PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਡੇਰਾ ਬਿਆਸ ਜਾ ਰਹੀ ਸੰਗਤ ਨੂੰ ਪੇਸ਼ ਆਏ ਹਾਦਸੇ ’ਚ ਤਿੰਨ ਸ਼ਰਧਾਲੂ ਹਲਾਕ, 15 ਜ਼ਖਮੀ

ਗੜ੍ਹਸ਼ੰਕਰ- ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਰਾਮ ਪੁਰ ਬਿਲੜੋਂ ਵਿੱਚ ਅੱਜ ਉਦੋਂ ਮਾਤਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਤੋਂ ਡੇਰਾ ਰਾਧਾ ਸੁਆਮੀ ਬਿਆਸ ਨੂੂੰ ਗਈ ਸੰਗਤ ਦਾ ਵਾਹਨ ਛੋਟਾ ਹਾਥੀ ਟਾਟਾ ਏਸ ਅੰਮ੍ਰਿਤਸਰ-ਜਲੰਧਰ ਹਾਈਵੇਅ ਉੱਤੇ ਕਸਬਾ ਢਿਲਵਾਂ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਇਸ ਵਿਚ ਸਵਾਰ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋ ਗਏ।

ਹਾਦਸਾ ਉਦੋਂ ਵਾਪਰਿਆ ਜਦੋਂ ਛੋਟੇ ਹਾਥੀ ਦੀ ਸਾਹਮਣੇ ਤੋਂ ਆ ਰਹੀ ਕਾਰ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਬਜ਼ੁਰਗ ਜੋੜੇ ਅਤੇ ਇਕ ਲੜਕੀ ਦੀ ਮੌਤ ਹੋ ਗਈ ਅਤੇ ਵਾਹਨ ਵਿਚ ਸਵਾਰ ਕਰੀਬ ਪੰਦਰਾਂ ਸ਼ਰਧਾਲੂ ਸਖ਼ਤ ਜ਼ਖਮੀ ਹੋਏ ਗਏ। ਇਹ ਹਾਦਸਾ ਸਵੇਰੇ ਕਰੀਬ ਪੰਜ ਵਜੇ ਵਾਪਰਿਆ।

ਪਿੰਡ ਦੇ ਸਰਪੰਚ ਖੇਮਰਾਜ ਨੇ ਦੱਸਿਆ ਕਿ ਇਹ ਸੰਗਤ ਡੇਰਾ ਰਾਧਾ ਸੁਆਮੀ ਬਿਆਸ ਵਿੱਚ ਹੋ ਰਹੇ ਧਾਰਮਿਕ ਸਮਾਰੋਹ ਵਿੱਚ ਸ਼ਮੂਲੀਅਤ ਲਈ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਕਲਿਆਣ ਸਿੰਘ (ਕਰੀਬ 75 ਸਾਲ) ਤੇ ਉਨ੍ਹਾਂ ਦੀ ਪਤਨੀ ਸੁਮਿਤਰਾ ਦੇਵੀ ਅਤੇ ਸੰਜਨਾ ਦੇਵੀ ਪੁੱਤਰੀ ਪਵਨਜੀਤ ਵਜੋਂ ਹੋਈ ਹੈ। ਸੰਜਨਾ ਐਮਏ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ।

ਗ਼ੌਰਤਲਬ ਹੈ ਕਿ ਇਸ ਸਬੰਧੀ ਸਵੇਰੇ ਆਈਆਂ ਖ਼ਬਰਾਂ ਵਿਚ ਮ੍ਰਿਤਕਾਂ ਦੀ ਪਛਾਣ ਨਹੀਂ ਸੀ ਹੋ ਸਕੀ। ਬਾਅਦ ਵਿਚ ਪਤਾ ਲੱਗਾ ਕਿ ਇਹ ਲੋਕ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਰਾਮ ਪੁਰ ਬਿਲੜੋਂ ਨਾਲ ਸਬੰਧਤ ਸਨ ਤੇ ਪਿੰਡ ਤੋਂ ਡੇਰਾ ਰਾਧਾ ਸੁਆਮੀ ਬਿਆਸ ਵਿਚ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਲਈ ਜਾ ਰਹੇ ਸਨ।

Related posts

ਪੁਲੀਸ ਸਟੇਸ਼ਨ ’ਤੇ ਹਮਲਾ ਕਰਨ ਦੇ ਦੋਸ਼ ਹੇਠ 16 ਗ੍ਰਿਫ਼ਤਾਰ, 1,000 ਖ਼ਿਲਾਫ਼ ਕੇਸ ਦਰਜ

On Punjab

ਭਾਰਤ ਮਗਰੋਂ ਚੀਨੀ ਨੂੰ ਵੱਡਾ ਝਟਕਾ ਦੇਵੇਗਾ ਕੈਨੇਡਾ, 80 ਫੀਸਦ ਲੋਕ ਬਾਈਕਾਟ ਲਈ ਤਿਆਰ

On Punjab

ਸਾਇਨਾ ਨੇਹਵਾਲ ਤੇ ਪਾਰੂਪੱਲੀ ਕਸ਼ਯਪ ਵੱਲੋਂ ਵੱਖ ਹੋਣ ਦਾ ਐਲਾਨ

On Punjab