PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਤੇ ਇਜ਼ਰਾਈਲ ਵੱਲੋਂ ‘ਤਹਿਰਾਨ ਖ਼ਾਲੀ ਕਰਨ’ ਲਈ ਕਹਿਣ ਪਿੱਛੋਂ ਭਾਰਤ ਨੇ ਉਥੋਂ ਵਿਦਿਆਰਥੀ ਬਾਹਰ ਕੱਢੇ

ਨਵੀਂ ਦਿੱਲੀ- ਇਰਾਨ ਦੀ ਰਾਜਧਾਨੀ ਤਹਿਰਾਨ ਵਿਚਲੇ ਭਾਰਤੀ ਵਿਦਿਆਰਥੀਆਂ ਨੂੰ ਇਸ ਸ਼ਹਿਰ ਤੋਂ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਇਲਾਵਾ ਉਥੇ ਰਹਿ ਰਹੇ ਅਜਿਹੇ ਭਾਰਤੀ, ਜੋ ਸਵੈ-ਨਿਰਭਰ ਹਨ ਅਤੇ ਜਿਨ੍ਹਾਂ ਕੋਲ ਆਪਣੇ ਆਵਾਜਾਈ ਸਾਧਨ ਹਨ, ਨੂੰ ਵੀ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਕੁਝ ਭਾਰਤੀ ਨਾਗਰਿਕ ਇਰਾਨ ਦੀ ਅਰਮੀਨੀਆ ਨਾਲ ਲੱਗਦੀ ਉੱਤਰ-ਪੱਛਮੀ ਸਰਹੱਦ ਤੋਂ ਜ਼ਮੀਨ ਰਸਤੇ ਇਰਾਨ ਤੋਂ ਬਾਹਰ ਨਿਕਲ ਗਏ ਹਨ।

ਇਹ ਕਾਰਵਾਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਇਜ਼ਰਾਈਲ ਰੱਖਿਆ ਫ਼ੌਜਾਂ (IDF) ਵੱਲੋਂ ਵੱਖੋ-ਵੱਖਰੇ ਤੌਰ ’ਤੇ ਤਹਿਰਾਨ ਨੂੰ ਖ਼ਾਲੀ ਕਰ ਦੇਣ ਦੀਆਂ ਸੇਧਾਂ ਜਾਰੀ ਕਰਨ ਤੋਂ ਕੁਝ ਘੰਟਿਆਂ ਬਾਅਦ ਕੀਤੀ ਗਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਸਫ਼ਾਰਤਖ਼ਾਨੇ ਵੱਲੋਂ ਕੀਤੇ ਗਏ ਪ੍ਰਬੰਧਾਂ ਰਾਹੀਂ ਤਹਿਰਾਨ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਭੇਜ ਦਿੱਤਾ ਗਿਆ ਹੈ।”

ਮੰਤਰਾਲੇ ਨੇ ਕਿਹਾ, ‘‘ਹੋਰ ਨਿਵਾਸੀ ਜੋ ਆਵਾਜਾਈ ਦੇ ਮਾਮਲੇ ਵਿੱਚ ਸਵੈ-ਨਿਰਭਰ ਹਨ, ਨੂੰ ਵੀ ਉੱਭਰ ਰਹੀ ਸਥਿਤੀ ਦੇ ਮੱਦੇਨਜ਼ਰ ਸ਼ਹਿਰ ਤੋਂ ਬਾਹਰ ਜਾਣ ਦੀ ਸਲਾਹ ਦਿੱਤੀ ਗਈ ਹੈ।… ਕੁਝ ਭਾਰਤੀਆਂ ਨੂੰ ਅਰਮੀਨੀਆ ਨਾਲ ਲੱਗਦੀ ਸਰਹੱਦ ਰਾਹੀਂ ਇਰਾਨ ਛੱਡਣ ਦੀ ਸਹੂਲਤ ਦਿੱਤੀ ਗਈ ਹੈ।” ਤਹਿਰਾਨ ਵਿੱਚ ਭਾਰਤੀ ਦੂਤਾਵਾਸ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਾਈਚਾਰੇ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦਾ ਹੈ।

