PreetNama
ਖੇਡ-ਜਗਤ/Sports News

ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਲੱਗਿਆ 80 ਲੱਖ ਦਾ ਜ਼ੁਰਮਾਨਾ

Nick Kyrgios fined $113K: ਨਵੀਂ ਦਿੱਲੀ: ਆਸਟ੍ਰੇਲੀਆ ਦੇ ਟੈਨਿਸ ਖਿਡਾਰੀ ਨਿਕ ਕਿਰਗੀਓਸ ‘ਤੇ ਖ਼ਰਾਬ ਵਤੀਰਾ ਕਰਨ ਕਾਰਨ 80 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ । ਦਰਅਸਲ, ਸਿਨਸਿਨਾਟੀ ਮਾਸਟਰਸ ਦੇ ਦੂਜੇ ਰਾਉਂਡ ਵਿੱਚ ਰੂਸ ਦੇ ਕਾਰੇਨ ਖਾਚਾਨੋਵ ਤੋਂ 7-6, 6-7, 2-6 ਨਾਲ ਹਾਰ ਦੌਰਾਨ ਕਿਰਗੀਓਸ ਅੰਪਾਇਰ ਦੀ ਇਜਾਜ਼ਤ ਤੋਂ ਬਿਨ੍ਹਾਂ ਹੀ ਕੋਰਟ ਤੋਂ ਬਾਹਰ ਚਲੇ ਗਏ । ਜਿਸ ਤੋਂ ਬਾਅਦ ਉਸਨੇ ਅੰਪਾਇਰ ਨਾਲ ਵੀ ਬਦਤਮੀਜ਼ੀ ਕੀਤੀ ਤੇ ਭੱਦੀ ਸ਼ਬਦਾਵਲੀ ਵਰਤੀ । ਇਸ ਤੋਂ ਬਾਅਦ ਉਸਨੇ ਅੰਪਾਇਰ ਨਾਲ ਹੀ ਹੱਥ ਮਿਲਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਚੇਅਰ ਅੰਪਾਇਰ ਵੱਲ ਥੁੱਕ ਦਿੱਤਾ

ਕਿਰਗੀਓਸ ਨੇ ਅੰਪਾਇਰ ਨੂੰ ‘ਸਭ ਤੋਂ ਖ਼ਰਾਬ ਅੰਪਾਇਰ’ ਕਿਹਾ । ਦੱਸ ਦੇਈਏ ਕਿ ਕਿਰਗੀਓਸ ਨੂੰ ਦੂਜੇ ਸੈੱਟ ਦੇ ਆਖੀਰ ਵਿੱਚ ਕੋਰਟ ਤੋਂ ਬਾਹਰ ਜਾ ਕੇ ਰੈਕੇਟ ਤੋੜਦੇ ਹੋਏ ਦੇਖਿਆ ਗਿਆ । ਫਿਲਹਾਲ ਇਸ ਮਾਮਲੇ ਵਿੱਚ ਏਟੀਪੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਇਸ ਖਰਾਬ ਵਤੀਰੇ ਕਾਰਨ ਕਿਰਗੀਓਸ ‘ਤੇ ਬੈਨ ਵੀ ਲੱਗ ਸਕਦਾ ਹੈ ਦੱਸ ਦੇਈਏ ਕਿ ਸੱਤ ਵਾਰ ਦੇ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੀਜੇ ਰਾਊਂਡ ਵਿੱਚ ਹਾਰ ਕੇ ਬਾਹਰ ਹੋ ਗਏ ਹਨ । ਰੂਸ ਦੇ ਰੂਬੱਲੇਵ ਨੇ ਫੈਡਰਰ ਨੂੰ 6-3, 6-4 ਨਾਲ ਹਰਾਇਆ । ਯੂਐਸ ਓਪਨ ਤੋਂ ਪਹਿਲਾਂ ਇਹ ਫੇਡਰਰ ਦਾ ਆਖਰੀ ਟੂਰਨਾਮੈਂਟ ਸੀ ।

Related posts

ਹਰਭਜਨ ਦੇ ਬਹਾਨੇ ਯੁਵਰਾਜ ਨੇ ਟੀਮ ਇੰਡੀਆ ਬਾਰੇ ਕਈ ਵੱਡੀ ਗੱਲ

On Punjab

National Wrestling Championship : ਪੰਜਾਬ ਦੇ ਸੰਦੀਪ ਨੇ ਜਿੱਤਿਆ ਗੋਲਡ ਮੈਡਲ, ਨਰਸਿੰਘ ਹਾਰੇ

On Punjab

FIH Pro League: ਭਾਰਤੀ ਮਰਦ ਹਾਕੀ ਟੀਮ ਜੋਹਾਨਸਬਰਗ ਲਈ ਹੋਈ ਰਵਾਨਾ

On Punjab