PreetNama
ਖਾਸ-ਖਬਰਾਂ/Important News

ਜੈਫ ਤੋਂ ਕਿਸੇ ਹੋਰ ਨੇ ਖੋਹਿਆ ਦੁਨੀਆ ਦਾ ਸਭ ਤੋਂ ਅਮੀਰ ਹੋਣ ਦਾ ਖਿਤਾਬ

ਨਵੀਂ ਦਿੱਲੀ: ਐਮਜੌਨ ਦੇ ਸੀਈਓ ਜੈਫ ਬੇਜ਼ੋਸ ਹੁਣ ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਨਹੀਂ ਰਹੇ। ਉਨ੍ਹਾਂ ਦੀ ਥਾਂ ਹੁਣ ਕਿਸੇ ਹੋਰ ਨੇ ਲੈ ਲਈ ਹੈ। ਜੀ ਹਾਂ, ਵੀਰਵਾਰ ਨੂੰ ਕਾਰੋਬਾਰੀ ਘੰਟਿਆਂ ਤੋਂ ਬਾਅਦ ਜੈਫ ਨੇ ਦੁਨੀਆ ਦੇ ਸਭ ਤੋਂ ਅਮੀਰ ਹੋਣ ਦਾ ਖਿਤਾਬ ਗਵਾ ਦਿੱਤਾ ਹੈ। ਇਸ ਦੌਰਾਨ ਐਮਜੌਨ ਦੇ ਸ਼ੇਅਰਾਂ ‘ਚ 7 ਫੀਸਦ ਦੀ ਗਿਰਾਵਟ ਆਈ। ਇਸ ਨਾਲ ਉਨ੍ਹਾਂ ਦੀ ਸੰਪਤੀ 103.9 ਡਾਲਰ ‘ਤੇ ਪਹੁੰਚ ਗਈ।

ਦੱਸ ਦਈਏ ਕਿ ਹੁਣ ਪਹਿਲੇ ਨੰਬਰ ‘ਤੇ ਮਾਈਕ੍ਰੋਸੋਫਟ ਦੇ ਸੰਸਥਾਪਕ ਬਿੱਲ ਗੇਟਸ ਆ ਗਏ ਹਨ ਜਿਨ੍ਹਾਂ ਦੀ ਕੁੱਲ ਜਾਇਦਾਦ 105.7 ਅਮਰੀਕੀ ਡਾਲਰ ਹੈ। ਇਸ ਦੇ ਨਾਲ ਜੈਫ ਦੂਜੇ ਨੰਬਰ ‘ਤੇ ਆ ਗਏ ਹਨ। ਜੈਫ ਨੇ 16 ਜੁਲਾਈ, 1995 ‘ਚ ਆਪਣੀ ਕੰਪਨੀ ਦੀ ਸ਼ੁਰੂਆਤ ਕੀਤੀ ਸੀ। ਉਸ ਦੀ ਕੰਪਨੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀਆਂ ‘ਚ ਸ਼ਾਮਲ ਹੈ। ਜੈਫ ਦੀ ਕਮਾਈ 2018 ‘ਚ 150 ਅਰਬ ਡਾਲਰ ਤੋਂ ਵੀ ਪਾਰ ਸੀ।

ਜੇਕਰ ਗੱਲ ਕਰੀਏ ਜੈਫ ਦੀ ਪਹਿਲੀ ਨੌਕਰੀ ਦੀ ਤਾਂ ਉਨ੍ਹਾਂ ਨੇ ਮੈਕਡੋਨਡ ‘ਚ ਪਹਿਲੀ ਨੌਕਰੀ ਕੀਤੀ ਸੀ। ਉਸ ਸਮੇਂ ਉਹ 16 ਸਾਲ ਦਾ ਸੀ ਤੇ ਜ਼ਮੀਨ ‘ਤੇ ਡਿੱਗੇ ਕੈਚਪ ਸਾਫ ਕਰਦੇ ਸੀ। ਇਸ ਦੇ ਨਾਲ ਹੀ ਫੋਬਰਸ ਮੁਤਾਬਕ ਜੈਫ ਦੀ 103 ਅਰਬ ਡਾਲਰ ਦੀ ਜਾਇਦਾਦ ਹੈ। ਇਸ ਦੇ ਨਾਲ ਹੀ ਉਹ ਕੈਂਸਰ ਰਿਸਰਚ ਸੈਂਟਰ ਨੂੰ 40 ਮਿਲੀਅਨ ਡਾਲਰ ਡੋਨੇਟ ਕਰ ਚੁੱਕੇ ਹਨ। ਇਸ ਤੋਂ ਬਾਅਦ ਵੀ ਜੈਫ ਦਾ ਨਾਂ ਅਜੇ ਵੀ ਅਰਬਪਤੀ ਦਾਨਵੀਰਾਂ ‘ਚ ਲਿਸਟ ‘ਚ ਸ਼ਾਮਲ ਨਹੀਂ ਹੈ।

Related posts

ਫਰੀਦਕੋਟ ਜ਼ਿਲ੍ਹੇ ਵਿਚ ਲਗਾਤਾਰ ਦੂਜੇ ਦਿਨ ਵਾਪਰੀ ਕਤਲ ਦੀ ਵਾਰਦਾਤ

On Punjab

ਅਮਰੀਕਾ: 24 ਘੰਟਿਆਂ ‘ਚ 20000 ਤੋਂ ਵੱਧ ਕੋਰੋਨਾ ਕੇਸ, ਕੁੱਲ ਅੰਕੜਾ 20 ਲੱਖ 66 ਹਜ਼ਾਰ ਤੋਂ ਪਾਰ

On Punjab

Air Canada ਵੱਲੋਂ 10 ਅਪ੍ਰੈਲ ਤੱਕ ਚੀਨ ਲਈ ਫਲਾਈਟ ਸਰਵਿਸ ਰੱਦ

On Punjab