ਇਸ ਦੌਰਾਨ ਨਵੀਂ ਦਿੱਲੀ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਅਤੇ ਇਰਾਨ ਦੇ ਤਿੰਨ ਸ਼ਹਿਰਾਂ – ਤਹਿਰਾਨ, ਬੰਦਰ ਅੱਬਾਸ ਅਤੇ ਜ਼ਾਹਿਦਾਨ ਵਿੱਚ 24×7 ਐਮਰਜੈਂਸੀ ਹੈਲਪਲਾਈਨ ਵੀ ਸਥਾਪਤ ਕੀਤੀ ਗਈ ਹੈ।

ਨਵੀਂ ਦਿੱਲੀ ਕੰਟਰੋਲ ਰੂਮ ਵਿੱਚ ਹੇਠ ਲਿਖੇ ਨੰਬਰ 1800118797 (ਟੋਲ ਫ੍ਰੀ), +91-11-23012113, +91-11-23014104, +91-11-23017905 ਅਤੇ +91-9968291988 (ਵਟਸਐਪ) ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ situationroom@mea.gov.in ‘ਤੇ ਈਮੇਲ ਵੀ ਭੇਜੀ ਜਾ ਸਕਦੀ ਹੈ।

ਇਸ ਤੋਂ ਇਲਾਵਾ, ਇਰਾਨ ਦੇ ਤਹਿਰਾਨ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਹੇਠਾਂ ਦਿੱਤੇ ਸੰਪਰਕ ਵੇਰਵਿਆਂ ਦੇ ਨਾਲ ਇੱਕ 24×7 ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਇਹ ਨੰਬਰ +98 9128109115 ਅਤੇ +98 9128109109 ਕਾਲ ਕਰਨ ਲਈ ਹਨ ਤੇ WhatsApp ਸੰਚਾਰ ਨੰਬਰ +98 901044557, +98 9015993320 ਅਤੇ +91 8086871709 ਹਨ।

ਬੰਦਰ ਅੱਬਾਸ ਵਿਖੇ ਨੰਬਰ +98 9177699036 ਹੈ। ਜ਼ਾਹੇਦਾਨ ਵਿਖੇ, ਨੰਬਰ +98 9396356649 ਹੈ। ਨਾਲ ਹੀ cons.tehran@mea.gov.in ‘ਤੇ ਈਮੇਲ ਭੇਜੀ ਜਾ ਸਕਦੀ ਹੈ।

Related posts

Vladimir Putin Health : ਕਈ ਅਫ਼ਵਾਹਾਂ ਦੇ ਵਿਚਕਾਰ, ਅਮਰੀਕੀ ਖ਼ੁਫ਼ੀਆ ਏਜੰਸੀ ਦੇ ਮੁਖੀ ਨੇ ਦੱਸਿਆ, ਰੂਸੀ ਰਾਸ਼ਟਰਪਤੀ ਪੁਤਿਨ ਦੀ ਸਿਹਤ ਕਿਵੇਂ ਹੈ

On Punjab

ਰਾਸ਼ਟਰੀ ਪੱਧਰ ’ਤੇ NRC ਲਾਗੂ ਕਰਵਾਉਣ ਦਾ ਸਰਕਾਰ ਨੇ ਨਹੀਂ ਲਿਆ ਹੁਣ ਤਕ ਕੋਈ ਫ਼ੈਸਲਾ : ਨਿੱਤਿਆਨੰਦ ਰਾਏ

On Punjab

ਪੰਜਾਬ ‘ਚ ਕਰਾਰੀ ਹਾਰ ਦੇ ਬਾਅਦ ਕਾਂਗਰਸ ‘ਚ ਘਮਾਸਾਨ, ਸੰਸਦ ਬਿੱਟੂ ਬੋਲੇ- ਬਨਾਵਟੀ ਨੇਤਾ ਸਾਬਤ ਹੋਏ ਆਤਮਘਾਤੀ ਬੰਬ

On Punjab