PreetNama
ਖਾਸ-ਖਬਰਾਂ/Important News

ਟਰੰਪ ਦੀ ਭਾਸ਼ਾ ਬੋਲਣ ਵਾਲੀ ਐੱਮਪੀ ਦਾ ਟਵਿੱਟਰ ਅਕਾਊਂਟ ਬੰਦ

ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਚੋਣ ਵਿਚ ਧੋਖਾਧੜੀ ਦਾ ਦਾਅਵਾ ਕਰਨ ਵਾਲੀ ਅਮਰੀਕਾ ਦੀ ਰਿਪਬਲਿਕਨ ਐੱਮਪੀ ਮਰਜੋਰੀ ਟੇਲਰ ਗ੍ਰੀਨ ਦਾ ਟਵਿੱਟਰ ਅਕਾਊਂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਜਾਰਜੀਆ ਤੋਂ ਐੱਮਪੀ ਗ੍ਰੀਨ ਨੇ ਟਵਿੱਟਰ ‘ਤੇ ਨਸਲੀ ਟਿੱਪਣੀ ਦੇ ਨਾਲ ਹੀ ਭੜਕਾਉਣ ਵਾਲੇ ਵਿਚਾਰ ਪ੍ਰਗਟ ਕੀਤੇ ਸਨ।

ਗ੍ਰੀਨ ਨੇ ਆਪਣਾ ਅਕਾਊਂਟ ਬੰਦ ਕੀਤੇ ਜਾਣ ‘ਤੇ ਟਵਿੱਟਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਾਰਵਾਈ ਤੋਂ ਪਹਿਲੇ ਉਨ੍ਹਾਂ ਦੀ ਸਫਾਈ ਤਕ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। 46 ਸਾਲਾਂ ਦੀ ਮਹਿਲਾ ਉੱਦਮੀ ਅਤੇ ਹਾਲ ਹੀ ਵਿਚ ਰਾਜਨੀਤੀ ਵਿਚ ਆਈ ਗ੍ਰੀਨ ਜਾਰਜੀਆ ਦੇ 14ਵੇਂ ਡਿਸਟਿ੍ਕਟ ਤੋਂ ਨਵੰਬਰ ਵਿਚ ਐੱਮਪੀ ਚੁਣੀ ਗਈ ਹੈ। ਉਨ੍ਹਾਂ ਦੇ ਇੰਟਰਨੈੱਟ ਮੀਡੀਆ ‘ਤੇ ਚੰਗੀ ਗਿਣਤੀ ਵਿਚ ਫਾਲੋਅਰ ਹਨ। ਐੱਮਪੀ ਗ੍ਰੀਨ ਨੇ ਐਤਵਾਰ ਨੂੰ ਸਥਾਨਕ ਚੈਨਲ ‘ਤੇ ਦਿੱਤੇ ਗਏ ਆਪਣੇ ਇੰਟਰਵਿਊ ਦਾ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤਾ ਸੀ। ਇਸ ਵਿਚ ਚੋਣ ਵਿਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਨਸਲੀ ਟਿੱਪਣੀ ਅਤੇ ਭੜਕਾਉਣ ਵਾਲੇ ਵਿਚਾਰ ਪ੍ਰਗਟ ਕੀਤੇ ਗਏ ਸਨ। ਟਵਿੱਟਰ ਨੇ ਇਸ ਵੀਡੀਓ ਇੰਟਰਵਿਊ ਨੂੰ ਇਤਰਾਜ਼ਯੋਗ ਮੰਨਿਆ ਅਤੇ ਦਲੀਲ ਦਿੱਤੀ ਕਿ ਐੱਮਪੀ ਗ੍ਰੀਨ ਨੇ ਵਿਚਾਰ ਤੋਂ ਹਿੰਸਾ ਭੜਕਣ ਦੀ ਸ਼ੰਕਾ ਹੋ ਸਕਦੀ ਹੈ। ਇਸ ਪਿੱਛੋਂ ਉਨ੍ਹਾਂ ਦਾ ਅਕਾਊਂਟ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। ਐੱਮਪੀ ਗ੍ਰੀਨ ਦੀ ਟੀਮ ਨੇ ਬੰਦ ਅਕਾਊਂਟ ਦਾ ਸਕ੍ਰੀਨ ਸ਼ਾਟ ਸ਼ੇਅਰ ਕੀਤਾ ਹੈ।

Related posts

‘ਭਾਰਤ ਮਾਤਾ ਕੀ ਜੈ’ ਸਿਰਫ਼ ਇਕ ਨਾਅਰਾ ਨਹੀਂ: ਪ੍ਰਧਾਨ ਮੰਤਰੀ

On Punjab

ਅਮਰੀਕਾ: ਦਸਤਾਰਧਾਰੀ ਨੌਜਵਾਨ ਬਣਿਆ ਹੈਰਿਸ ਕਾਊਂਟੀ ‘ਚ ਪਹਿਲਾ ਡਿਪਟੀ ਕਾਂਸਟੇਬਲ

On Punjab

ਐੱਚ-1ਬੀ ਸਮੇਤ ਸਾਰੇ ਵਰਕ ਵੀਜ਼ਾ ‘ਤੇ ਲੱਗੀ ਰੋਕ ਨੂੰ ਖ਼ਤਮ ਕਰੇ ਬਾਇਡਨ ਪ੍ਰਸ਼ਾਸਨ

On Punjab