72.05 F
New York, US
May 2, 2025
PreetNama
ਸਿਹਤ/Health

ਡੇਂਗੂ ਮਰੀਜ਼ਾਂ ਨੂੰ ਜ਼ਰੂਰ ਦਿਉ ਇਹ 5 ਹੈਲਦੀ ਫੂਡ

ਨਵੀਂ ਦਿੱਲੀ : ਬਾਰਸ਼ ਦੇ ਮੌਸਮ ‘ਚ ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਆਉਣ ਦਾ ਅੰਦਾਜ਼ਾ ਕਈ ਵਾਰ ਸਾਨੂੰ ਨਹੀਂ ਰਹਿੰਦਾ। ਹੁਣ ਡੇਂਗੂ ਤੇ ਚਿਕਨਗੁਨੀਆਂ ਵਰਗੀਆਂ ਸੰਕ੍ਰਾਮਕ ਬਿਮਾਰੀਆਂ ਨੂੰ ਹੀ ਲੈ ਲਓ। ਇਨ੍ਹਾਂ ਵਿਚ ਚੰਗਾ-ਭਲਾ ਸਿਹਤਮੰਦ ਵਿਅਕਤੀ ਵੀ ਇਕ ਮੱਛਰ ਦੇ ਕੱਟਣ ਨਾਲ ਬਿਮਾਰ ਪੈ ਸਕਦਾ ਹੈ।
ਡੇਂਗੂ ਹੋਣ ‘ਮਰੀਜ਼ ਨੂੰ ਤੇਜ਼ ਬੁਖਾਰ ਹੁੰਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਤੇ ਜੋੜਾਂ ‘ਚ ਦਰਦ, ਸਿਰ ਦਰਦ, ਅਖਾਂ ਪਿੱਛੇ ਦਰਦ, ਉਲਟੀਆਂ ਤੇ ਘਬਰਾਹਟ ਮਹਿਸੂਸ ਹੋਣਾ ਆਦਿ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ। ਜੇਕਰ ਕਿਸੇ ਨੂੰ ਡੇਂਗੂ ਨੇ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ ਤਾਂ ਉਸ ਨੂੰ ਹੇਠਾਂ ਦਿੱਤੀਆਂ ਗਈਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦੈ।
ਨਾਰੀਅਲ ਪਾਣੀ
ਨਾਰੀਅਲ ਪਾਣੀ ਪੀਣ ਨਾਲ ਨਾ ਸਿਰਫ਼ ਚਿਹਰੇ ‘ਤੇ ਤਾਜ਼ਗੀ ਆਉਂਦੀ ਹੈ ਬਲਕਿ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਨਾਰੀਅਲ ਪਾਣੀ ਡੇਂਗੂ ਰੋਗ ‘ਚ ਵੀ ਗੁਣਕਾਰੀ ਹੈ। ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ। ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫਾਇਦੇਮੰਦ ਹੁੰਦਾ ਹੈ। ਇਹ ਮਿਨਰਲਜ਼ ਤੇ ਇਲੈਕਟ੍ਰੋਲਾਈਟਸ ਦਾ ਇਕ ਨੈਚੁਰਲ ਸ੍ਰੋਤ ਹੈ।
ਸੰਤਰਾ
ਜੇ ਕੋਈ ਡੇਂਗੂ ਤੋਂ ਜਲਦ ਰਿਕਵਰੀ ਚਾਹੁੰਦਾ ਹੈ ਤੇ ਪਲੇਟਲੈਟਸ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੇ ਰਸੇਦਾਰ ਤੇ ਖੱਟੇ ਫਲ਼ਾਂ ਨੂੰ ਆਪਣੇ ਖਾਣ-ਪੀਣ ‘ਚ ਸ਼ਾਮਲ ਕਰਨਾ ਚਾਹੀਦੈ। ਵਿਟਾਮਿਨ-ਸੀ ਨਾਲ ਭਰਪੂਰ ਸੰਤਰਾ ਡੇਂਗੂ ਰੋਗ ‘ਚ ਇਕ ਲਾਭਕਾਰੀ ਫਲ਼ ਹੈ। ਇਸ ਤੋਂ ਇਲਾਵਾ ਕੀਵੀ ਤੇ ਨਿੰਬੂ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ।
