PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਦੀ 5 ਮਹੀਨਿਆਂ ਤੋਂ ਕੀਤੀ ਜਾ ਰਹੀ ਹੈ ਜਾਸੂਸੀ: ਸਰਮਾ

ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਦੋਸ਼ ਲਾਇਆ ਕਿ ਝਾਰਖੰਡ ਦੇ ਮੰਤਰੀ ਚੰਪਾਈ ਸੋਰੇਨ ਦੀ ਪੰਜ ਮਹੀਨਿਆਂ ਤੋਂ ਉਨ੍ਹਾਂ ਦੀ ਹੀ ਸਰਕਾਰ ਵੱਲੋਂ ਜਾਸੂਸੀ ਕੀਤੀ ਜਾ ਰਹੀ ਹੈ ਤੇ ਉਹ ਪੁਲਸ ਦੀ ‘ਨਿਗਰਾਨੀ’ ਹੇਠ ਹਨ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀ ਸਰਮਾ ਨੇ ਕਿਹਾ ਕਿ ਝਾਰਖੰਡ ਪੁਲੀਸ ਦੀ ਸਪੈਸ਼ਲ ਬ੍ਰਾਂਚ ਦੇ ਦੋ ਸਬ-ਇੰਸਪੈਕਟਰਾਂ (ਐੱਸਆਈ) ਨੂੰ ਸੋਰੇਨ ਦੇ ਸਮਰਥਕਾਂ ਨੇ ਦਿੱਲੀ ਦੇ ਹੋਟਲ ਵਿੱਚ ਉਦੋਂ ਫੜ ਲਿਆ, ਜਦੋਂ ਉਹ ਸਾਬਕਾ ਮੁੱਖ ਮੰਤਰੀ ‘ਤੇ ਨਜ਼ਰ ਰੱਖ ਰਹੇ ਸਨ। ਸਰਮਾ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘ਇਹ ਭਾਰਤੀ ਰਾਜਨੀਤੀ ਵਿੱਚ ਜਾਸੂਸੀ ਦਾ ਦੁਰਲੱਭ ਮਾਮਲਾ ਹੈ, ਅਸੀਂ ਇਸ ਨੂੰ ਉੱਚ ਪੱਧਰ ’ਤੇ ਰੱਖਾਂਗੇ।’ ਉਨ੍ਹਾਂ ਕਿਹਾ ਕਿ ਦੋਵਾਂ ਐੱਸਆਈਜ਼ ਨੂੰ ਦਿੱਲੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਇਹ ਵੀ ਸ਼ੱਕ ਹੈ ਕਿ ਸੋਰੇਨ ਦੇ ਫੋਨ ਟੈਪ ਕੀਤੇ ਜਾ ਸਕਦੇ ਹਨ ਅਤੇ ਉਸ ਨੂੰ ‘ਹਨੀ ਟ੍ਰੈਪ’ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ ਕਿਉਂਕਿ ਇੱਕ ਔਰਤ ਵੀ ਦੋ ਐੱਸਆਈਜ਼ ਨੂੰ ਮਿਲ ਰਹੀ ਸੀ। ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੇ 30 ਅਗਸਤ ਨੂੰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।

Related posts

ਸ੍ਰੀਲੰਕਾ ‘ਚ ਸਾਰੇ ਕੈਬਨਿਟ ਮੰਤਰੀ ਦੇਣਗੇ ਅਸਤੀਫਾ, ਸਰਬ ਪਾਰਟੀ ਅੰਤਰਿਮ ਸਰਕਾਰ ਦੇ ਗਠਨ ‘ਤੇ ਸਮਝੌਤਾ

On Punjab

ਲੁਧਿਆਣਾ: ਲਾਡੋਵਾਲ ਟੌਲ ਪਲਾਜ਼ੇ ਨੇੜੇ ਕਾਰ ਹਾਦਸੇ ਵਿਚ ਪੰਜ ਮੌਤਾਂ

On Punjab

ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਯੂਕਰੇਨ ਦੇ ਹਸਪਤਾਲਾਂ ‘ਤੇ 620 ਹੋਏ ਹਮਲੇ – WHO

On Punjab