PreetNama
ਖੇਡ-ਜਗਤ/Sports News

ਟੀ-20 ਵਿਸ਼ਵ ਕੱਪ ‘ਚ ਟੀਮਾਂ ਦੀ ਗਿਣਤੀ ਵਧਾ ਕੇ 20 ਕਰ ਸਕਦੀ ਹੈ ICC: ਰਿਪੋਰਟ

ICC planning increase teams: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਸਾਲ 2023-31 ਦੌਰਾਨ ਟੀ-20 ਵਿਸ਼ਵ ਕੱਪ ਵਿੱਚ ਟੀਮਾਂ ਦੀ ਗਿਣਤੀ 16 ਤੋਂ ਵਧਾ ਕੇ 20 ਕਰਨ ‘ਤੇ ਵਿਚਾਰ ਕਰ ਕੀਤਾ ਜਾ ਸਕਦਾ ਹੈ । ਮੀਡੀਆ ਰਿਪੋਰਟਾਂ ਅਨੁਸਾਰ ICC ਟੀ-20 ਫਾਰਮੈਟ ਨੂੰ ਖੇਡ ਦੇ ਦਾਇਰੇ ਨੂੰ ਵਧਾਉਣ ਦਾ ਸਭ ਤੋਂ ਉੱਤਮ ਤਰੀਕਾ ਮੰਨਿਆ ਜਾ ਰਿਹਾ ਹੈ ।

ਸੂਤਰਾਂ ਅਨੁਸਾਰ ਇਸ ਮੁੱਦੇ ‘ਤੇ ਵਿਚਾਰ ਸਾਲ 2023-31 ਦੇ ਅੰਤਰਰਾਸ਼ਟਰੀ ਕ੍ਰਿਕਟ ਕੈਲੰਡਰ ‘ਤੇ ਵਿਸਤ੍ਰਿਤ ਵਿਚਾਰ ਵਟਾਂਦਰੇ ਦਾ ਇੱਕ ਹਿੱਸਾ ਹੈ । ਇਸ ਸੀਜ਼ਨ ਦਾ ਪਹਿਲਾ ਟੀ-20 ਵਿਸ਼ਵ ਕੱਪ 2024 ਵਿੱਚ ਹੋਵੇਗਾ । ਇਸ ਮਾਮਲੇ ਵਿੱਚ ICC ਵੱਲੋਂ ਗਲੋਬਲ ਮੀਡੀਆ ਰਾਈਟਸ ਮਾਰਕੀਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਗਲੋਬਲ ਮੁਕਾਬਲਾ ਆਯੋਜਿਤ ਕਰਨ ਦਾ ਪ੍ਰਸ੍ਤਾਵ ਰੱਖਿਆ ਗਿਆ ਹੈ । ਇਸ ਸਬੰਧੀ ਮੰਨਿਆ ਜਾ ਰਿਹਾ ਹੈ ਕਿ ਵਿਸ਼ਵ ਕੱਪ ਵਿੱਚ ਟੀਮਾਂ ਦੀ ਵੱਧ ਗਿਣਤੀ ਨਾਲ ਦਰਸ਼ਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਵੇਗਾ ।

ਦੱਸ ਦੇਈਏ ਕਿ ICC ਦੇ ਕਿਸੇ ਵੱਡੇ ਟੂਰਨਾਮੈਂਟ ਦਾ ਮਤਲਬ ਅਮਰੀਕਾ ਦੀ ਨੁਮਾਇੰਦਗੀ ਦੀ ਸੰਭਾਵਨਾ ਵਧਣਾ ਹੈ । ICC ਵੱਲੋਂ ਅਮਰੀਕਾ ਨੂੰ ਇੱਕ ਵੱਡੇ ਬਾਜ਼ਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ । ਜਿੱਥੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਾਲ ਹੀ ਵਿੱਚ ਕਈ ਉਪਰਾਲੇ ਕੀਤੇ ਗਏ ਹਨ । ICC ਦੇ ਇਸ ਟੂਰਨਾਮੈਂਟ ਵਿੱਚ ਕੈਨੇਡਾ, ਜਰਮਨੀ, ਨੇਪਾਲ ਅਤੇ ਨਾਈਜੀਰੀਆ ਦੀਆਂ ਟੀਮਾਂ ਨੂੰ ਵੀ ਇਸ ਵਿੱਚ ਖੇਡਣ ਦਾ ਮੌਕਾ ਮਿਲ ਸਕਦਾ ਹੈ ।

Related posts

Australian Open 2022: ਨਡਾਲ ਨੇ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਕੇ ਇਤਿਹਾਸ ਰਚਿਆ, ਫੈਡਰਰ ਅਤੇ ਜੋਕੋਵਿਕ ਦਾ ਰਿਕਾਰਡ ਤੋੜਿਆ

On Punjab

ਕੋਰੋਨਾ ਵਿਰੁੱਧ ਲੜਾਈ ਦੇ ਮੈਦਾਨ ‘ਚ ਉੱਤਰਿਆ ਹਿਟਮੈਨ

On Punjab

ਪਾਕਿਸਤਾਨ ਕ੍ਰਿਕਟ ਨੂੰ ਜਿਊਂਦੇ ਰਹਿਣ ਲਈ ਭਾਰਤ ਦੀ ਜ਼ਰੂਰਤ ਨਹੀਂ: ਪੀਸੀਬੀ ਚੀਫ

On Punjab