PreetNama
ਸਿਹਤ/Health

ਠੰਡੀ ਮੱਛੀ ਦਾ ਭੁੱਲ ਕੇ ਵੀ ਨਾ ਕਰੋ ਸੇਵਨ

ਨਵੀਂ ਦਿੱਲੀ :ਅਸੀਂ ਆਪਣੀ ਸਿਹਤ ਨੂੰ ਧਿਆਨ ‘ਚ ਰੱਖਦਿਆਂ, ਮਾਸਾਹਾਰੀ ਅਤੇ ਸ਼ਾਕਾਹਾਰੀ ਭੋਜਨ ਦੋਵੇਂ ਖਾਉਂਦੇ ਹਾਂ। ਪਰ ਅਸੀਂ ਨਹੀਂ ਜਾਣਦੇ ਕਿ ਫਰਿੱਜ ‘ਚ ਰੱਖਿਆ ਮੀਟ ਤੁਹਾਡੇ ਲਈ ਨੁਕਸਾਨਦੇਹ ਕਿਵੇਂ ਹੋ ਸਕਦਾ ਹੈ। ਹਾਂ, ਅਸੀਂ ਮੱਛੀ ਬਾਰੇ ਗੱਲ ਕਰ ਰਹੇ ਹਾਂ ਜੋ ਖਾਣਾ ਬਹੁਤ ਫਾਇਦੇਮੰਦ ਹੈ, ਪਰ ਤੁਸੀਂ ਜਾਣਦੇ ਹੋ, ਇਹ ਉਨੀ ਹੀ ਨੁਕਸਾਨਦੇਹ ਹੋ ਜਾਂਦੀ ਹੈ ਜਦੋਂ ਤੁਸੀਂ ਇਸਨੂੰ ਕਈ ਦਿਨਾਂ ਲਈ ਫਰਿੱਜ ਵਿਚ ਰੱਖਦੇ ਹੋ, ਤਾਂ ਆਓ ਅਸੀਂ ਤੁਹਾਨੂੰ ਫਰਿੱਜ ‘ਚ ਪਈਆਂ ਮੱਛੀਆਂ ਦੇ ਸੇਵਨ ਦੇ ਨੁਕਸਾਨ ਬਾਰੇ ਦੱਸਦੇ ਹਾਂ।* ਆਮ ਤੌਰ ‘ਤੇ, ਤੁਸੀਂ ਮੱਛੀ ਨੂੰ ਦੋ ਦਿਨਾਂ ਲਈ ਆਪਣੇ ਫਰਿੱਜ ‘ਚ ਰੱਖ ਸਕਦੇ ਹੋ। ਇੱਕ ਸਟੱਡੀ ‘ਚ ਸਾਹਮਣੇ ਆਇਆ ਕਿ ਪਕੀ ਮੱਛੀ ਭਾਵ ਮੱਛੀ ਤੋਂ ਬਣੇ ਪਕਵਾਨ ਅਤੇ ਬਾਜ਼ਾਰ ਤੋਂ ਲਿਆਉਣ ਵਾਲੀਆਂ ਚੀਜ਼ਾਂ ਨੂੰ ਇੱਕ ਜਾਂ ਦੋ ਦਿਨਾਂ ਤੋਂ ਵੱਧ ਫਰਿੱਜ ‘ਚ ਨਹੀਂ ਰੱਖਿਆ ਜਾ ਸਕਦਾ।

* ਮੱਛੀਆਂ ਦੀਆਂ ਵੱਖ ਵੱਖ ਕਿਸਮਾਂ ਹਨ। ਇਨ੍ਹਾਂ ‘ਚੋਂ ਕੁਝ ਤਿੰਨ ਜਾਂ ਪੰਜ ਦਿਨਾਂ ਲਈ ਤਾਜ਼ਾ ਰਹਿੰਦੀਆਂ ਹਨ। ਪਕੀ ਹੋਈ ਮੱਛੀ ਜਲਦੀ ਖ਼ਰਾਬ ਹੋ ਜਾਂਦੀ ਹੈ।

* ਜੇਕਰ ਤੁਸੀਂ ਮਚੀ ਦੀ ਕੋਈ ਡਿਸ਼ ਬਣਾਈ ਹੈ ਤੇ ਉਸ ਨੂੰ ਦੋ ਦਿਨਾਂ ਤੋਂ ਜ਼ਿਆਦਾ ਫਰਿਜ਼ ‘ਚ ਰੱਖਦੇ ਹੋ ਤਾ ਉਸ ਦਾ ਸੇਵਨ ਤੁਹਾਡੇ ਲਈ ਜਾਨਲੇਵਾ ਵੀ ਹੋ ਸਕਦਾ ਹੈ। ਪਰ ਕਈ ਵਾਰ ਕਈ ਮੱਛੀਆਂ ਦੀ ਕਈ ਕਿਸਮ ਵੀ ਹੁੰਦੀਆਂ ਜਿਨ੍ਹਾਂ ਨੂੰ ਸਟੋਰ ਵੀ ਕੀਤਾ ਜਾ ਸਕਦਾ ਹੈ ਚਾਹੇ ਉਹ ਪਕੀ ਹੋਵੇ ਜਾ ਕੱਚੀ ।

Related posts

Calcium ਨਾਲ ਭਰਪੂਰ ਇਹ ਚੀਜ਼ਾਂ ਖਾਓ, ਜਾਣੋ ਹੱਡੀਆਂ ਮਜ਼ਬੂਤ ਕਰਨ ਦੇ ਨਾਲ ਹੋਰ ਕੀ ਫਾਇਦੇ

On Punjab

Garlic Health Benefits: ਕੀ ਤੁਹਾਨੂੰ ਗਰਮੀਆਂ ‘ਚ ਲਸਣ ਖਾਣਾ ਚਾਹੀਦਾ ਹੈ? ਜਾਣੋ ਇਸਦੇ ਨੁਕਸਾਨ ਤੇ ਫਾਇਦੇ

On Punjab

ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਲਈ ਕਰੋ ਹਲਦੀ ਦਾ ਸੇਵਨ !

On Punjab