ਬਠਿੰਡਾ – ਬੀਤੀ ਰਾਤ ਡਿਊਟੀ ਤੋਂ ਪਰਤ ਰਹੇ ਹੈੱਡ ਕਾਂਸਟੇਬਲ ਜਸਵਿੰਦਰ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏਜੀਟੀਐੱਫ ਬਠਿੰਡਾ ਵਿਖੇ ਤਾਇਨਾਤ ਜਸਵਿੰਦਰ ਸਿੰਘ ਦੀ ਕਾਰ ਨੂੰ ਬਠਿੰਡਾ-ਕੋਟਕਪੂਰਾ ਹਾਈਵੇ ਤੇ ਇੱਕ ਤੇਜ਼ ਰਫਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਖੇੜਾ ਵਾਸੀ ਜਸਵਿੰਦਰ ਮਾਪਿਆਂ ਦਾ ਇਕਲੌਤੀ ਔਲਾਦ ਸੀ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।