PreetNama
ਸਿਹਤ/Health

ਤਾਕਤ ਦੇ ਨਾਲ -ਨਾਲ ਸ਼ਰੀਰ ਨੂੰ ਬਾਹਰੋਂ ਵੀ ਬਚਾਉਂਦੀ ਹੈ ਤੁਲਸੀ

ਬਰਸਾਤ ਦੇ ਮੌਸਮ ‘ਚ ਹਰ ਜਗ੍ਹਾ  ਪਾਣੀ ਭਰਨਾ ਲਾਜ਼ਮੀ ਹੈ। ਇਸਦੇ ਨਾਲ ਹੀ ਮੱਛਰਾਂ ਦੀ ਤਦਾਰ ਵੀ ਤੇਜ਼ੀ ਨਾਲ ਵੱਧਣ ਲਗਦੀ ਹੈ। ਮੱਛਰਾਂ ਦੇ ਕੱਟਣ ਨਾਲ ਡੇਂਗੂ , ਮਲੇਰੀਆ ,ਸਵਾਈਨ ਫਲੂ  ਆਦਿ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲਦੀਆਂ ਹਨ। ਇਨ੍ਹਾਂ ਬਿਮਾਰੀਆਂ ਤੋਂ ਬਚਨ ਲਈ ਲੋਕ ਕਰੀਮ , ਸਪ੍ਰੇ ਵਰਗੇ ਕਈ ਤਰ੍ਹਾਂ ਦੇ ਉਪਾਏ ਕਰਦੇ ਹਨ।  ਅਸੀਂ ਕੁਝ ਇਸ ਤਰ੍ਹਾਂ  ਦੇ ਘਰੇਲੂ ਉਪਾਏ ਦੱਸਾਂਗੇ ਜਿਸਦੇ ਮਦਦ ਨਾਲ ਮੱਛਰਾਂ ਤੋਂ ਛੁਟਕਾਰਾ ਪਾਉਣਾ  ਕਾਫੀ ਆਸਾਨ ਹੋ ਜਾਵੇਗਾ। ਘੱਟ  ਖ਼ਰਚ ‘ਚ ਇੰਝ ਬੱਚੋ ਮੱਛਰਾਂ ਤੋਂ – :
ਘਰਾਂ ਚ  ਪੌਦੇ ਨਾ ਕੇਵਲ ਸੁੰਦਰਤਾ ਨੂੰ ਵਧਾਉਂਦੇ ਹਨ।  ਇਹ ਸਿਹਤ  ਦੇ ਲਈ ਵੀ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਕੁੱਛ ਪੌਦੇ  ਏਦ੍ਹਾ  ਦੇ ਵੀ ਹੁੰਦੇ ਹਨ , ਜੋ ਮੱਛਰਾਂ ਨੂੰ ਦੂਰ ਭਜਾਉਂਦੇ  ਹਨ। ਇਨ੍ਹਾਂ ਪੌਦਿਆਂ  ਨੂੰ ਤੁਸੀਂ ਆਪਣੇ ਘਰ ਦੇ ਭਾਰ ਗਾਰਡਨ ਵਿੱਚ ਲਗਾ ਸਕਦੇ ਹੋ।

.ਤੁਲਸੀ

ਤੁਲਸੀ ਦਾ ਪੌਦਾ ਜਿਆਦਾ ਤਰ ਹਰ ਕਿਸੀ ਦੇ ਘਰ ‘ਚ ਮਿਲ ਜਾਂਦਾ ਹੈ। ਇਸ ਪੌਦੇ ਦੀ ਲੋਕੀ ਪੂਜਾ ਵੀ ਕਰਦੇ ਹਨ । ਤੁਲਸੀ ਦੇ ਪੌਦੇ ਦੀ ਇਕ ਖਾਸ ਗੱਲ ਇਹ ਹੈ ਕਿ ਇਸ ਪੌਦੇ ਦੀ ਸੁਗੰਦ ਨਾਲ ਮੱਛਰ ਵੀ ਦੂਰ ਰਹਿੰਦੇ ਹਨ। ਇਸ ਪੌਦੇ ਨੂੰ ਤੁਸੀਂ ਬਾਹਰ , ਦਰਵਾਜੇ  ਅਤੇ  ਖ਼ਿੜਕੀ ਤੇ ਲਗਾ ਸਕਦੇ ਹੋ। ਮੱਛਰ ਦੇ ਕੱਟਣ ਤੋਂ ਬਾਅਦ  ਵੀ ਤੁਲਸੀ ਕਾਫੀ ਫਾਇਦੇਮੰਦ ਹੈ। ਗੇਂਦੇ ਦੇ ਫੁੱਲ ਦੀ ਗੱਲ ਕਰੀਏ ਤਾ ਇਸ ਦੇ ਫੁੱਲ  ਨੂੰ ਘਰ ਦੀ ਸਜਾਵਟ ਤੇ ਪੂਜਾ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ। ਮੱਛਰਾਂ ਨੂੰ ਗੇਂਦੇ ਦੇ ਫੁੱਲਾਂ  ਦੀ ਮਹਿਕ ਪਸੰਦ ਨਹੀਂ ਆਉਂਦੀ ਹੈ। ਫੁੱਲਾਂ ਪੌਦੇ ਦੀ ਤੇਜ਼ ਮਹਿਕ ਨਾਲ ਮੱਛਰ ਦੂਰ ਭੱਜ ਜਾਂਦੇ ਹਨ। ਮੱਛਰਾਂ ਤੋਂ ਬਚਾਵ ਕਰਨ ਲਈ ਤੁਸੀਂ ਆਪਣੇ ਗਮਲੇ ‘ਚ ਗੇਂਦੇ ਦਾ ਪੌਦਾ  ਲਗਾ ਸਕਦੇ ਹੋ।  

Related posts

World Blood Donar Day: ਬਲੱਡ ਡੋਨੇਸ਼ਨ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ,ਜੋ ਤੁਹਾਡੇ ਲਈ ਜਾਨਣਾ ਹੈ ਜ਼ਰੂਰੀ

On Punjab

ਮਿੱਠਾ ਆਚਾਰ

On Punjab

Stomach Pain : ਇਹ ਕਾਰਨਾ ਕਰਕੇ ਹੁੰਦਾ ਪੇਟ ਦਰਦ, ਜਾਣੋ ਇਸ ਤੋਂ ਬਚਾਅ ਦੇ 5 ਤਰੀਕੇ

On Punjab