PreetNama
ਖਾਸ-ਖਬਰਾਂ/Important News

ਟਰੰਪ 24 ਅਕਤੂਬਰ ਨੂੰ ਵ੍ਹਾਈਟ ਹਾਊਸ ’ਚ ਮਨਾਉਣਗੇ ਦੀਵਾਲੀ

ਵੀਰਵਾਰ ਯਾਨੀ ਕਿ 24 ਅਕਤੂਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ ਵਿੱਚ ਦੀਵਾਲੀ ਦਾ ਜਸ਼ਨ ਮਨਾਉਣਗੇ । ਇਹ ਪ੍ਰੋਗਰਾਮ ਭਾਰਤ ਵਿੱਚ ਦੀਵਾਲੀ ਮਨਾਏ ਜਾਣ ਤੋਂ ਤਿੰਨ ਦਿਨ ਪਹਿਲਾਂ ਹੋਵੇਗਾ । ਵ੍ਹਾਈਟ ਹਾਊਸ ਵਿੱਚ ਟਰੰਪ ਦੀ ਰਾਸ਼ਟਰਪਤੀ ਵਜੋਂ ਤੀਜੀ ਦੀਵਾਲੀ ਹੈ । ਇਸ ਰਵਾਇਤ ਦੀ ਸ਼ੁਰੂਆਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਸਾਲ 2009 ਵਿੱਚ ਕੀਤੀ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਟਰੰਪ ਵ੍ਹਾਈਟ ਹਾਊਸ ਵਿੱਚ ਦੀਵੇ ਜਗਾ ਕੇ ਜਸ਼ਨ ਦੀ ਸ਼ੁਰੂਆਤ ਕਰਨਗੇ ।ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਉਨ੍ਹਾਂ ਨੇ ਓਵਲ ਦਫਤਰ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਅਤੇ ਪ੍ਰਸਾਸ਼ਨ ਦੇ ਕੁਝ ਅਧਿਕਾਰੀਆਂ ਦੇ ਨਾਲ ਦੀਵੇ ਬਾਲ ਕੇ ਦੀਵਾਲੀ ਦਾ ਜਸ਼ਨ ਮਨਾਇਆ ਸੀ ।

ਦਰਅਸਲ, ਅਮਰੀਕਾ ਵਿੱਚ ਦੀਵਾਲੀ ਤੋਂ ਇੱਕ ਹਫਤਾ ਪਹਿਲਾਂ ਹੀ ਸਿਆਸਤਦਾਨਾਂ ਅਤੇ ਅਧਿਕਾਰੀਆਂ ਵੱਲੋਂ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਸਬੰਧੀ ਸ਼ਨੀਵਾਰ ਨੂੰ ਟੈਕਸਾਸ ਦੇ ਗਵਰਨਰ ਗ੍ਰੇਗ ਅਬੋਟ ਨੇ ਭਾਰਤੀ ਅਮਰੀਕੀ ਭਾਈਚਾਰੇ ਨਾਲ ਦੀਵਾਲੀ ਮਨਾਈ ।

ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ । ਇਸ ਸਬੰਧੀ ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਗਵਰਨਰ ਮੈਨਸ਼ਨ ਵਿੱਚ ਦੀਵੇ ਬਾਲ਼ੇ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮੁਲਾਕਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੈਕਸਾਸ ਦੌਰੇ ਦੀ ਵੀ ਚਰਚਾ ਕੀਤੀ ਗਈ ।

Related posts

covid-19 epidemic : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ‘ਚ ਮਹਾਮਾਰੀ ਨੂੰ ਦੱਸਿਆ ‘ਤ੍ਰਾਸਦੀ’, ਕਿਹਾ – ਸਹਾਇਤਾ ਲਈ ਅਸੀਂ ਵਚਨਬੱਧ

On Punjab

ਨਵੀਂ ਐਂਟੀਬਾਡੀ ਥੇਰੈਪੀ ਕੋਰੋਨਾ ਰੋਗੀਆਂ ਲਈ ਫ਼ਾਇਦੇਮੰਦ

On Punjab

ਭਾਰਤ ਜਾ ਕੇ ਵਿਆਹ ਕਰਵਾਉਣ ਵਾਲੇ ਲੜਕੇ ਲੜਕੀਆਂ ‘ਚ ਤਲਾਕ ਦਾ ਰੁਝਾਣ ਵਧਿਆ

On Punjab