PreetNama
ਸਮਾਜ/Socialਰਾਜਨੀਤੀ/Politics

ਟੱਕਰ ਮਾਰ ਕੇ 7 ਜਾਨਾਂ ਲੈਣ ਵਾਲਾ ਬੱਸ ਡਰਾਇਵਰ ਸ਼ਾਹਬਾਦ ਤੋਂ ਗ੍ਰਿਫ਼ਤਾਰ

ਸਨਿੱਚਰਵਾਰ ਸਵੇਰੇ ਦੋ ਕਾਰਾਂ ਨੂੰ ਟੱਕਰ ਮਾਰਲ ਵਾਲੀ ਵੌਲਵੋ ਬੱਸ (ਐੱਚਆਰ 38ਏਵਾਈ 0099) ਦੇ ਡਰਾਇਵਰ ਨੂੰ ਅੱਜ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਭਿਆਨਕ ਹਾਦਸੇ `ਚ ਚੰਡੀਗੜ੍ਹ ਦੇ ਸੱਤ ਵਿਅਕਤੀ ਮੌਕੇ `ਤੇ ਹੀ ਮਾਰੇ ਗਏ ਸਨ।

ਟੱਕਰ ਮਾਰ ਕੇ 7 ਜਾਨਾਂ ਲੈਣ ਵਾਲਾ ਬੱਸ ਡਰਾਇਵਰ ਸ਼ਾਹਬਾਦ ਤੋਂ ਗ੍ਰਿਫ਼ਤਾਰ
ਟੱਕਰ ਮਾਰ ਕੇ 7 ਜਾਨਾਂ ਲੈਣ ਵਾਲਾ ਬੱਸ ਡਰਾਇਵਰ ਸ਼ਾਹਬਾਦ ਤੋਂ ਗ੍ਰਿਫ਼ਤਾਰ

ਬੱਸ ਦਾ ‘ਡਰਾਇਵਰ` ਵਿਕਰਾਂਤ ਸਕਲਾਨੀ ਤਦ ਮੌਕੇ ਤੋਂ ਫਰਾਰ ਹੋ ਗਿਆ ਸੀ।  ਉਹ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲ੍ਹੇ ਦਾ ਜੰਮਪਲ਼ ਦੱਸਿਆ ਜਾਂਦਾ ਹੈ। ਪੁਲਿਸ ਨੇ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ, ਤਦ ਉਹ ਸ਼ਾਹਬਾਦ ਮਾਰਕੰਡਾ `ਚ ਖੜ੍ਹੀ ਉਸੇ ਵੌਲਵੋ ਬੱਸ `ਚ ਸੁੱਤਾ ਪਿਆ ਸੀ।

ਇੱਕ ਪੁਲਿਸ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਦੋ ਕਾਰਾਂ `ਚ ਟੱਕਰ ਮਾਰਨ ਤੋਂ ਬਾਅਦ ਡਰਾਇਵਰ ਨੇ ਆਪਣੀ ਬੱਸ ਦੀਆਂ ਸਾਰੀਆਂ ਸਵਾਰੀਆਂ ਨੂੰ ਪਿੱਛੋਂ ਆ ਰਹੀ ਆਪਣੀ ਹੀ ਕੰਪਨੀ ਦੀ ਦੂਜੀ ਬੱਸ `ਚ ਬਿਠਾ ਦਿੱਤਾ ਸੀ। ਉਹ ਪਿਛਲੇ ਕਾਫ਼ੀ ਸਮੇਂ ਤੋਂ ਮੰਡੀ ਤੋਂ ਦਿੱਲੀ ਤੇ ਫਿਰ ਵਾਪਸ ਦਿੱਲੀ ਤੋਂ ਮੰਡੀ ਰੂਟ `ਤੇ ਚੱਲ ਰਿਹਾ ਸੀ।

ਅੰਬਾਲਾ ਸਦਰ ਦੇ ਐੱਸਪੀ ਮਿਹਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਡਰਾਇਵਰ ਨੂੰ ਸੋਮਵਾਰ ਨੂੰ ਅਦਾਲਤ `ਚ ਪੇਸ਼ ਕੀਤਾ ਜਾਵੇਗਾ।

Related posts

ਗੀਤ ਹੀਰ

Pritpal Kaur

Russia-Ukraine War : ਯੂਕਰੇਨ ‘ਚ ਮਾਰੇ ਗਏ ਭਾਰਤੀ ਵਿਦਿਆਰਥੀ ਨਵੀਨ ਦੀ ਮਿ੍ਤਕ ਦੇਹ ਲਿਆਉਣ ‘ਚ ਲੱਗ ਸਕਦਾ ਹੈ ਸਮਾਂ, ਜਾਣੋ ਕੀ ਕਿਹਾ ਸੀਐਮ ਬੋਮਈ ਨੇ

On Punjab

ਭਾਰਤ-ਚੀਨ ਵਿਚਾਲੇ ਮਤਭੇਦ ਵਿਵਾਦ ਨਾ ਬਣਨ: ਜੈਸ਼ੰਕਰ

On Punjab