PreetNama
ਰਾਜਨੀਤੀ/Politics

ਟਰੈਕਟਰ ਸਾੜਨ ਵਾਲੇ ਪੰਜ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

ਨਵੀਂ ਦਿੱਲੀ: ਖੇਤੀ ਬਿੱਲਾਂ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਰਾਜਪਥ ‘ਤੇ ਟਰੈਕਟਰ ਸਾੜੇ ਜਾਣ ਦੇ ਇਲਜ਼ਾਮ ਤਹਿਤ ਪੰਜ ਜਾਣਿਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੰਜਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਉਧਰ, ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਇਸ ਸਬੰਧੀ ਟਵੀਟ ਕਰਦਿਆਂ ਕਿਹਾ ‘ਟਰੱਕ ‘ਚ ਟਰੈਕਟਰ ਲੱਦ ਕੇ ਪ੍ਰਦਰਸ਼ਨ ਤੋਂ ਪਾਬੰਦੀਸ਼ੁਦਾ ਖੇਤਰ ‘ਚ ਅੱਗ ਲਾਉਣਾ, ਕਾਂਗਰਸ ਵਰਕਰ ਕਿਸਾਨਾਂ ਨੂੰ ਕੀ ਸੰਦੇਸ਼ ਦੇ ਰਹੇ ਹਨ?

ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਜਾਨ ਦੇ ਦਿੱਤੀ, ਇਹ ਕਿਸਾਨਾਂ ਦੀ ਆਜ਼ਾਦੀ ਦੇ ਵਿਰੋਧ ‘ਚ ਹਿੰਸਾ ਕਰ ਰਹੇ ਹਨ ਜੋ ਕਿਸਾਨ ਤੇ ਭਗਤ ਸਿੰਘ ਦੋਵਾਂ ਦਾ ਅਪਮਾਨ ਹੈ।’ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਤਿੱਖਾ ਪ੍ਰਦਰਸ਼ਨ ਹੋ ਰਿਹਾ ਹੈ। ਪ੍ਰਦਰਸ਼ਨ ਦੇ ਬਾਵਜੂਦ ਰਾਸ਼ਟਰਪਤੀ ਨੇ ਇਨ੍ਹਾਂ ਬਿੱਲਾਂ ‘ਤੇ ਦਸਤਖ਼ਤ ਕਰ ਦਿੱਤੇ ਹਨ।

Related posts

Rajiv Gandhi assassination: ਰਾਜੀਵ ਗਾਂਧੀ ਹੱਤਿਆ ਦੇ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ

On Punjab

ਪ੍ਰਾਈਵੇਟ ਡਾਕਟਰਾਂ ਦੀਆਂ ਸੇਵਾਵਾਂ ਲਵੇਗੀ ਪੰਜਾਬ ਸਰਕਾਰ

On Punjab

ਕਰਾਸ ਵੋਟਿੰਗ ਦੀ ਮਿਹਰ, ਭਾਜਪਾ ਦੀ ਹਰਪ੍ਰੀਤ ਬਣੀ ਚੰਡੀਗੜ੍ਹ ਦੀ ਮੇਅਰ

On Punjab