35.4 F
New York, US
March 18, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਡਾਕ ਵਿਭਾਗ 24 ਘੰਟਿਆਂ ’ਚ ਪਹੁੰਚਾਏਗਾ ਪਾਰਸਲ

ਨਵੀਂ ਦਿੱਲੀ- ਡਾਕ ਵਿਭਾਗ ਨੇ ਪ੍ਰਾਈਵੇਟ ਕੋਰੀਅਰ ਕੰਪਨੀਆਂ ਦਾ ਮੁਕਾਬਲਾ ਕਰਨ ਲਈ ਅਹਿਮ ਕਦਮ ਚੁੱਕਦਿਆਂ ਤਿੰਨ ਨਵੀਆਂ ਪ੍ਰੀਮੀਅਮ ਸੇਵਾਵਾਂ ‘24 ਸਪੀਡ ਪੋਸਟ’, ‘24 ਸਪੀਡ ਪੋਸਟ ਪਾਰਸਲ’ ਅਤੇ ‘48 ਸਪੀਡ ਪੋਸਟ’ ਸ਼ੁਰੂ ਕੀਤੀਆਂ ਹਨ। ਇਨ੍ਹਾਂ ਸੇਵਾਵਾਂ ਤਹਿਤ ਜ਼ਰੂਰੀ ਸਾਮਾਨ 24 ਅਤੇ 48 ਘੰਟਿਆਂ ਵਿੱਚ ਪਹੁੰਚਾਉਣ ਦੀ ਗਾਰੰਟੀ ਦਿੱਤੀ ਗਈ ਹੈ। ਜੇ ਡਾਕ ਤੈਅ ਸਮੇਂ ’ਤੇ ਨਹੀਂ ਪੁੱਜਦੀ ਤਾਂ ਗਾਹਕ ਨੂੰ ਪੈਸੇ ਵਾਪਸ ਮਿਲਣਗੇ। ਕੇਂਦਰੀ ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਦੱਸਿਆ ਕਿ ਸ਼ੁਰੂਆਤੀ ਪੜਾਅ ’ਚ ਇਹ ਸਹੂਲਤ ਛੇ ਮਹਾਨਗਰਾਂ ਦਿੱਲੀ, ਮੁੰਬਈ, ਚੇਨੱਈ, ਕੋਲਕਾਤਾ, ਬੰਗਲੂਰੂ ਅਤੇ ਹੈਦਰਾਬਾਦ ਵਿੱਚ ਮੁਹੱਈਆ ਕਰਵਾਈ ਜਾਵੇਗੀ। ਵਿਭਾਗ ਮਾਰਚ 2027 ਤੱਕ ਇਹ ਸੇਵਾ ਪੂਰੇ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦਾ ਹੈ। ਸਾਮਾਨ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਓ ਟੀ ਪੀ ਰਾਹੀਂ ਤਸਦੀਕ, ਰੀਅਲ ਟਾਈਮ ਟਰੈਕਿੰਗ ਅਤੇ ਐੱਸ ਐੱਮ ਐੱਸ ਅਲਰਟ ਵਰਗੀਆਂ ਸਹੂਲਤਾਂ ਸ਼ਾਮਲ ਹਨ।

Related posts

‘ਅਸੀਂ ਜਾਣਦੇ ਹਾਂ ਕਿ ਉਹ ਕੀ ਪੜ੍ਹ ਰਹੇ ਹਨ’, ਰਾਹੁਲ ਗਾਂਧੀ ਨੇ ਫੋਨ ਹੈਕਿੰਗ ਕੇਸ ਨੂੰ ਲੈ ਕੇ ਕੇਂਦਰ ’ਤੇ ਵਿਨਿ੍ਹੰਆ ਨਿਸ਼ਾਨਾ

On Punjab

India and Iran Relation : ਈਰਾਨ ’ਚ ਨਿਯਮ ਬਦਲਦੇ ਹੀ ਉੱਠੇ ਸਵਾਲ, ਭਾਰਤ ਦੇ ਲਈ ਕਿਉਂ ਜ਼ਰੂਰੀ ਹੈ ਤਹਿਰਾਨ ਨਾਲ ਦੋਸਤੀ, ਕੀ ਹਨ ਇਸ ਵੱਡੇ ਆਧਾਰ

On Punjab

ਬੰਬ ਦੀ ਧਮਕੀ ਪਿੱਛੋਂ ਚੰਡੀਗੜ੍ਹ ਸਥਿਤ ਹਰਿਆਣਾ ਸਿਵਲ ਸਕੱਤਰੇਤ ਨੂੰ ਖ਼ਾਲੀ ਕਰਵਾਇਆ

On Punjab