇਟ ਮੀਡੀਆ ਨੇ ਸ਼ਨੀਵਾਰ ਨੂੰ ਹੀ ਰਿਲੀਜ਼ ਹੀ ਹੈ।

ਉਨ੍ਹਾਂ ਦੀ ਇਹ ਫੋਟੋ ਉਸ ਸਮੇਂ ਦੀ ਹੈ ਜਦੋਂ ਉਨ੍ਹਾਂ ਨੇ ਪਿਛਲੇ ਹਫ਼ਤੇ ਸੱਤਾਧਾਰੀ ਪਾਰਟੀ ਦੀ ਬੈਠਕ ਨੂੰ ਸੰਬੋਧਿਤ ਕੀਤਾ ਸੀ। ਇਸ ਬੈਠਕ ਦੌਰਾਨ ਉਹ ਕਰੀਬ ਇਕ ਮਹੀਨੇ ਬਾਅਦ ਮੀਡੀਆ ਦੇ ਸਾਹਮਣੇ ਆਏ ਸਨ। ਇਸ ਦੌਰਾਨ ਅਜਿਹਾ ਮੰਨਿਆ ਗਿਆ ਕਿ ਉਨ੍ਹਾਂ ਨੇ ਆਪਣਾ ਭਾਰ ਕੁਝ ਘੱਟ ਕੀਤਾ ਹੈ। ਐੱਨਕੇ ਨਿਊਜ਼ ਨੇ ਉਨ੍ਹਾਂ ਦੀ ਪਹਿਲਾਂ ਦੀ ਤੇ ਹੁਣ ਸਾਹਮਣੇ ਆਈ ਫੋਟੋ ਦਾ ਵਿਸ਼ਲੇਸ਼ਣ ਕੀਤਾ ਹੈ।

Seoul based ਇਕ ਵੈੱਬਸਾਈਟ ਨੇ ਮੰਗਲਵਾਰ ਨੂੰ ਉਨ੍ਹਾਂ ਦੀ ਇਕ large image publish ਕੀਤੀ ਸੀ। ਇਸ ’ਚ ਉਨ੍ਹਾਂ ਦੀ ਸੱਜੀ ਬਾਹ ਪਹਿਲਾਂ ਦੇ ਮੁਕਾਬਲੇ ਪਤਲੀ ਲੱਗ ਰਹੀ ਸੀ। ਇਸ ਫੋਟੋ ’ਚ ਉਨ੍ਹਾਂ ਦੀ ਬਾਹ ’ਚ ਟਾਈਟ ਨਾਲ ਬੰਨੀ ਹੋਈ ਉਨ੍ਹਾਂ ਦੀ ਮਨਪਸੰਦ ਘੜੀ ਦਿਖਾਈ ਦੇ ਰਹੀ ਹੈ ਜੋ ਕਰੀਬ 12 ਹਜ਼ਾਰ ਡਾਲਰ ਦੀ ਹੈ। ਜਾਣਕਾਰਾਂ ਨੇ ਇਸ ਫੋਟੋ ਨੂੰ ਨਵੰਬਰ 2020 ਤੇ ਇਸ ਸਾਲ ਮਾਰਚ ’ਚ ਲਈ ਗਈ ਇਕ ਫੋਟੋ ਦੇ ਨਾਲ ਮਿਲਾ ਕੇ ਵੀ ਦੇਖਿਆ ਹੈ।

ਦੱਸਣਯੋਗ ਹੈ ਕਿ 37 ਸਾਲਾਂ kim jong ਸਮੋਕਰ ਹਨ। ਉਨ੍ਹਾਂ ਦੇ ਪਿਤਾ ਕਿਮ ਜੋਂਗ ਇਲ ਦੀ ਮੌਤ ਸਾਲ 2011 ’ਚ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਆਪਣੇ ਲਾਈਫ-ਸਟਾਈਲ ਤੇ ਭਾਰ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

ਸ਼ਿਪ ‘ਚੋਂ ਤੇਲ ਲੀਕ ਮਾਮਲੇ ‘ਚ ਮੌਰੀਸ਼ਸ ‘ਚ ਭਾਰਤੀ ਕਪਤਾਨ ਗ੍ਰਿਫਤਾਰ

On Punjab

2019 ‘ਚ ਅਤੁਲ ਦਾ ਨਿਕਿਤਾ ਨਾਲ ਹੋਇਆ ਸੀ ਵਿਆਹ, ਇਨ੍ਹਾਂ 5 ਸਾਲਾਂ ‘ਚ ਅਜਿਹਾ ਕੀ ਹੋਇਆ ਕਿ ਇੰਜੀਨੀਅਰ ਨੇ ਕੀਤੀ ਖੁਦਕੁਸ਼ੀ; ਪੜ੍ਹੋ ਅੰਦਰਲੀ ਕਹਾਣੀ

On Punjab

ਦਸਤਾਰ ਅੱਤਵਾਦ ਦਾ ਪ੍ਰਤੀਕ ਨਹੀਂ’, ਨਿਊਯਾਰਕ ਦੇ ਮੇਅਰ ਨੇ ਅਜਿਹਾ ਕਿਉਂ ਕਿਹਾ?

On Punjab