PreetNama
Patialaਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਗਈ ਪੰਜ ਮੈਂਬਰੀ ਟੀਮ ਹੋਈ ਹਾਦਸੇ ਦਾ ਸ਼ਿਕਾਰ

ਪਟਿਆਲਾ- ਮਰਨ ਵਰਤ  ‘ਤੇ ਬੈਠੇ ਕਿਸਾਨ  ਆਗੂ ਜਗਜੀਤ ਸਿੰਘ ਡੱਲੇਵਾਲ (farmer leader Jagjit Singh Dallewal) ਦਾ ਮੈਡੀਕਲ ਚੈਕਅੱਪ ਕਰਨ ਲਈ ਢਾਬੀ ਗੁਜਰਾਂ ਬਾਰਡਰ ‘ਤੇ ਗਈ ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਪੰਜ ਮੈਂਬਰੀ ਟੀਮ ਬੁੱਧਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਟੀਮ ਵਿਚ ਚਾਰ ਡਾਕਟਰਾਂ ਸਮੇਤ ਸ਼ਾਮਲ ਪੰਜ ਮੈਂਬਰ ਜ਼ਖ਼ਮੀ ਹੋ ਗਏ।
ਜ਼ਖ਼ਮੀ ਹੋਏ ਚਾਰੇ ਡਾਕਟਰਾਂ ਅਤੇ ਇੱਕ ਫਾਰਮਾਸਿਸਟ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।  ਡਾਕਟਰਾਂ ਨੇ ਦੱਸਿਆ ਕਿ ਸਾਰੇ ਜ਼ਖਮੀ ਖਤਰੇ ਤੋਂ ਬਾਹਰ ਹਨ।

ਉਧਰ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ (DGP Arpit Shukla) ਅੱਜ ਮੁੜ ਢਾਬੀ ਗੁਜਰਾਂ ਬਾਰਡਰ ‘ਤੇ ਪਹੁੰਚੇ ਅਤੇ ਉਨ੍ਹਾਂ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ। ਖ਼ਬਰ ਲਿਖੇ ਜਾਣ ਤੱਕ ਇਹ ਮੀਟਿੰਗ ਜਾਰੀ ਸੀ।

Related posts

ਬੀਜੇਪੀ ਦੇ ਰਾਜ ‘ਚ ਕਿਸਾਨਾਂ ਨੂੰ ਮਿਲਿਆ ਮੌਤ ਦਾ ਸਰਾਪ: ਕਾਂਗਰਸ

On Punjab

ਭਾਰਤ ਨੂੰ ਕਿਉਂ ਬਰਾਮਦ ਕਰਨੀ ਪਈ ਕੋਰੋਨਾ ਦੀ ਵੈਕਸੀਨ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸੀ ਵਜ੍ਹਾ

On Punjab

G20 ਸੰਮੇਲਨ ਤੋਂ ਦੂਰੀ ਬਣਾ ਲੈਣਗੇ ਰਾਸ਼ਟਰਪਤੀ ਸ਼ੀ ਜਿਨਪਿੰਗ, ਇਹ ਹੈ ਦਿੱਲੀ ਨਾ ਆਉਣ ਦਾ ਕਾਰਨ; ਹੁਣ ਕੌਣ ਕਰੇਗਾ ਚੀਨ ਦੀ ਨੁਮਾਇੰਦਗੀ !

On Punjab