69.39 F
New York, US
August 4, 2025
PreetNama
ਖਾਸ-ਖਬਰਾਂ/Important News

ਟਰੰਪ ਨੇ ਕੀਤੀ ਭਾਰਤੀ ਮੂਲ ਵਿਜੈ ਸ਼ੰਕਰ ਨੂੰ ਸੁਪਰੀਮ ਕੋਰਟ ’ਚ ਜੱਜ ਬਣਾਉਣ ਦੀ ਸਿਫਾਰਿਸ਼

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ’ਤੇ ਸੀਨੇਟ ਦੀ ਮੋਹਰ ਲੱਗਣ ਤੋਂ ਬਾਅਦ ਭਾਰਤੀ ਮੂਲ ਦੇ ਐਡਵੋਕੇਟ ਵਿਜੈ ਸ਼ੰਕਰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀ ਸਰਵਉੱਚ ਅਦਾਲਤ ’ਚ ਜੱਜ ਬਣ ਜਾਣਗੇ।

ਟਰੰਪ ਨੇ ਐਡਵੋਕੇਟ ਵਿਜੈ ਸ਼ੰਕਰ ਨੂੰ ਕੋਲੰਬੀਆ ਦੀ ਡਿਸਟਿ੍ਰਕਟ ਕੋਰਟ ਆਫ ਅਪੀਲਜ਼ ’ਚ ਐਸੋਸੀਏਟ ਜੱਜ ਦੇ ਰੂਪ ’ਚ ਨਾਮਜ਼ਦ ਕੀਤਾ ਹੈ। ਐਡਵੋਕੇਟ ਵਿਜੈ ਸ਼ੰਕਰ ਦੀ ਨਿਯੁਕਤੀ ’ਤੇ ਸੀਨੇਟ ਦੀ ਮਨਜ਼ੂਰੀ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ 15 ਸਾਲ ਲਈ ਹੋਵੇਗਾ। ਵਿਜੈ ਸ਼ੰਕਰ ਹਾਲ ਹੀ ’ਚ ਰਿਟਾਇਡ ਹੋਣ ਵਾਲੇ ਜਾਨ ਆਰ ਫਿਸ਼ਰ ਦੀ ਸਥਾਨ ਲੈਣਗੇ। ਕੋਲੰਬੀਆ ਦੀ ਡਿਸਟ੍ਰਿਕਟ ਕੋਰਟ ਆਫ ਅਪੀਲਸ ਵਾਸ਼ਿੰਗਟਨ ਡੀਸੀ ਦੀ ਸੁਪਰੀਮ ਕੋਰਟ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਜੈ ਸ਼ੰਕਰ ਨੂੰ ਪਿਛਲੇ ਸਾਲ ਜੂਨ ’ਚ ਨਾਮਜ਼ਦ ਕੀਤਾ ਸੀ। ਮੌਜੂਦਾ ਸਮੇਂ ’ਚ ਉਹ ਨਿਆਂ ਵਿਭਾਗ ਦੇ ਅਪਰਾਧ ਡਿਜੀਵਨ ’ਚ ਲਿਟੀਗੇਸ਼ਨ ਕੌਂਸਲਿੰਗ ਦੇ ਆਹੁਦੇ ’ਤੇ ਕੰਮ ਕਰ ਰਹੇ ਹਨ। ਨਿਆਂ ਵਿਭਾਗ ’ਚ ਆਉਣ ਤੋਂ ਪਹਿਲਾਂ ਵਿਜੈ ਸ਼ੰਕਰ ਨਿੱਜੀ ਪ੍ਰਾਈਵੇਟ ਪੈ੍ਰਕਟਿਸ ਕਰਦੇ ਸੀ। ਵਿਜੈ ਸ਼ੰਕਰ ਡਿਯੂਕ ਯੂਨੀਵਰਸਿਟੀ ਤੋਂ ਗੇ੍ਰਜੂਏਟ ਹਨ। ਇਸ ਦੇ ਅੱਗੇ ਉਨ੍ਹਾਂ ਨੇ ਵਰਜੀਨੀਆ ਸਕੂਲ ਆਫ ਲਾਅ ’ਚ ਸਿੱਖਿਆ ਪ੍ਰਾਪਤ ਕੀਤੀ। ਸਾਲ 2012 ’ਚ ਡਿਪਾਰਟਮੈਂਟ ਆਫ ਜਸਟਿਸ ਨਾਲ ਜੁੜੇ ਸੀ। ਇਸ ਤੋਂ ਪਹਿਲਾਂ ਐਡਵੋਕੇਟ ਵਿਜੈ ਸ਼ੰਕਰ ਵਾਸ਼ਿੰਗਟਨ ਡੀਸੀ ’ਚ ਹੀ ਮੇਅਰ ਬ੍ਰਾਊਨ ਦੇ ਦਫਤਰ ਤੇ LLC and Covington & Burling, LLP ਨਾਲ ਪ੍ਰਾਈਵੇਟ ਪੈ੍ਰਕਟਿਸ ਕਰਦੇ ਸੀ।

ਉਨ੍ਹਾਂ ਨੇ ਡਿਊਕ ਯੂਨੀਵਰਸਿਟੀ ਤੋਂ BA ਕੀਤਾ ਫਿਰ ਯੂਨੀਵਰਸਿਟੀ ਆਫ ਵਰਜੀਨੀਆ ਸਕੂਲ ਆਫ ਲਾਅ ਤੋਂ ਆਪਣੀ ਜਯੂਰਿਸ ਡਾਕਟਰ ਦੀ ਡਿਗਰੀ ਲਈ। ਉਨ੍ਹਾਂ ਨੇ ਇੱਥੇ ਵਰਜੀਨੀਆ ਲਾਅ ਰਿਵਿਊ ਦੇ ਨੋਟਿਸ ਐਡੀਟਰ ਦੇ ਤੌਰ ’ਤੇ ਵੀ ਕੰਮ ਕੀਤਾ ਸੀ। ਉੱਥੇ ਉਹ Order of the Coif ਦੇ ਮੈਂਬਰ ਵੀ ਸੀ ਜੋ ਅਮਰੀਕਾ ’ਚ ਲਾਅ ਗੈ੍ਰਜੂਏਟਸ ਦੀ ਆਨਰ ਸੁਸਾਇਟੀ ਹੈ।

Related posts

ਮਾਰਸ਼ਲ ਆਰਟ ਕੋਚ ਨੇ Thailand ਘੁੰਮਣ ਗਏ UK ਦੇ ਪੰਜਾਬੀ ਪਰਿਵਾਰ ‘ਤੇ ਕੀਤਾ ਹਮਲਾ, ਨੌਜਵਾਨ ਦੀ ਮੌਤ

On Punjab

UK ਦੇ ਕੋਰੋਨਾ ਪਾਜ਼ੀਟਿਵ PM ਬੋਰਿਸ ਜੌਨਸਨ ਦੀ ਹਾਲਤ ਵਿਗੜੀ, ICU ’ਚ ਭਰਤੀ

On Punjab

Mexico Shootout: ਮੈਕਸੀਕੋ ‘ਚ ਸੁਰੱਖਿਆ ਬਲਾਂ ਨਾਲ ਗੋਲੀਬਾਰੀ ‘ਚ 10 ਸ਼ੱਕੀ ਅਪਰਾਧੀ ਮਰੇ, ਤਿੰਨ ਸੁਰੱਖਿਆ ਕਰਮਚਾਰੀ ਹੋਏ ਜ਼ਖਮੀ

On Punjab