PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਨੇ 2 ਅਪ੍ਰੈਲ ਤੋਂ ਭਾਰਤ ਅਤੇ ਚੀਨ ਦੇ ਖ਼ਿਲਾਫ਼ ਪਰਸਪਰ ਟੈਕਸ ਦਾ ਐਲਾਨ ਕੀਤਾ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਾਏ ਗਏ ਉੱਚੇ ਟੈਕਸ ਦੀ ਆਲੋਚਨਾ ਕਰਦਿਆਂ ਇਸ ਨੂੰ ਬਹੁਤ ਹੀ ਬੇਇਨਸਾਫ਼ੀ ਕਰਾਰ ਦਿੱਤਾ ਅਤੇ ਅਗਲੇ ਮਹੀਨੇ ਤੋਂ ਪਰਸਪਰ ਟੈਕਸ (Reciprocal tariffs) ਲਾਗੂ ਕਰਨ ਦਾ ਐਲਾਨ ਕੀਤਾ। ਅਮਰੀਕੀ ਕਾਂਗਰਸ ਦੇ ਇੱਕ ਸੰਯੁਕਤ ਸੈਸ਼ਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਪਰਸਪਰ ਟੈਕਸ (Reciprocal tariffs) 2 ਅਪ੍ਰੈਲ ਤੋਂ ਸ਼ੁਰੂ ਹੋਣਗੇ। ਉਨ੍ਹਾਂ ਕਿਹਾ, “ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਦੀ ਵਰਤੋ ਕੀਤੀ ਹੈ ਅਤੇ ਹੁਣ ਸਾਡੀ ਵਾਰੀ ਹੈ। ਯੂਰਪੀਅਨ ਯੂਨੀਅਨ, ਚੀਨ, ਬ੍ਰਾਜ਼ੀਲ, ਭਾਰਤ, ਮੈਕਸੀਕੋ ਅਤੇ ਕੈਨੇਡਾ ਸਾਡੇ ਮੁਕਾਬਲੇ ਉਚ ਦਰਾਂ ’ਤੇ ਟੈਕਸ ਵਸੂਲੀ ਕਰਦੇ ਹਨ, ਕੀ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਸੁਣਿਆ ਹੈ? ਇਹ ਬਹੁਤ ਹੀ ਨਾਜਾਇਜ਼ ਹੈ।’’

ਟਰੰਪ ਦਾ ਮੰਗਲਵਾਰ ਨੂੰ ਕਾਂਗਰਸ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਵਾਈਟ ਹਾਊਸ ’ਚ ਉਨ੍ਹਾਂ ਦੇ ਦੂਜੇ ਕਾਰਜਕਾਲ ਦਾ ਪਹਿਲਾ ਸੰਬੋਧਨ ਸੀ। ਇਸ ਦੌਰਾਨ ਉਨ੍ਹਾਂ ਕਿਹਾ, “ਭਾਰਤ ਸਾਡੇ ਤੋਂ 100 ਫੀਸਦੀ ਤੋਂ ਵੱਧ ਆਟੋ ਟੈਕਸ ਵਸੂਲਦਾ ਹੈ।’’

ਫਰਵਰੀ ਵਿੱਚ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਜਲਦ ਹੀ ਭਾਰਤ ਅਤੇ ਚੀਨ ਵਰਗੇ ਦੇਸ਼ਾਂ ’ਤੇ ਪਰਸਪਰ ਟੈਕਸ (Reciprocal tariffs) ਲਗਾਏਗਾ। ਟਰੰਪ ਨੇ ਅੱਗੇ ਕਿਹਾ ਕਿ 2 ਅਪ੍ਰੈਲ ਤੋਂ ਪਰਸਪਰ ਟੈਕਸ ਸ਼ੁਰੂ ਹੋ ਜਾਣਗੇ ਅਤੇ ਜੋ ਵੀ “ਉਹ ਸਾਡੇ, ਦੂਜੇ ਦੇਸ਼ਾਂ ’ਤੇ ਟੈਕਸ ਲਗਾਉਂਦੇ ਹਨ, ਅਸੀਂ ਉਨ੍ਹਾਂ ‘ਤੇ ਟੈਕਸ ਲਗਾਵਾਂਗੇ।

Related posts

ਰਾਸ਼ਟਰਪਤੀ ਮੁਰਮੂ ਨੇ ਤ੍ਰਿਵੇਣੀ ਸੰਗਮ ’ਤੇ ਲਾਈ ਆਸਥਾ ਦੀ ਡੁਬਕੀ

On Punjab

ਅਮਰੀਕਾ ’ਚ ਹਵਾਈ ਹਾਦਸਾ, 9 ਮੌਤਾਂ

On Punjab

Punjab Election 2022 Voting : ਪੰਜਾਬ ‘ਚ 5 ਵਜੇ ਤਕ 62.0% ਪੋਲਿੰਗ, ਕਾਂਗਰਸੀ ਤੇ ਅਕਾਲੀ ਵਰਕਰ ਭਿੜੇ, ਚੱਲੀਆਂ ਗੋਲ਼ੀਆਂ

On Punjab