PreetNama
ਰਾਜਨੀਤੀ/Politics

ਟਰੰਪ ਸਾਹਮਣੇ ਮੋਦੀ ਨੇ ਆਪਣੇ ਬੋਲਾਂ ਰਾਹੀਂ ਇਮਰਾਨ ‘ਤੇ ਕੀਤਾ ਹਮਲਾ

ਹਿਊਸਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਹਾਉਡੀ ਮੋਦੀ‘ ਪ੍ਰੋਗਰਾਮ ਵਿੱਚ ਪਾਕਿਸਤਾਨ ਦਾ ਨਾਮ ਲਏ ਬਗੈਰ ਇਮਰਾਨ ਖ਼ਾਨ ‘ਤੇ ਕਈ ਹਮਲੇ ਕੀਤੇ, ਜਿਸ ਕਾਰਨ ਘੱਟੋ-ਘੱਟ ਅੱਜ ਰਾਤ ਉਨ੍ਹਾਂ ਨੂੰ ਨੀਂਦ ਨਹੀਂ ਆਵੇਗੀ। ਅਮਰੀਕੀ ਰਾਸ਼ਟਰਪਤੀ ਟਰੰਪ ਦੀ ਹਾਜ਼ਰੀ ‘ਚ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਰੱਦ ਕਰਨ ਦੇ ਭਾਰਤ ਦੇ ਫ਼ੈਸਲੇ ਤੋਂ ਉਹ ਲੋਕ ਪਰੇਸ਼ਾਨ ਹਨ, ਜੋ ਆਪਣੇ ਹੀ ਦੇਸ਼ ਦਾ ਪ੍ਰਬੰਧਨ ਕਰਨ ਵਿੱਚ ਅਸਮਰੱਥ ਹਨ।ਮੋਦੀ ਨੇ ਐਤਵਾਰ ਨੂੰ ਅੱਤਵਾਦ ਦੇ ਸਮਰਥਨ ਲਈ ਪਾਕਿਸਤਾਨ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਅੱਤਵਾਦ ਵਿਰੁੱਧ ‘ਨਿਰਣਾਇਕ ਲੜਾਈ ’ਦੀ ਵੀ ਮੰਗ ਕੀਤੀ ਹੈ। ਮੋਦੀ ਨੇ ਕਿਹਾ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਅਤੇ ਅਲਗਾਵਵਾਦ ਨੂੰ ਉਤਸ਼ਾਹਤ ਕੀਤਾ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ 5 ਅਗਸਤ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਭਾਗਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਕਦਮ ਨੂੰ ਸੰਸਦ ਵਿੱਚ ਮਨਜ਼ੂਰੀ ਦਿੱਤੀ ਗਈ ਸੀ।ਮੋਦੀ ਨੇ ਐਤਵਾਰ ਨੂੰ ਅੱਤਵਾਦ ਦੇ ਸਮਰਥਨ ਲਈ ਪਾਕਿਸਤਾਨ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੇ ਅੱਤਵਾਦ ਵਿਰੁੱਧ ‘ਨਿਰਣਾਇਕ ਲੜਾਈ ’ਦੀ ਵੀ ਮੰਗ ਕੀਤੀ ਹੈ। ਮੋਦੀ ਨੇ ਕਿਹਾ ਕਿ ਧਾਰਾ 370 ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦ ਅਤੇ ਅਲਗਾਵਵਾਦ ਨੂੰ ਉਤਸ਼ਾਹਤ ਕੀਤਾ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ 5 ਅਗਸਤ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੇ ਜ਼ਿਆਦਾਤਰ ਭਾਗਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਕਦਮ ਨੂੰ ਸੰਸਦ ਵਿੱਚ ਮਨਜ਼ੂਰੀ ਦਿੱਤੀ ਗਈ ਸੀ।

Related posts

ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਸਾਊਥ ਲਈ ਭਾਰਤ ਦੇ ‘ਮਹਾਸਾਗਰ’ ਵਿਜ਼ਨ ਦਾ ਕੀਤਾ ਐਲਾਨ

On Punjab

ਸਰਕਾਰ FASTag ਆਧਾਰਤ ਸਾਲਾਨਾ ਪਾਸ ਲਿਆਵੇਗੀ, ਇਹ ਹੋਵੇਗੀ ਕੀਮਤ

On Punjab

ਫੜੇ ਗਏ ਬਾਸਮਤੀ ਨਾਲ ਭਰਿਆ ਕੈਂਟਰ ਖੋਹਣ ਵਾਲੇ..!!!

PreetNama