PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੰਮੂ ਕਸ਼ਮੀਰ ਵਿਚ ਅਮਨ ਅਮਾਨ ਨਾਲ ਲੰਘੀ ਰਾਤ

ਨਵੀਂ ਦਿੱਲੀ: ਜੰਮੂ ਕਸ਼ਮੀਰ ਵਿਚ ਸ਼ੁੱਕਰਵਾਰ ਦੀ ਰਾਤ ਅਮਨ ਅਮਾਨ ਤੇ ਮੁਕੰਮਲ ਸ਼ਾਂਤੀ ਰਹੀ। ਭਾਰਤੀ ਫੌਜ ਨੇ ਕਿਹਾ ਕਿ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ’ਤੇ ਭਾਰਤ ਤੇ ਪਾਕਿਸਤਾਨੀ ਫੌਜਾਂ ਦਰਮਿਆਨ ਕਿਸੇ ਤਰ੍ਹਾਂ ਦਾ ਕੋਈ ਟਕਰਾਅ ਨਹੀਂ ਹੋਇਆ।
ਫੌਜ ਨੇ ਇਕ ਸੰਖੇਪ ਬਿਆਨ ਵਿਚ ਕਿਹਾ, ‘‘ਜੰਮੂ ਕਸ਼ਮੀਰ ਤੇ ਕੌਮਾਂਤਰੀ ਸਰਹੱਦ ਨਾਲ ਲੱਗੇ ਹੋਰਨਾਂ ਇਲਾਕਿਆਂ ਵਿਚ ਰਾਤ ਵੇਲੇ ਮੁਕੰਮਲ ਸ਼ਾਂਤੀ ਰਹੀ।’’ ਬਿਆਨ ਵਿਚ ਕਿਹਾ ਗਿਆ, ‘‘ਕਿਸੇ ਅਣਸੁਖਾਵੀਂ ਘਟਨਾ ਦੀ ਕੋਂੲਂੀ ਖ਼ਬਰ ਨਹੀਂ ਹੈ। ਇਹ ਹਾਲ ਹੀ ਦੇ ਦਿਨਾਂ ਵਿਚ ਪਹਿਲੀ ਸ਼ਾਂਤੀਪੂਰਨ ਰਾਤ ਰਹੀ।’’
ਭਾਰਤ ਤੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦੇ ਜਵਾਬ ਵਿਚ 6 ਤੇ 7 ਮੲਂੀ ਦੀ ਦਰਮਿਆਨੀ ਰਾਤ ਨੂੰ Operation Sindoor ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਨੌਂ ਦਹਿਸ਼ਤੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ। ਇਸ ਮਗਰੋਂ ਪਾਕਿਸਤਾਨ ਦੇ ਸਾਰੇ ਹਮਲਿਆਂ ਦਾ ਜਵਾਬ Operation Sindoor ਤਹਿਤ ਦਿੱਤਾ ਗਿਆ ਸੀ।

ਭਾਰਤ ਤੇ ਪਾਕਿਸਤਾਨ ਨੇ ਸ਼ਨਿੱਚਰਵਾਰ ਨੂੰ ਜ਼ਮੀਨ, ਹਵਾ ਤੇ ਸਮੁੰਦਰ ਵਿਚ ਹਰ ਤਰ੍ਹਾਂ ਦੀ ਗੋਲੀਬਾਰੀ ਤੇ ਫੌਜੀ ਕਾਰਵਾਈ ਰੋੋਕਣ ਲਈ ਸਹਿਮਤੀ ਬਣਨ ਦਾ ਐਲਾਨ ਕੀਤਾ ਸੀ। ਇਸ ਮਗਰੋਂ ਸ਼ਨਿੱਚਰਵਾਰ ਰਾਤ ਨੂੰ ਪਾਕਿਸਤਾਨੀ ਫੌਜ ਨੇ ਕੁਝ ਦੇਰ ਇਸ ਸਹਿਮਤੀ ਦੀ ਉਲੰਘਣਾ ਕੀਤੀ ਸੀ।

Related posts

ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਇਆ ਯੂਟਿਊਬਰ ਆਸ਼ੀਸ਼ ਚੰਚਲਾਨੀ

On Punjab

ਹੈੱਡ ਕਾਂਸਟੇਬਲ ਨੂੰ ਕੁੱਟ-ਕੁੱਟ ਮਾਰਿਆ, ਮੋਦੀ ਦੀ ਰੈਲੀ ‘ਚ ਲੱਗੀ ਸੀ ਡਿਊਟੀ

On Punjab

ਪਾਕਿਸਤਾਨ : ਵੀਡੀਓ ਬਣਾ ਰਹੀ ਕੁੜੀ ਦੀ ਕੁੱਟਮਾਰ ਤੇ ਕੱਪੜੇ ਤਕ ਪਾੜਨ ਵਾਲੀ ਹਿੰਸਕ ਭੀੜ ਦੇ 400 ਲੋਕਾਂ ’ਤੇ ਮਾਮਲਾ ਦਰਜ

On Punjab