PreetNama
ਖਾਸ-ਖਬਰਾਂ/Important News

ਟਰੰਪ ਨੂੰ ਝਟਕਾ, ਅਮਰੀਕੀ ਕਾਂਗਰਸ ਨੇ ਸਾਊਦੀ ਨੂੰ ਹਥਿਆਰ ਵੇਚਣ ’ਤੇ ਲਗਾਈ ਰੋਕ

ਅਮਰੀਕੀ ਸੰਸਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿੰਦੇ ਹੋਏ ਸਾਊਦੀ ਅਰਬ ਅਤੇ ਹੋਰ ਸਹਿਯੋਗੀਆਂ ਨੂੰ ਹਥਿਆਰ ਵੇਚਣ ਉਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਟਰੰਪ ਦੇ ਵੀਟੋ ਪਾਵਰ ਦੀ ਵਰਤੋਂ ਕਰਨ ਦੀ ਸੰਭਵਾਨਾ ਵਧ ਗਈ ਹੈ। ਸਊਦੀ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਪਿਛਲੇ ਸਾਲ ਸ਼ੱਕੀ ਹਾਲਤ ਵਿਚ ਹੋਏ ਕਤਲ ਬਾਅਦ ਐਮਪੀ, ਰਿਆਦ ਨਾਲ ਨਰਾਜ਼ ਸਨ।

 

ਇਸ ਸਾਲ ਦੇ ਸ਼ੁਰੂਆਤ ਵਿਚ ਟਰੰਪ ਵੱਲੋਂ ਐਮਰਜੈਂਸੀ ਉਪਾਅ ਦੇ ਤਹਿਤ ਐਲਾਨੇ ਵਿਵਾਦਮਈ ਵਿਕਰੀ ਨੂੰ ਰੋਕਣ ਵਾਲੇ ਤਿੰਨ ਪ੍ਰਸਤਾਵਾਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਸੀ।  ਆਲੋਚਕਾਂ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਵਿਕਰੀ ਯਮਨ ਵਿਚ ਵਿਨਾਸ਼ਕਾਰੀ ਯੁੱਧ ਨੂੰ ਵਧਾਵਾ ਦੇਵੇਗੀ।

Related posts

ਚੀਨ ਨੂੰ ਅਜੇ ਵੀ ਟਰੰਪ ਤੋਂ ਖਤਰਾ, ਜਾਂਦੇ-ਜਾਂਦੇ ਕਰ ਸਕਦਾ ਇਹ ਕੰਮ

On Punjab

ਉਸਾਰੀ ਅਧੀਨ ਸੁਰੰਗ ਦੀ ਛੱਤ ਡਿੱਗੀ, 6 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ

On Punjab

ਲੰਡਨ ‘ਚ ਫਸੇ 326 ਯਾਤਰੀ ਏਅਰ ਇੰਡੀਆ ਦੀ ਫਲਾਈਟ ਤੋਂ ਪਹੁੰਚੇ ਬੈਂਗਲੁਰੂ

On Punjab