76.95 F
New York, US
July 14, 2025
PreetNama
ਸਿਹਤ/Health

ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਦੇ ਹੈਰਾਨ ਕਰਨ ਵਾਲੇ ਫਾਇਦੇ

ਤੁਸੀਂ ਵੀ ਆਪਣੇ ਘਰ ਦੇ ਵੱਡੇ ਬਜ਼ੁਰਗਾਂ ਅਤੇ ਮਾਤਾ ਪਿਤਾ ਨੂੰ ਤਾਂਬੇ ਦੇ ਭਾਂਡੇ ਦਾ ਪਾਣੀ ਪੀਂਦੇ ਦੇਖਿਆ ਹੋਵੇਗਾ। ਦਸ ਦੇਈਏ ਕਿ ਇਹ ਪਾਣੀ ਸਰੀਰ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਯੁਰਵੇਦ ਦੇ ਅਨੁਸਾਰ ਇਹ ਪਾਣੀ ਸਰੀਰ ਦੇ ਤਿੰਨੇ ਦੋਸ਼ ਵਾਤ , ਕਫ ਅਤੇ ਪਿੱਤ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਸਰੀਰ ਦੇ ਹਾਨੀਕਾਰਕ ਬੈਕਟੀਰੀਆ ਮਰ ਜਾਂਦੇ ਹਨ।  ਪੂਰੀ ਰਾਤ ਇਹ ਪਾਣੀ ਤਾਂਬੇ ਦੇ ਭਾਂਡੇ ਵਿਚ ਪਾ ਕੇ ਰੱਖਿਆ ਜਾਂਦਾ ਹੈ ਤਾਂ ਤਾਂਬੇ ਦੇ ਆਇਨ ਦੀ ਮਾਤਰਾ ਪਾਣੀ ‘ਚ ਘੁਲ ਜਾਂਦੀ ਹੈ, ਇਸ ਪ੍ਰਕਿਰਿਆ ਨੂੰ ਓਲੀਗੋਡਾਇਨਾਮਿਕ ਪ੍ਰਭਾਵ ਕਿਹਾ ਜਾਂਦਾ ਹੈ। ਇਹ ਪਾਣੀ ਪਾਣੀ ‘ਚ ਹਾਨੀਕਾਰਕ ਰੋਗਾਣੂੰ, ਕਵਕ ਅਤੇ ਬੈਕਟੀਰੀਆ ਨੂੰ ਮਾਰਨ ਦੀ ਸ਼ਮਤਾ ਰੱਖਦਾ ਹੈ।  ਜੋ ਕਿ ਸਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਤਾਂਬੇ ਦਾ ਪਾਣੀ ਪਾਚਣਤੰਤਰ ਨੂੰ ਮਜ਼ਬੂਤ ਕਰਦਾ ਹੈ। ਰਾਤ ਦੇ ਸਮੇਂ ਤਾਂਬੇ ਦੇ ਭਾਂਡੇ ‘ਚ ਪਾਣੀ ਰੱਖ ਕੇ ਸਵੇਰੇ ਪਾਣੀ ਪੀਣ ਨਾਲ ਪਾਚਣਤੰਤਰ ਸਹੀ ਰਹਿੰਦਾ ਹੈ।

ਇਹ ਪਾਣੀ ਨਵੀਆਂ ਸਵੱਸਥ ਚਮੜੀ ਦੀਆਂ ਕੋਸ਼ਿਕਾਵਾਂ ਦੀ ਸ਼ੁਰੂਆਤ ਕਰਦਾ ਹੈ। ਜਿਸ ਨਾਲ ਚਿਹਰੇ ਦੀਆਂ ਝੁਰੜੀਆਂ ਠੀਕ ਹੋ ਜਾਂਦੀਆਂ ਹਨ।

* ਸ਼ਰੀਰ ਦੀ ਸੋਜ ਕਰੇ ਘੱਟ: ਤਾਂਬੇ ‘ਚ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ ਜੋ ਸ਼ਰੀਰ ‘ਚ ਦਰਦ, ਖਿਚਾਅ ਅਤੇ ਸੋਜ ਦੀ ਸਮੱਸਿਆ ਨਹੀਂ ਹੋਣ ਦਿੰਦੇ ਹਨ।ਤਾਂਬੇ ਵਿੱਚ ਪਾਏ ਜਾਣ ਵਾਲੇ ਗੁਣ ਹਾਨੀਕਾਰਕ ਬੈਕਟੀਰੀਆ ਨੂੰ ਮਾਰ ਕੇ ਪੇਟ ਦੇ ਅੰਦਰ ਦੀ ਸੋਜ ਨੂੰ ਘੱਟ ਕਰਦੇ ਹਨ। ਜਿਸ ਨਾਲ ਅਲਸਰ, ਐਸੀਡਿਟੀ , ਗੈਸ , ਬਦਹਜ਼ਮੀ ਜਿਹੀਆਂ ਸਮੱਸਿਆਵਾਂ ਜਲਦ ਠੀਕ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਪੇਟ ਨੂੰ ਸਾਫ਼ ਕਰ ਡਿਟਾਕਸ ਕਰਨ ‘ਚ ਵੀ ਮਦਦ ਕਰਦਾ ਹੈ। ਜਿਸ ਨਾਲ ਲੀਵਰ ਅਤੇ ਕਿਡਨੀ ਵੀ ਤੰਦਰੁਸਤ ਰਹਿੰਦੀਆਂ ਹਨ

Related posts

ਲਸਣ ਦੇ ਛਿਲਕਿਆਂ ਨਾਲ ਹੁੰਦਾ ਹੈ ਸਿਰ ਦਰਦ ਦੂਰ !

On Punjab

ਗਰਮੀਆਂ ‘ਚ ਡੀਹਾਈਡ੍ਰੇਸ਼ਨ ਤੋਂ ਬਚਣ ਲਈ ਅਪਣਾਓ ਇਹ ਆਸਾਨ ਨੁਕਤੇ

On Punjab

Milk Facts : ਜਾਣੋ ਕੀ ਹੈ ਦੁੱਧ ਪੀਣ ਦਾ ਸਹੀ ਸਮਾਂ, ਤਾਂ ਜੋ ਸਰੀਰ ਨੂੰ ਮਿਲਣ ਜ਼ਿਆਦਾ ਫਾਇਦੇ

On Punjab