PreetNama
ਰਾਜਨੀਤੀ/Politics

ਜੰਗਲ ‘ਚ ਗੋਰੇ ਨੂੰ ਮੋਦੀ ਨੇ ਇੰਝ ਸਮਝਾਈ ਆਪਣੀ ਹਿੰਦੀ, ਆਪ ਹੀ ਖੋਲ੍ਹਿਆ ਰਾਜ਼

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪਿਛਲੇ ਦਿਨੀਂ Bear Grylls ਦੇ ਸ਼ੋਅ Man Vs Wild ਵਿੱਚ ਆਏ ਸਨ। ਇਸ ਸ਼ੋਅ ਦੀ ਚਰਚਾ ਹੋਣ ਦੇ ਕਈ ਕਾਰਨ ਸਨ, ਜਿਨ੍ਹਾਂ ਵਿੱਚੋਂ ਇੱਕ ਸੀ ਮੋਦੀ ਤਾਂ ਹਿੰਦੀ ਵਿੱਚ ਬੋਲ ਰਹੇ ਸੀ ਪਰ ਬੀਅਰ ਗ੍ਰਿਲਸ ਨੂੰ ਹਿੰਦੀ ਕਿਵੇਂ ਸਮਝ ਆ ਰਹੀ ਸੀ। ਹੁਣ ਪੀਐਮ ਮੋਦੀ ਨੇ ਇਸ ਦਾ ਜਵਾਬ ਖ਼ੁਦ ਹੀ ਦੇ ਦਿੱਤਾ ਹੈ।ਮੋਦੀ ਨੇ ਆਪਣੇ ਪ੍ਰੋਗਰਾਮ ਮਨ ਕੀ ਬਾਤ ਵਿੱਚ ਦੱਸਿਆ ਕਿ ਉਨ੍ਹਾਂ ਤੋਂ ਕਾਫੀ ਲੋਕ ਇਸ ਬਾਰੇ ਸਵਾਲ ਕਰ ਰਹੇ ਸਨ ਪਰ ਅਸਲ ਵਿੱਚ ਇੱਕ ਛੋਟੀ ਜਿਹੀ ਅਨੁਵਾਦਕ ਮਸ਼ੀਨ ਬੀਅਰ ਗ੍ਰਿਲਸ ਨੂੰ ਉਨ੍ਹਾਂ ਦੀ ਹਿੰਦੀ ਨੂੰ ਅੰਗਰੇਜ਼ੀ ਵਿੱਚ ਸਮਝਾ ਦਿੰਦੀ ਸੀ। ਗ੍ਰਿਲਸ ਦੇ ਕੰਨ ਵਿੱਚ ਇਹ ਛੋਟੀ ਜਿਹੀ simultaneous interpretation ਮਸ਼ੀਨ ਲੱਗੀ ਹੋਈ ਸੀ ਜੋ ਦੋਵਾਂ ਦਾ ਸੰਵਾਦ ਸੌਖਾ ਬਣਾ ਰਹੀ ਸੀ।ਮੋਦੀ ਤੇ ਬੀਅਰ ਗ੍ਰਿਲਸ ਦਾ ਇਹ ਸੋਅ ਬੀਤੀ 12 ਅਗਸਤ ਨੂੰ 179 ਦੇਸ਼ਾਂ ਵਿੱਚ ਪ੍ਰਸਾਰਿਤ ਹੋਇਆ ਸੀ। ਡਿਸਕਵਰੀ ਨੇ ਇਸ ਪ੍ਰੋਗਰਾਮ ਨੂੰ ਆਪਣੇ 12 ਚੈਨਲਜ਼ ‘ਤੇ ਦਿਖਾਇਆ ਸੀ। ਇਸ ਪ੍ਰੋਗਰਾਮ ਦੇ ਟ੍ਰੇਲਰ ਨੂੰ ਵੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ ਤੇ ਟੈਲੀਵਿਜ਼ਨ ‘ਤੇ ਟੀਆਰਪੀ ਦੇ ਮਾਮਲੇ ਵਿੱਚ ਇਸ ਦਿਨ ਡਿਸਕਵਰੀ (3.69 ਮਿਲੀਅਨ) ਨੇ ਸਟਾਰ ਪਲੱਸ (3.67 ਮਿਲੀਅਨ) ਨੂੰ ਵੀ ਪਿੱਛੇ ਛੱਡ ਦਿੱਤਾ ਸੀ।

Related posts

ਵਿਦੇਸ਼ ‘ਚ ਆਸਾਨੀ ਨਾਲ ਨੌਕਰੀ ਲੈ ਸਕਣਗੇ ਪਿੰਡਾਂ ਤੇ ਕਸਬਿਆਂ ਦੇ ਨੌਜਵਾਨ, ਸਰਕਾਰ ਦੇਸ਼ ‘ਚ ਸਥਾਪਿਤ ਕਰੇਗੀ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ

On Punjab

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਦੀ ਤਾਰੀਖ ਦਾ ਐਲਾਨ

On Punjab

ਭਾਰਤ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਕੀਤੀ

On Punjab