PreetNama
ਖਾਸ-ਖਬਰਾਂ/Important News

ਟਰੰਪ ਦੇ ਕਸ਼ਮੀਰ ‘ਤੇ ਸਟੈਂਡ ਨਾਲ ਭਾਰਤ-ਅਮਰੀਕਾ ਰਿਸ਼ਤੇ ‘ਚ ਤੜੇੜ!

ਨਵੀਂ ਦਿੱਲੀਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਸ਼ਮੀਰ ਮੁੱਦੇ ‘ਤੇ ਵਿਵਾਦਤ ਬਿਆਨ ਜਾਰੀ ਕੀਤਾ ਹੈ। ਇਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਭਾਰਤ ਟਰੰਪ ਦੇ ਸਟੈਂਡ ਤੋਂ ਬੜਾ ਔਖਾ ਹੈ। ਭਾਰਤ ਨੇ ਟਰੰਪ ਦੇ ਬਿਆਨ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ। ਇਸ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਰੇੜ ਪੈ ਸਕਦੀ ਹੈ। ਟਰੰਪ ਦੇ ਬਿਆਨ ਬਾਰੇ ਹੁਣ ਅਮਰੀਕਾ ਦੇ ਸਾਬਕਾ ਰਾਜਨੇਤਾਵਾਂ ਦਾ ਵੀ ਕਹਿਣਾ ਹੈ ਕਿ ਇਹ ਬਿਆਨ ਭਾਰਤਅਮਰੀਕਾ ਦੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਟਰੰਪ ਨੇ ਬੀਤੀ ਦਿਨੀਂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਹੋਈ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਭਾਰਤੀ ਪੀਐਮ ਨਰੇਂਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ‘ਤੇ ਗੱਲ ਕਰਨ ਨੂੰ ਕਿਹਾ ਸੀ। ਉਧਰਭਾਰਤ ‘ਚ ਰਹੇ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ, “ਰਾਸ਼ਟਰਪਤੀ ਨੇ ਅੱਜ ਬਹੁਤ ਨੁਕਸਾਨ ਕੀਤਾ ਹੈ। ਕਸ਼ਮੀਰ ਤੇ ਅਫਗਾਨਿਸਤਾਨ ‘ਤੇ ਉਨ੍ਹਾਂ ਦੀ ਟਿੱਪਣੀ ਸਮਝ ਤੋਂ ਪਰੇ ਹੈ।”ਉਧਰਵਿਦੇਸ਼ ਮੰਤਰਾਲੇ ਦੀ ਸਾਬਕਾ ਨੇਤਾ ਐਲਿਸਾ ਆਇਰੈਸ ਜੋ ਹੁਣ ਕੌਂਸਲ ਫਾਰ ਫਾਰੇਨ ਰਿਲੇਸ਼ਨ ਥਿੰਕ ਟੈਂਕ ਨਾਲ ਹੈਨੇ ਕਿਹਾ ਕਿ ਟਰੰਪ ਬੈਠਕ ਲਈ ਤਿਆਰੀ ਕਰਕੇ ਨਹੀਂ ਆਏ ਸੀ। ਅਮਰੀਕਾ ਦੇ ਪਾਕਿਸਤਾਨ ਦੇ ਸਾਬਕਾ ਅੰਬੈਸਡਰ ਹੁਸੈਨ ਹੱਕਾਨੀ ਮੁਤਾਬਕ, “ਰਾਸ਼ਟਰਪਤੀ ਨੂੰ ਜਲਦ ਹੀ ਦੱਖਣੀ ਏਸ਼ਿਆਈ ਮੁੱਦਿਆਂ ਦੀ ਗੰਭੀਰਤਾ ਸਮਝ ਆਈ।

Related posts

ਭਾਰਤ-ਪਾਕਿ ਦੀ ਸਰਹੱਦ ‘ਤੇ ਜੰਗ, ਭਾਰਤ ਵੱਲੋਂ 5 ਜਵਾਨ ਮਾਰਨ ਦਾ ਦਾਅਵਾ ਰੱਦ

On Punjab

ਭਾਰਤ ਦੀ ਘੁਰਕੀ ਮਗਰੋਂ ਚੀਨ ਨਰਮ, ਹੁਣ ਸਬੰਧ ਮਜ਼ਬੂਤ ਕਰਨ ਲਈ ਕਾਹਲਾ

On Punjab

India US Relationship : ਭਾਰਤ-ਅਮਰੀਕਾ ਸਬੰਧ ਸਹੀ ਦਿਸ਼ਾ ਵੱਲ ਵਧ ਰਹੇ ਹਨ : ਪੈਂਟਾਗਨ

On Punjab