PreetNama
ਖਬਰਾਂ/News

ਡਾਇਰੈਕਟਰ ਸੈਰ ਸਪਾਟਾ ਜੱਗੀ ਨੇ ਕੀਤਾ ਹੁਸੈਨੀਵਾਲਾ ਸ਼ਹੀਦੀ ਸਮਾਰਕ ਦਾ ਦੌਰਾ

ਡਾਇਰੈਕਟਰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਸ੍ਰੀ ਮਲਵਿੰਦਰ ਸਿੰਘ ਜੱਗੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਬਲਵਿੰਦਰ ਸਿੰਘ ਧਾਲੀਵਾਲ ਅਤੇ ਸੀਮਾ ਸੁਰੱਖਿਆ ਬਲ ਫਿਰੋਜ਼ਪੁਰ ਹੈੱਡਕੁਆਟਰ ਦੇ ਡੀ.ਆਈ.ਜੀ. ਸ੍ਰੀ ਸੰਦੀਪ ਚਾਨਣ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਹੁਸੈਨੀਵਾਲਾ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸਰਧਾਂਜਲੀ ਭੇਟ ਕਰਨ ਉਪਰੰਤ ਉਨ੍ਹਾਂ ਵੱਲੋਂ ਸ਼ਹੀਦੀ ਸਮਾਰਕ ਦੀ ਸੁੰਦਰਤਾ ਨੂੰ ਹੋਰ ਬਿਹਤਰ ਕਰਨ ਲਈ ਸੰਭਾਵਿਤ ਸੰਭਾਵਨਾਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਸ਼ਹੀਦੀ ਸਮਾਰਕ ਦੇ ਹੋਰ ਸੁੰਦਰੀਕਰਨ ਦੇ ਲਈ ਵਿਸ਼ੇਸ਼ ਯੋਜਨਾ ਉਲੀਕੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਉਨ੍ਹਾਂ ਵੱਲੋਂ ਸ਼ਹੀਦੀ ਸਮਾਰਕ ਨੂੰ ਹੋਰ ਵਧੀਆ ਬਣਾਉਣ ਦੇ ਲਈ ਅਧਿਕਾਰੀਆਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਨੇ ਜੰਗਲਾਤ ਵਿਭਾਗ, ਬੀ.ਐਸ.ਐਫ. ਸਮੇਤ ਵੱਖ-ਵੱਖ ਅਧਿਕਾਰੀਆਂ ਦੇ ਨਾਲ ਵਿਸਥਾਰ ਨਾਲ ਸ਼ਹੀਦੀ ਸਮਾਰਕ ਦੀ ਸੁੰਦਰਤਾ ਲਈ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਐਸ.ਡੀ.ਐਮ. ਸ੍ਰੀ ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਸ. ਰਣਜੀਤ ਸਿੰਘ, ਤਹਿਸੀਲਦਾਰ ਫਿਰੋਜ਼ਪੁਰ ਸ. ਮਨਜੀਤ ਸਿੰਘ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਦੇ ਨੁਮਾਇਦੇ ਸ. ਹਰਿੰਦਰ ਸਿੰਘ ਖੋਸਾ, ਨਿੱਜੀ ਸਹਾਇਕ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰੀ ਸੁਰਜੀਤ ਸੇਠੀ, ਸ੍ਰੀ ਸੁਖਵਿੰਦਰ ਅਟਾਰੀ,  ਜੰਗਲੀ ਜੀਵ ਰੱਖ-ਰੱਖਾਅ ਤੋਂ ਰੇਂਜ ਅਫਸਰ ਅਬੋਹਰ ਸ੍ਰੀ ਮਲਕੀਤ ਸਿੰਘ ਅਤੇ ਬਲਾਕ ਅਫਸਰ ਹਰੀਕੇ ਸ੍ਰੀ ਕੰਵਲਜੀਤ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related posts

ਮੁੱਖ ਮੰਤਰੀ ਨੇ 14ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ ਦੇ ਮੁਸ਼ਾਇਰੇ ਦੀ ਆਡੀਓ ਸੀਡੀ ਜਾਰੀ ਕੀਤੀ

Pritpal Kaur

ਗਣਤੰਤਰ ਦਿਵਸ : ਮੁੱਖ ਮੰਤਰੀ ਦੇ ਪ੍ਰੋਗਰਾਮਾਂ ਬਾਰੇ ਕਈ ਭੰਬਲਭੂਸੇ ਬਣੇ ਰਹੇ, ਦੇਰ ਸ਼ਾਮ ਪਟਿਆਲਾ ਹੋਇਆ ਫਾਈਨਲ

On Punjab

CM ਯੋਗੀ ਦੀ ਸਖ਼ਤੀ ਦਾ ਦਿਸਿਆ ਅਸਰ, ਪਹਿਲੀ ਵਾਰ ਸੜਕਾਂ ‘ਤੇ ਨਹੀਂ ਅਦਾ ਕੀਤੀ ਗਈ ਬਕਰੀਦ ਦੀ ਨਮਾਜ਼

On Punjab