PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟੈਂਪੂ ਸਰਹਿੰਦ ਨਹਿਰ ਵਿੱਚ ਡਿੱਗਣ ਨਾਲ 6 ਸ਼ਰਧਾਲੂਆਂ ਦੀ ਮੌਤ, ਪੰਜ ਲਾਪਤਾ

ਸਰਹਿੰਦ- ਇੱਥੋਂ ਨੇੜਲੇ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਟੈਂਪੂ ਡਿੱਗਣ ਨਾਲ ਘੱਟੋ ਘੱਟੋ 6 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 5-6 ਸ਼ਰਧਾਲੂ ਹਾਲੀਂ ਵੀ ਲਾਪਤਾ ਹਨ। ਹਾਦਸੇ ਕਾਰਨ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਮਾਣਕਵਾਲ ਵਿੱਖੇ ਸੋਗ ਦੀ ਲਹਿਰ ਦੌੜ ਗਈ ਕਿਉਂਕਿ ਸਾਰੇ ਪੀੜਤ ਇਸੇ ਪਿੰਡ ਤੋਂ ਹਨ।
ਮ੍ਰਿਤਕਾਂ ਦੀ ਪਛਾਣ ਮਨਜੀਤ ਕੌਰ (58), ਜਰਨੈਲ ਸਿੰਘ (55), ਅਕਾਸ਼ਦੀਪ ਸਿੰਘ (8) ਤੇ ਸੁਖਮਨ ਕੌਰ (ਡੇਢ ਸਾਲ) ਵਜੋਂ ਹੋਈ ਹੈ। ਦਲਿਤ ਪਰਿਵਾਰਾਂ ਨਾਲ ਸਬੰਧਤ ਇਹ ਵਿਅਕਤੀ ਛੋਟਾ ਹਾਥੀ ਟੈਂਪੂ (ਪੀਬੀ 5ਏ ਐਨ 5072) ਰਾਹੀਂ ਨੈਣਾ ਦੇਵੀ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਟੈਂਪੂ ਬੀਤੀ ਰਾਤ ਜਗੇੜਾ ਪੁਲ ਨੇੜੇ ਸਰਹਿੰਦ ਨਹਿਰ ਵਿੱਚ ਡਿੱਗ ਗਿਆ ਜਿਸ ਕਾਰਨ ਲਗਭਗ ਦਸ ਵਿਅਕਤੀਆਂ ਦੇ ਡੁੱਬਣ ਦਾ ਖਦਸਾ ਬਣਿਆ ਹੋਇਆ ਸੀ।
ਡੀਸੀ ਲੁਧਿਆਣਾ ਹਿਮਾਂਸ਼ੂ ਜੈਨ ਤੇ ਐੱਸਐੱਸਪੀ ਖੰਨਾ ਡਾ. ਜਯੋਤੀ ਯਾਦਵ ਦੀ ਰਹਿਨੁਮਾਈ ਹੇਠ ਚੱਲੇ ਰਾਹਤ ਤੇ ਬਚਾਅ ਕਾਰਜਾਂ ਦੌਰਾਨ 20 ਸਵਾਰਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਸੀ, ਪਰ ਬਾਅਦ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਡੇਹਲੋਂ ਦੇ ਡਾਕਟਰਾਂ ਨੇ ਬਚਾਏ ਗਏ ਘੱਟੋ-ਘੱਟ ਚਾਰ ਪੀੜਤਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਣਕਵਾਲ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਰਹਿਣ ਦੌਰਾਨ ਇੱਕ ਛੋਟੀ ਕੁੜੀ ਤੋਂ ਇਲਾਵਾ ਪੰਜ ਹੋਰ ਵਿਅਕਤੀ ਅਜੇ ਵੀ ਲਾਪਤਾ ਹਨ। ਰਾਹਤ ਕਾਰਜਾਂ ਵਿੱਚ ਔਕੜਾਂ ਇਸ ਕਾਰਨ ਵੀ ਆ ਰਹੀਆਂ ਹਨ ਕਿ ਕਿਸੇ ਵੀ ਪਿੰਡ ਵਾਸੀ ਜਾਂ ਪੀੜਤ ਪਰਿਵਾਰ ਨੂੰ ਟੈਂਪੂ ਵਿੱਚ ਸਵਾਰ ਕੁੱਲ ਸਵਾਰੀਆਂ ਦੀ ਗਿਣਤੀ ਬਾਰੇ ਨਹੀਂ ਪਤਾ ਸੀ।

Related posts

ਮੋਦੀ ਬਣੇ NDA ਸੰਸਦੀ ਦਲ ਦੇ ਲੀਡਰ, ਬਾਦਲ ਦੇ ਚਰਨ ਛੋਹ ਲਿਆ ਆਸ਼ੀਰਵਾਦ

On Punjab

ਹੜ੍ਹ ਪੀੜਤਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇ: ਜਥੇਦਾਰ ਗੜਗੱਜ

On Punjab

ਹਰਿਆਣਾ ਤੇ ਗੋਆ ਨੂੰ ਮਿਲੇ ਨਵੇਂ ਰਾਜਪਾਲ ਅਤੇ ਲੱਦਾਖ਼ ਨੂੰ ਨਵਾਂ ਉਪ ਰਾਜਪਾਲ ਮਿਲਿਆ

On Punjab