PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੈਪੁਰ-ਜੋਧਪੁਰ ਰੇਲਗੱਡੀ ਵਿੱਚ ਧੂੰਏਂ ਕਾਰਨ ਦਹਿਸ਼ਤਜੈਪੁਰ-ਜੋਧਪੁਰ ਰੇਲਗੱਡੀ ਵਿੱਚ ਧੂੰਏਂ ਕਾਰਨ ਦਹਿਸ਼ਤ

ਜੈਪੁਰ- ਨਾਗੌਰ ਜ਼ਿਲ੍ਹੇ ਦੇ ਗੋਟਨ ਰੇਲਵੇ ਸਟੇਸ਼ਨ ਨੇੜੇ ਇੰਜਣ ਵਿੱਚੋਂ ਧੂੰਆਂ ਨਿਕਲਣ ਤੋਂ ਬਾਅਦ ਜੈਪੁਰ-ਜੋਧਪੁਰ ਇੰਟਰਸਿਟੀ ਐਕਸਪ੍ਰੈਸ ਦੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ ਰੇਲ ਗੱਡੀ ਵਿਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਇੰਜਣ ਬਦਲਣ ਤੋਂ ਬਾਅਦ ਇਹ ਜੋਧਪੁਰ ਲਈ ਰਵਾਨਾ ਹੋ ਗਈ।

ਉੱਤਰ ਪੱਛਮੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਕੈਪਟਨ ਸ਼ਸ਼ੀ ਕਿਰਨ ਨੇ ਕਿਹਾ ਕਿ ਕੁਝ ਹਿੱਸਿਆਂ ਦੇ ਜ਼ਿਆਦਾ ਗਰਮ ਹੋਣ ਕਾਰਨ ਇੰਜਣ ਵਿੱਚੋਂ ਧੂੰਆਂ ਨਿਕਲਿਆ। ਗੋਟਨ ਸਟੇਸ਼ਨ ਨੇੜੇ ਰੇਲ ਗੱਡੀ ਨੂੰ ਲਗਭਗ ਇੱਕ ਘੰਟੇ ਲਈ ਰੋਕਿਆ ਗਿਆ। ਇੰਜਣ ਬਦਲਿਆ ਗਿਆ ਅਤੇ ਰੇਲ ਗੱਡੀ ਜੋਧਪੁਰ ਲਈ ਰਵਾਨਾ ਹੋਈÍ ਰੇਲ ਗੱਡੀ ਸਵੇਰੇ 6 ਵਜੇ ਜੈਪੁਰ ਤੋਂ ਰਵਾਨਾ ਹੁੰਦੀ ਹੈ ਅਤੇ ਸਵੇਰੇ 11.10 ਵਜੇ ਜੋਧਪੁਰ ਪਹੁੰਚਦੀ ਹੈ।

Related posts

ਅਮਰੀਕਾ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਧੂਮ, ਨਿਊਯਾਰਕ ਦੇ ਟਾਇਮਜ਼ ਸਕਵਾਇਰ ‘ਤੇ ਇਕੱਠੇ ਹੋਏ 3 ਹਜ਼ਾਰ ਯੋਗੀ

On Punjab

India Vs Canada: ਪੰਜਾਬ ਦੇ ਸਾਰੇ ਗੰਦ ਨੂੰ ਕੈਨੇਡਾ ‘ਚ PR ਦੇ ਦਿੱਤੀ ਤੇ ਗੁਰੂਘਰਾਂ ਚੋਂ ਟਰੂਡੋ ਦੀ ਪਾਰਟੀ ਨੂੰ ਮਿਲਦਾ ਚੰਦਾ-ਬਿੱਟੂ

On Punjab

Monkeypox Virus : ਅਮਰੀਕਾ ‘ਚ ਵਧਿਆ Monkeypox ਦਾ ਪ੍ਰਕੋਪ, 7 ਸੂਬਿਆਂ ‘ਚ 9 ਨਵੇਂ ਮਾਮਲਿਆਂ ਦੀ ਪੁਸ਼ਟੀ

On Punjab