PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਨਾਲ ਮੀਟਿੰਗ ਉਸਾਰੂ ਬਣਾਉਣ ਲਈ ਤਿਆਰੀ ਜ਼ਰੂਰੀ: ਪੂਤਿਨ

ਕੀਵ-ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅੱਜ ਕਿਹਾ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣਾ ਚਾਹੁਣਗੇ ਪਰ ਇਸ ਮੀਟਿੰਗ ਨੂੰ ‘ਸਾਰਥਕ’ ਬਣਾਉਣ ਲਈ ਤਿਆਰੀ ਕੀਤੀ ਜਾਣੀ ਚਾਹੀਦੀ ਹੈ। ਪੂਤਿਨ ਨੇ ਟੈਲੀਵਿਜ਼ਨ ’ਤੇ ਸੰਬੋਧਨ ਕਰਦਿਆਂ ਕਿਹਾ, ‘ਮੈਂ ਮੀਟਿੰਗ ਕਰਨਾ ਚਾਹੁੰਦਾ ਪਰ ਤਿਆਰੀ ਇਸ ਤਰ੍ਹਾਂ ਕਰਨੀ ਹੋਵੇਗੀ ਕਿ ਮੀਟਿੰਗ ਦੇ ਨਤੀਜੇ ਸਾਹਮਣੇ ਆਉਣ।’ ਉਨ੍ਹਾਂ ਕਿਹਾ ਕਿ ਟਰੰਪ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪੂਤਿਨ ਨੇ ਬੀਤੇ ਦਿਨ ਸਾਊਦੀ ਅਰਬ ਦੇ ਰਿਆਧ ’ਚ ਸੀਨੀਅਰ ਰੂਸੀ ਤੇ ਅਮਰੀਕੀ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦੋਵੇਂ ਧਿਰਾਂ ਵਿਗੜੇ ਹੋਏ ਕੂਟਨੀਤਕ ਸਬੰਧਾਂ ਨੂੰ ਬਹਾਲ ਕਰਨ ’ਤੇ ਸਹਿਮਤ ਹੋਈਆਂ ਹਨ। ਪੂਤਿਨ ਨੇ ਇਹ ਵੀ ਕਿਹਾ ਕਿ ਟਰੰਪ ਨੇ ਸਵੀਕਾਰ ਕੀਤਾ ਹੈ ਕਿ ਯੂਕਰੇਨੀ ਸਮਝੌਤੇ ’ਚ ਉਨ੍ਹਾਂ ਦੀ ਉਮੀਦ ਤੋਂ ਵੱਧ ਸਮਾਂ ਲੱਗ ਸਕਦਾ ਹੈ।

Related posts

ਬਿਸਕੁਟ ਦੇ ਇਸ਼ਤਿਹਾਰ ਤੋਂ ਡਰਿਆ ਪਾਕਿਸਤਾਨ, ਇਸ ਔਰਤ ਦੇ ਡਾਂਸ ਤੋਂ ਮੰਤਰੀ ਵੀ ਔਖੇ

On Punjab

ਕੈਪਟਨ ਨੇ ਪਰਨੀਤ ਕੌਰ ਨੂੰ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ

On Punjab

ਤੀਆਂ ਨੇ ਫਰਿਜ਼ਨੋਂ ਲਾਇਆ ਪੰਜਾਬ ਵਾਲਾ ਰੰਗ, ਵੱਖ-ਵੱਖ ਗਰੁੱਪਾਂ ‘ਚ ਗੀਤਾਂ ਤੇ ਗਿੱਧੇ ਦੇ ਮੁਕਾਬਲੇ ਕਰਵਾਏ

On Punjab