PreetNama
ਫਿਲਮ-ਸੰਸਾਰ/Filmy

ਢਿੰਚਕ ਪੂਜਾ ਦੇ ਨਵੇਂ ਗੀਤ ਨੇ ਪਾਈ ਧਮਾਲ, ਇੰਟਰਨੈੱਟ ‘ਤੇ ਕਰ ਰਿਹਾ ਟ੍ਰੈਂਡ

ਚੰਡੀਗੜ੍ਹ: ਸੋਸ਼ਲ ਮੀਡੀਆ ਸਨਸਨੀ ਢਿੰਚਕ ਪੂਜਾ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਗੀਤ ਲੈ ਕੇ ਹਾਜ਼ਰ ਹੋਈ ਹੈ। ਇਸ ਤਾਜ਼ਾ ਗੀਤ ਨਾਲ ਉਹ ਆਪਣੇ ਪ੍ਰਸ਼ੰਸਕਾਂ ਵਿੱਚ ਛਾਈ ਹੋਈ ਹੈ। ਢਿੰਕਚ ਪੂਜਾ ਦਾ ਨਵਾਂ ਗਾਣਾ ਇੰਟਰਨੈੱਟ ‘ਤੇ ਟ੍ਰੈਂਡ ਕਰ ਰਿਹਾ ਹੈ। ਹਾਲ ਹੀ ‘ਚ ਪੂਜਾ ਨੇ ਨਵਾਂ ਗਾਣਾ ‘ਨਾਚ ਕੇ ਪਾਗਲ ਹੋ ਜਾਓ’ ਰਿਲੀਜ਼ ਕੀਤਾ ਹੈ। ਪੂਜਾ ਨੇ ਇਸ ਗਾਣੇ ਨੂੰ ਵੀ ਆਪਣੇ ਵੱਖਰੇ ਅੰਦਾਜ਼ ਵਿੱਚ ਛੂਟ ਕੀਤਾ ਹੈ। ਗਾਣਾ ਕਾਫੀ ਮਜ਼ੇਦਾਰ ਵੀ ਹੈ।ਇਹ ਪੂਰਾ ਗੀਤ ਕੁੜੀਆਂ ‘ਤੇ ਫਿਲਮਾਇਆ ਗਿਆ ਹੈ ਤੇ ਪੂਜਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੀਤ ਦੀ ਸ਼ੁਰੂਆਤ ਤੋਂ ਲੈ ਕੇ ਅਖ਼ੀਰ ਤੱਕ ਬੰਨ੍ਹੇ ਰੱਖਣ ਲਈ ਵਧੀਆ ਕੋਸ਼ਿਸ਼ ਕੀਤੀ ਹੈ। ਪੂਜਾ ਦੇ ਇਸ ਗਾਣੇ ਨੂੰ ਯੂਟਿਊਬ ‘ਤੇ ਹੁਣ ਤੱਕ 1,258,531 ਵਿਊਜ਼ ਮਿਲ ਚੁੱਕੇ ਹਨ। ਹਾਲਾਂਕਿ, ਪੂਜਾ ਤੇ ਉਸ ਦੇ ਇਸ ਗਾਣੇ ਨੂੰ ਦਰਸ਼ਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ।ਦੱਸ ਦੇਈਏ ਪੂਜਾ ਨੂੰ ਲੋਕ ਉਨ੍ਹਾਂ ਦੇ ਅਜੀਬ ਗਾਣਿਆਂ ਲਈ ਪਸੰਦ ਕਰਦੇ ਹਨ। ਲੋਕਾਂ ਨੂੰ ਅੱਜ ਦੇ ਸਮੇਂ ਵਿੱਚ ਉਸ ਦੇ ਗੀਤ ਕਾਫੀ ਵਧੀਆ ਤੇ ਫਨੀ ਲੱਗਦੇ ਹਨ। ਇਸੇ ਲਈ ਢਿੰਚਕ ਪੂਜਾ ਇੰਨੀ ਮਕਬੂਲ ਹੋ ਗਈ ਹੈ ਤੇ ਉਹ ਲਗਾਤਾਰ ਆਪਣੇ ਮਜ਼ਾਕੀਆ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੀ ਹੈ।

Related posts

ਅਜੇ ਦੇਵਗਨ ਨੇ ਵੀ ਖਰੀਦੀ ਅੰਬਾਨੀ ਵਾਲੀ ਮਹਿੰਗੀ ਕਾਰ, ਹੁਣ ਤੱਕ ਸਿਰਫ ਤਿੰਨ ਲੋਕਾਂ ਕੋਲ

On Punjab

ਪੁੱਤਰ ਦੇ ਵਿਆਹ ‘ਤੇ ਗੁਰਦਾਸ ਮਾਨ ਨੇ ਪਾਇਆ ਭੰਗੜਾ, ਵੇਖੋ ਵੀਡੀਓ

On Punjab

ਏਅਰਪੋਰਟ ‘ਤੇ ਛਾਈ ਦੀਪਿਕਾ ਪਾਦੁਕੋਣ, ਤਸਵੀਰ ‘ਚ ਦਿਖਿਆ ਬੋਲਡ ਅੰਦਾਜ਼

On Punjab