PreetNama
ਫਿਲਮ-ਸੰਸਾਰ/Filmy

ਡਰੱਗਸ ਕੇਸ ‘ਚ ਨਾਂ ਆਉਣ ਤੋਂ ਬਾਅਦ ਦੀਆ ਮਿਰਜ਼ਾ ਆਈ ਸਾਹਮਣੇ, ਕਿਹਾ ਮੈਂ ਜ਼ਿੰਦਗੀ ‘ਚ ਕਦੇ ਡਰੱਗਸ ਨਹੀਂ ਲਏ

ਦੀਆ ਮਿਰਜ਼ਾ ਨੇ ਡਰੱਗਸ ਕੇਸ ‘ਚ ਨਾਮ ਆਉਣ ‘ਤੇ ਸਪਸ਼ਟੀਕਰਨ ਦਿੱਤਾ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟ ਕੀਤੇ। ਉਸ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ‘ਚ ਕਦੇ ਵੀ ਨਸ਼ਾ ਨਹੀਂ ਲਿਆ ਹੈ। ਜੋ ਵੀ ਖ਼ਬਰਾਂ ਚੱਲ ਰਹੀਆਂ ਹਨ ਉਹ ਪੂਰੀ ਤਰ੍ਹਾਂ ਝੂਠੀਆਂ ਹਨ। ਮੇਰਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਾਨੂੰਨੀ ਲੜਾਈ ਲੜਾਂਗੀ।

ਐਨਸੀਬੀ ਦੇ ਸੂਤਰਾਂ ਅਨੁਸਾਰ ਅਦਾਕਾਰਾ ਦੀਆ ਮਿਰਜ਼ਾ ਦਾ ਨਾਮ ਡਰੱਗਸ ਕੇਸ ਵਿੱਚ ਆਇਆ ਹੈ। ਡਰੱਗਸ ਪੈਡਲਰ ਅਨੁਜ ਕੇਸ਼ਵਾਨੀ ਨੇ ਦੀਆ ਮਿਰਜ਼ਾ ਦਾ ਨਾਮ ਲਿਆ ਹੈ। ਸੂਤਰਾਂ ਅਨੁਸਾਰ ਕੇਸ਼ਵਾਨੀ ਨੇ ਦੱਸਿਆ ਕਿ ਦੀਆ ਦਾ ਮੈਨੇਜਰ ਨਸ਼ੇ ਖਰੀਦਦਾ ਸੀ, ਸਬੂਤ ਵੀ ਦਿੱਤੇ ਗਏ ਹਨ। ਹੁਣ ਐਨਸੀਬੀ ਇਸ ਮਾਮਲੇ ਵਿੱਚ ਛੇਤੀ ਹੀ ਪੁੱਛਗਿੱਛ ਲਈ ਦੀਆ ਮਿਰਜ਼ਾ ਨੂੰ ਸੰਮਨ ਭੇਜ ਸਕਦੀ ਹੈ।

Related posts

ਵਿਰਾਟ ਦੀ ਪਤਨੀ ਅਨੁਸ਼ਕਾ ਸੱਚਮੁੱਚ ਗਰਭਵਤੀ? ਜਾਣੋ ਆਖਰ ਕੀ ਹੈ ਸਚਾਈ

On Punjab

ਸੁਸ਼ਾਂਤ ਦੀ ਮੌਤ ਮਗਰੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਕਈ ਲੋਕ ਨੇ ਪਰੇਸ਼ਾਨ, ਜਾਣੋ ਕੀ ਹੈ ਕਾਰਨ

On Punjab

ਸੋਨੂੰ ਸੂਦ ਸਿਆਸਤ ‘ਚ ਰੱਖਣਗੇ ਕਦਮ! ਬੀਜੇਪੀ ਨਾਲ ਜੋੜੇ ਜਾ ਰਹੇ ਸਬੰਧ

On Punjab