PreetNama
ਖਾਸ-ਖਬਰਾਂ/Important News

ਟਰੰਪ ਨੇ ਨਹੀਂ ਮੰਨੀ ਹਾਰ ਪਰ Twitter ਨੇ ਕੀਤਾ ਐਲਾਨ- ਬਾਇਡਨ ਨੂੰ ਸੌਂਪਣਗੇ ਰਾਸ਼ਟਰਪਤੀ ਦਾ ਅਧਿਕਾਰਤ ਅਕਾਊਂਟ

ਲੌਸ ਏਂਜਲਸ: ਟਵਿੱਟਰ ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਤ ‘@POTUS’ ਅਕਾਊਂਟ ਦਾ ਕੰਟਰੋਲ ਰਾਸ਼ਟਰਪਤੀ ਚੋਣ ‘ਚ ਜੇਤੂ ਹੋਏ। ਜੋ ਬਾਇਡਨ ਨੂੰ 20 ਜਨਵਰੀ ਨੂੰ ਉਨ੍ਹਾਂ ਦੇ ਸਹੁੰ ਚੁੱਕਦਿਆਂ ਹੀ ਸੌਂਪ ਦੇਵੇਗਾ। ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ।

@POTUS ਪ੍ਰੈਜੀਡੈਂਟ ਆਫ ਯੂਐਸ ਜਾਂ ਪੀਓਟੀਯੂਐਸ ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਟਵਿਟਰ ਖਾਤਾ ਹੈ ਤੇ ਇਹ ਡੌਨਾਲਡ ਟਰੰਪ ਦੇ ਉਸ ਖਾਤੇ ਤੋਂ ਵੱਖਰਾ ਹੈ, ਜਿਸ ਨਾਲ ਉਹ ਟਵੀਟ ਕਰਿਆ ਕਰਦੇ ਸਨ। ਬਾਇਡਨ ਸਹੁੰ ਚੁੱਕਣ ਤੋਂ ਬਾਅਦ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣ ਜਾਣਗੇ।

ਟਵਿਟਰ ਨੇ ਕਿਹਾ ‘ਅਕਾਊਂਟ ਨੂੰ ਸੌਂਪਣ ਦੀ ਪ੍ਰਕਿਰਿਆ ‘ਚ ਟਰੰਪ ਦੀ ਟੀਮ ਤੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਬਾਇਡਨ ਦੀ ਟੀਮ ਦੇ ਵਿਚ ਸੂਚਨਾ ਸਾਂਝੀ ਕਰਨ ਦੀ ਕੋਈ ਲੋੜ ਨਹੀਂ ਹੈ।‘

ਕੰਪਨੀ ਨੇ ਕਿਹਾ ‘ਇਸ ਖਾਤੇ ‘ਤੇ ਮੌਜੂਦਾ ਸਾਰੇ ਟਵੀਟ ਇਕੱਠੇ ਕਰ ਕੇ ਰੱਖੇ ਜਾਣਗੇ ਤੇ ਸਹੁੰ ਚੁੱਕਣ ਦੇ ਦਿਨ ਬਿਨਾਂ ਕਿਸੇ ਟਵੀਟ ਦੇ ਨਵੇਂ ਖਾਤੇ ਦੇ ਰੂਪ ‘ਚ ਉਸ ਨੂੰ ਬਾਇਡਨ ਨੂੰ ਸੌਂਪ ਦਿੱਤਾ ਜਾਵੇਗਾ।‘

ਟਵਿਟਰ ਦੇ ਬੁਲਾਰੇ ਨਿਕ ਪੇਸਿਲਿਓ ਨੇ ਇਕ ਈ-ਮੇਲ ‘ਚ ਕਿਹਾ, ‘ਟਵਿਟਰ 20 ਜਨਵਰੀ, 2021 ਨੂੰ ਵਾਈਟ ਹਾਊਸ ਦੇ ਅਧਿਕਾਰਤ ਟਵਿਟਰ ਖਾਤਿਆਂ ਦੇ ਟ੍ਰਾਂਸਫਰ ਦੀ ਤਿਆਰੀ ਕਰ ਰਿਹਾ ਹੈ।‘ ਕੰਪਨੀ ਦੇ ਮੁਤਾਬਕ ਇਸ ਤਰ੍ਹਾਂ ਵਾਈਟ ਹਾਊਸ ਉਪ ਰਾਸ਼ਟਰਪਤੀ ਦੇ ਟਵਿਟਰ ਖਾਤਿਆਂ ਨਾਲ ਵੀ ਹੋਵੇਗਾ।

Related posts

ਈਰਾਨ ’ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ’ਚ ਹੋਰ ਤਿੰਨ ਲੋਕਾਂ ਨੂੰ ਦਿੱਤੀ ਫਾਂਸੀ, ਹੁਣ ਤਕ ਸੱਤ ਲੋਕ ਫਾਂਸੀ ’ਤੇ ਲਟਕਾਏ

On Punjab

Cancer ਨੂੰ ਦੂਰ ਰੱਖਣ ’ਚ ਓਮੈਗਾ-3 ਤੇ 6 ਹੋ ਸਕਦੈ ਮਦਦਗਾਰ, ਅਧਿਐਨ ‘ਚ ਆਇਆ ਸਾਹਮਣੇ ਦੁਨੀਆ ’ਚ ਕੈਂਸਰ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਐਨ ’ਚ ਸੁਝਾਅ ਦਿੱਤਾ ਗਿਆ ਕਿ ਔਸਤ ਵਿਅਕਤੀ ਨੂੰ ਆਪਣੀ ਖ਼ੁਰਾਕ ’ਚ ਇਨ੍ਹਾਂ ਫੈਟੀ ਐਸਿਡਸ ਦੀ ਵੱਧ ਮਾਤਰਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਓਮੈਗਾ-3 ਤੇ ਓਮੈਗਾ-6 ਮੱਛੀ, ਨੱਟਸ ਤੇ ਕੁਝ ਹੋਰਨਾਂ ਤੇਲਾਂ ’ਚ ਮੌਜੂਦ ਹੁੰਦੇ ਹਨ।

On Punjab

ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਮੁਲਜ਼ਮ ਗ੍ਰਨੇਡ ਤੇ ਪਿਸਤੌਲ ਸਣੇ ਕਾਬੂ

On Punjab