PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਤਾਜ ਮਹਿਲ ‘ਚ ਲਗਾ ਹੈ ਬੰਬ, ਸਵੇਰੇ 9 ਵਜੇ ਹੋਵੇਗਾ ਧਮਾਕਾ, ਧਮਕੀ ਭਰੇ ਈਮੇਲ ਤੋਂ ਬਾਅਦ ਅਲਰਟ ‘ਤੇ ਸੁਰੱਖਿਆ ਏਜੰਸੀਆਂ, ਕੈਂਪਸ ‘ਚ ਚੱਲ ਰਹੀ ਹੈ ਜਾਂਚ

ਆਗਰਾ-ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੈਰ-ਸਪਾਟਾ ਵਿਭਾਗ ਨੂੰ ਮੰਗਲਵਾਰ ਨੂੰ ਇੱਕ ਈਮੇਲ ਰਾਹੀਂ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਮੇਲ ‘ਚ ਲਿਖਿਆ ਗਿਆ ਸੀ, ‘ਤਾਜ ਮਹਿਲ ‘ਚ ਬੰਬ ਲਗਾਇਆ ਗਿਆ ਹੈ ਜੋ ਸਵੇਰੇ 9 ਵਜੇ ਫਟ ਜਾਵੇਗਾ। ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਹਨ। ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਤਾਜ ਮਹਿਲ ਕੰਪਲੈਕਸ ਵਿੱਚ ਜਾਂਚ ਕੀਤੀ ਹੈ। ਪੁਲਿਸ ਨੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਤੇ ਆਲੇ-ਦੁਆਲੇ ਜਾਂਚ ਕੀਤੀ। ਏਸੀਪੀ ਸੈਅਦ ਅਰੀਬ ਅਹਿਮਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤਾਜ ਮਹਿਲ ਦੇ ਨੇੜੇ ਸੁਰੱਖਿਆ ਏਜੰਸੀਆਂ ਤਾਇਨਾਤ ਹਨ।

Related posts

ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸ਼ੇਅਰ ਮਾਰਕੀਟ ਤੇਜ਼ੀ ’ਚ ਬੰਦ

On Punjab

ਟੋਰਾਂਟੋ ‘ਚ ਗੋਲੀਬਾਰੀ ਦੌਰਾਨ 3 ਦੀ ਮੌਤ

On Punjab

ਭਾਰਤੀਆਂ ਨੂੰ ਅਮਰੀਕਾ ਵੱਲੋਂ ਹਥਕੜੀਆਂ ਲਾ ਕੇ ਦੇਸ਼ ਨਿਕਾਲਾ ਕਰਨਾ ਮਾੜੀ ਗੱਲ: ਭਗਵੰਤ ਮਾਨ

On Punjab