PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੱਜ ਦੇ ਘਰੋਂ ‘ਨਕਦੀ ਦੀ ਬਰਾਮਦਗੀ’: ਰਾਜ ਸਭਾ ਵਿੱਚ ਗੂੰਜਿਆ ਮੁੱਦਾ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਦੇ ਘਰੋਂ ਨਕਦੀ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਲਾ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਉਠਾਇਆ ਗਿਆ, ਜਿਸ ਬਾਰੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਢਾਂਚਾਗਤ ਚਰਚਾ ਕਰਨ ਲਈ ਇਕ ਵਿਧੀ ਲੱਭਣਗੇ। ਸਵੇਰ ਦੇ ਸੈਸ਼ਨ ਵਿੱਚ ਇਹ ਮੁੱਦਾ ਉਠਾਉਂਦੇ ਹੋਏ ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਨਿਆਂਇਕ ਜਵਾਬਦੇਹੀ ’ਤੇ ਚੇਅਰਪਰਸਨ ਤੋਂ ਜਵਾਬ ਵੀ ਮੰਗਿਆ ਅਤੇ ਉਨ੍ਹਾਂ ਨੂੰ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਦੇ ਮਹਾਂਦੋਸ਼ ਸੰਬੰਧੀ ਲੰਬਿਤ ਨੋਟਿਸ ਬਾਰੇ ਯਾਦ ਕਰਾਇਆ।

ਜੈਰਾਮ ਰਮੇਸ਼ ਨੇ ਕਿਹਾ, ‘‘ਅੱਜ ਸਵੇਰੇ, ਅਸੀਂ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਦੇ ਹੈਰਾਨ ਕਰਨ ਵਾਲੇ ਮਾਮਲੇ ਬਾਰੇ ਪੜ੍ਹਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸੰਸਦ ਦੇ 50 ਮੈਂਬਰਾਂ ਨੇ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਬਾਰੇ ਚੇਅਰਮੈਨ ਨੂੰ ਨੋਟਿਸ ਸੌਂਪਿਆ ਸੀ।

ਉਧਰ ਇਕ ਸੀਨੀਅਰ ਵਕੀਲ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਸਾਹਮਣੇ ਜਸਟਿਸ ਯਸ਼ਵੰਤ ਵਰਮਾ ਦੇ ਨਿਵਾਸ ਤੋਂ ਭਾਰੀ ਨਕਦੀ ਦੀ ਕਥਿਤ ਬਰਾਮਦਗੀ ’ਤੇ ਸਦਮਾ ਪ੍ਰਗਟ ਕੀਤਾ। ਸੁਪਰੀਮ ਕੋਰਟ ਕੋਲੇਜੀਅਮ ਨੇ ਕਥਿਤ ਤੌਰ ’ਤੇ ਜਸਟਿਸ ਵਰਮਾ ਨੂੰ ਦਿੱਲੀ ਹਾਈ ਕੋਰਟ ਤੋਂ ਉਨ੍ਹਾਂ ਦੇ ਮੂਲ ਅਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਮਹਾਂਦੋਸ਼ ਦੇ ਮਾਮਲੇ ’ਤੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ਸਭਾ ਦੇ 55 ਮੈਂਬਰਾਂ ਤੋਂ ਪ੍ਰਤੀਨਿਧਤਾ ਪ੍ਰਾਪਤ ਹੋਈ ਹੈ। ਧਨਖੜ ਨੇ ਮੈਂਬਰਾਂ ਨੂੰ ਅੱਗੇ ਦੱਸਿਆ ਕਿ ਉਨ੍ਹਾਂ ਨੇ ਦਸਤਖਤਾਂ ਤੋਂ ਪ੍ਰਤੀਨਿਧਤਾ ਤੱਕ ਤਸਦੀਕ ਕਰਵਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ।

Related posts

ਸੱਤ ਹੋਰ ਹਵਾਈ ਅੱਡਿਆਂ ’ਤੇ ਅੱਜ ਸ਼ੁਰੂ ਹੋਵੇਗਾ ਇਮੀਗਰੇਸ਼ਨ ਮਨਜ਼ੂਰੀ ਪ੍ਰੋਗਰਾਮ

On Punjab

Afghanistan: ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰ

On Punjab

Pakistan earthQuake Updates: ਪਾਕਿਸਤਾਨ ‘ਚ ਭੂਚਾਲ ਦੇ ਤੇਜ਼ ਝੱਟਕੇ, 20 ਲੋਕਾਂ ਦੀ ਮੌਤ, 300 ਦੇ ਕਰੀਬ ਜ਼ਖਮੀ

On Punjab