ਪਪੀਤਾ
ਪਪੀਤੇ ‘ਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਇਸ ਦਾ ਇਸਤੇਮਾਲ ਕਈ ਤਰ੍ਹਾਂ ਦੇ ਘਰੇਲੂ ਉਪਾਅ ‘ਚ ਵੀ ਕੀਤਾ ਜਾਂਦਾ ਹੈ। ਕਈ ਖੋਜਾਂ ਤੋਂ ਪਤਾ ਚੱਲਿਆ ਹੈ ਕਿ ਪਪੀਤੇ ਦੇ ਬੀਚ ਏਡੀਜ਼ ਮੱਛਰ ਲਈ ਦਵਾਈ ਹਨ। ਕੁਝ ਹੋਰ ਰਿਸਰਚ ਦੱਸਦੀਆਂ ਹਨ ਕਿ ਪਪੀਤਾ ਡੇਂਗੂ ਰੋਗੀਆਂ ‘ਚ ਤੇਜ਼ੀ ਨਾਲ ਬਲੱਡ ਪਲੇਟਲੈਟਸ ਵਧਾਉਣ ‘ਚ ਮਦਦ ਕਰਦਾ ਹੈ। ਤੁਸੀਂ ਬਸ ਇੰਨਾ ਕਰਨਾ ਹੈ ਕਿ ਪਪੀਰੇ ਦੇ ਪੱਤਿਆਂ ਦਾ ਜੂਸ ਬਣਾ ਲਓ ਤੇ ਉਸ ਨੂੰ ਦਿਨ ਵਿਚ ਦੋ ਵਾਰ ਪੀਓ।
ਪਾਲਕ
ਪਾਲਕ ਆਇਰਨ ਤੇ ਓਮੈਗਾ-3 ਫੈਟੀ ਐਸਿਡ ਦਾ ਇਕ ਵਧੀਆ ਸ੍ਰੋਤ ਹੈ ਜੋ ਇਮਿਊਨ ਸਿਸਟਮ ਨੂੰ ਕਾਫ਼ੀ ਹੱਦ ਤਕ ਸੁਧਾਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪਲੇਟਲੈਟਸ ਕਾਉਂਟ ਵਧਾਉਣ “ਚ ਵੀ ਮਦਦ ਮਿਲਦੀ ਹੈ। ਇਸ ਲਈ ਡੇਂਗੂ ਦੇ ਮਰੀਜ਼ ਨੂੰ ਇਸ ਦਾ ਨਿਯਮਤ ਰੂਪ ‘ਚ ਸੇਵਨ ਕਰਨਾ ਚਾਹੀਦੈ।
ਬ੍ਰੋਕਲੀ
ਬ੍ਰੋਕਲੀ ਵਿਟਾਮਿਨ ਕੇ ਦਾ ਇਕ ਵਧੀਆ ਸ੍ਰੋਤ ਹੈ ਜੋ ਬਲੱਡ ਪਲੇਟਲੈਟਸ ‘ਚ ਸੁਧਾਰ ਕਰਨ ‘ਚ ਮਦਦ ਕਰਦਾ ਹੈ। ਇਹ ਐਂਟੀਆਕਸੀਡੈਂਟ ਤੇ ਖਣਿਜਾਂ ‘ਚ ਵੀ ਸ਼ੁਮਾਰ ਹੈ। ਜੇਕਰ ਪਲੇਟਲੈਟਸ ਕਾਉਂਟ ‘ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਤਾਂ ਡੇਂਗੂ ਦੇ ਰੋਗੀ ਨੂੰ ਆਪਣੇ ਰੋਜ਼ਾਨਾ ਦੇ ਖਾਣੇ ‘ਚ ਬ੍ਰੋਕਲੀ ਨੂੰ ਸ਼ਾਮਲ ਕਰਨਾ ਚਾਹੀਦੈ।

Related posts

ਸਰਦੀਆਂ ‘ਚ ਦਹੀਂ ਖਾਣ ਤੋਂ ਕਰਦੇ ਹੋ ਪਰਹੇਜ ਤਾਂ ਜਾਣ ਲਓ ਇਸਦੇ ਫਾਇਦੇ

On Punjab

ਵਧਦੇ ਭਾਰ ਨੂੰ ਕੰਟਰੋਲ ਕਰਨ ਲਈ ਗਰਮੀਆਂ ਦੇ ਮੌਸਮ ‘ਚ ਜ਼ਰੂਰ ਖਾਓ ਲੀਚੀ , ਜਾਣੋ ਹੋਰ ਫਾਇਦੇ

On Punjab

ਹਫਤੇ ‘ਚ 55 ਘੰਟੇ ਤੋਂ ਜ਼ਿਆਦਾ ਘੰਟੇ ਕੰਮ ਕਰਨ ਨਾਲ ਸਟ੍ਰੋਕ ਤੇ ਹਾਰਟ ਅਟੈਕ ਦਾ ਖਤਰਾ ਵੱਧ : WHO

On Punjab