ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ 158,000 ਹੈਕਟੇਅਰ ਤੋਂ ਵੱਧ ਜੰਗਲਾਂ ਵਿਚ ਅੱਗ ਕਾਰਨ ਧੂੰਏਂ ਦੀ ਮਾਰ ਹੇਠ ਚਲੇ ਗਏ ਇਹ ਖਿੱਤਾ ਇਟਲੀ ਦੇ ਤਿੰਨ ਵੱਡੇ ਸਹਿਰਾ ਰੋਮ, ਨਾਪੋਲੀ ਤੇ ਮਿਲਾਨ ਵਰਗੇ ਵੱਡੇ ਖੇਤਰਾ ਮਾਰੂਥਲੀਕਰਨ ਦਾ ਖਤਰਾ ਪੈਦਾ ਕਰ ਰਿਹਾ ਹੈ ਇਹ ਉਹ ਅੰਕੜਾ ਹੈ ਜੋ ਯੂਰੋਪਾ ਵਰਡੇ ਸੰਸਥਾ ਦੁਆਰਾ ਕੀਤੇ ਗਏ ‘ਅੱਗ ਤੇ ਮਾਰੂਥਲੀਕਰਨ‘ ਦੇ ਇਕ ਡੋਜ਼ੀਅਰ ਤੋਂ ਉਭਰਿਆ ਹੈ। ਇਹ ਡਾਟਾ ਯੂਰਪੀਅਨ ਕਮਿਸ਼ਨ ਦੀ ਯੂਰਪੀਅਨ ਫੌਰੈਸਟ ਫਾਇਰ ਇਨਫਾਰਮੇਸ਼ਨ ਸਿਸਟਮ (ਇਫਿਸ) ਦੁਆਰਾ ਪ੍ਰਦਾਨ ਕੀਤਾ ਗਿਆ ਹੈ, ਜੋ ਕਿ 2008 ਤੋਂ ਅੱਗ ਬਾਰੇ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ।
ਇਟਲੀ ਦੇ ‘ਸਿਸੀਲੀਆ ਵਿਚ, ਸਿਰਫ 2021 ਦੀ ਸ਼ੁਰੂਆਤ ਤੋਂ ਬਾਅਦ, 78 ਹਜ਼ਾਰ ਹੈਕਟੇਅਰ ਤੋਂ ਵੱਧ ਸੜ ਗਏ ਹਨ, ਜੋ ਕਿ ਖੇਤਰ ਦੀ ਸਤਹ ਦੇ 3,05% ਦੇ ਬਰਾਬਰ ਹੈ। ਸਾਰਦੇਨੀਆ ਵਿਚ 20 ਹਜ਼ਾਰ ਹੈਕਟੇਅਰ ਸੜ ਗਏ ਹਨ, ਯੂਰੋਪਾ ਵਰਡੇ ਦੇ ਅਨੁਸਾਰ ‘ਅੱਜ ਤਕ, ਰਾਸ਼ਟਰੀ ਖੇਤਰ ਦਾ ਪੰਜਵਾਂ ਹਿੱਸਾ ਮਾਰੂਥਲੀਕਰਨ ਦੇ ਜੋਖਮ ‘ਤੇ ਹੈ। ਜਲਵਾਯੂ ਤਬਦੀਲੀ, ਲੰਮੀ ਸੋਕੇ ਦੇ ਨਾਲ ਬਦਲਵੀਂ ਤੀਬਰ ਬਾਰਸ਼ ਤੇ ਤਾਪਮਾਨ ਵਿਚ ਅਚਾਨਕ ਵਾਧੇ ਦੇ ਨਾਲ, ਸ਼ਾਬਦਿਕ ਤੌਰ ‘ਤੇ ਖੇਤਰ ਨੂੰ ਭਸਮ ਕਰ ਰਹੀ ਹੈ, ਜਿਸ ਨਾਲ ਤੱਟਵਰਤੀ ਕਟਾਈ, ਕਮੀ ਵਰਗੀਆਂ ਪ੍ਰਕਿਰਿਆਵਾਂ ਸ਼ੁਰੂ ਹੋ ਰਹੀਆਂ ਹਨ, ਜ਼ਮੀਨ ਦੇ ਜੈਵਿਕ ਪਦਾਰਥ (ਤੀਬਰ ਖੇਤੀਬਾੜੀ ਅਭਿਆਸਾਂ ਦੇ ਨਤੀਜੇ ਵਜੋਂ) ਤੇ ਪਾਣੀ ਦੇ ਖਾਰੇਕਰਨ ਵਿਚ ਬਦਲ ਰਿਹਾ ਹੈ, ਇਸ ਦੇ ਨਾਲ-ਨਾਲ ਸਿਚੀਲੀਆ, ਸਰਦੇਨੀਆ ਵਰਗੇ ਵੱਡੇ ਇਲਾਕਿਆਂ ਵਿਚ ਇਸ ਸਾਲ ਜ਼ਿਆਦਾ ਅੱਗ ਦੀ ਲਪੇਟ ਵਿਚ ਆਏ ਹਨ, ਜਿਸ ਕਾਰਨ ਜ਼ਮੀਨਾਂ ਤੇ ਜੰਗਲਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ, ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਾਲ ਇਟਲੀ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਗਰਮੀ ਦੇ ਮੌਸਮ ਵਿਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਇਸ ਸਾਲ ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਬੀਤੇ ਸਾਲ ਨਾਲੋਂ ਵੱਧ ਗਰਮੀ ਪੈ ਰਹੀ ਹੈ।